ਯਾਦ

(ਸਮਾਜ ਵੀਕਲੀ)

ਦੋ ਬੈਗਾਂ ਵਿੱਚ ਭਰ ਕੇ ਖੁਸ਼ੀ ਗਮ ਨੀ
ਲੈ ਗਈ ਕਨੇਡਾ ਮੈਂ ਤਾਂ ਨਾਲ਼ ਅੰਮੀਏ
ਕਿਉਂ ਹੁੰਦਾ ਨਾ ਨਸੀਬ ਉਥੇ ਕੰਮ ਤਾਂ
ਜਿਸ ਧਰਤੀ ਤੇ ਆ ਕੇ ਅਸੀਂ ਜੰਮੀਏਂ
ਬਿਨਾਂ ਥੱਕੇ ਗੇੜਦੇ ਘੰਟੇ ਨੀ ਕੰਮ ਦੇ
ਪਤਾ ਨਹੀਂ ਕਦੋਂ ਮੁੱਕੂਗੀ ਮਿਆਦ ਨੀ
ਵਿੱਚ ਪ੍ਦੇਸੀਂ ਅਸੀਂ ਹੱਸਦੇ ਤਾਂ ਰਹੀਏ
ਪਰ ਦਿਲ਼ ਚੋਂ ਮਿਟੇ ਤੇਰੀ ਯਾਦ ਨੀ

ਵੀਕ ਐੰਡ ਉੱਤੇ ਕਰ ਲਈਏ ਪਾਰਟੀ
ਆਵੇ ਨਾ ਸਵਾਦ ਤੇਰੇ ਸਾਗ਼ ਵਰਗਾ
ਸੈਂਡਵਿਜ਼ ਪੀਜਾ਼ ਸਭ ਫਿੱਕੇ ਲਗਦੇ ਨੇ
ਬਣੇ ਨਾ ਕਰੇਲਾ ਸਾਥੋਂ ਤੇਰੇ ਅਰਗਾ
ਤੇਰੇ ਹੱਥਾਂ ਚ ਸਵਾਦੀ ਉਹੀ ਨਿੱਘ ਨੀ
ਜੋ ਪਕਾਏਂ ਉਹੀ ਲਗਦੇ ਸਵਾਦ ਨੀ
ਵਿੱਚ ਪ੍ਰਦੇਸੀਂ ਅਸੀਂ ਹੱਸਦੇ ਤਾਂ ਰਹੀਏ
ਪਰ ਦਿਲ਼ ਚੋਂ ਨਾ ਮਿਟੇ ਤੇਰੀ ਯਾਦ ਨੀ

ਦਿਲ਼ ਵਿੱਚ ਯਾਦਾਂ ਸਭ ਸਾਂਭ ਰੱਖੀਆਂ
ਬੈਠ ਦੱਸੂਂ ਕਦੇ ਮਿਲੇ ਮੌਕਾ ਮੇਲ ਨੀ
ਡਾਲਰਾਂ ਦੀ ਭੁੱਖ ਤਾਂ ਮੁੱਕਣੀ ਨੀ ਕਦੇ
ਇਹ ਰਚਿਆ ਰਚਾਇਆ ਕੀ ਖੇਲ ਨੀ
ਦੁੱਖਾਂ ਵਿੱਚ ਹੱਸਣਾ ਸਿਖਾਇਆ ਸੀ ਤੂੰ
ਅਸੀਂ ਹੁੰਦੇ ਨਹੀਂ ਦੁਖੀ ਬੇਬੁਨਿਆਦ ਨੀ
ਵਿੱਚ ਪ੍ਦੇਸੀਂ ਅਸੀਂ ਹੱਸਦੇ ਤਾਂ ਰਹੀਏ
ਪਰ ਦਿਲ਼ ਚੋਂ ਨਾ ਮਿਟੇ ਤੇਰੀ ਯਾਦ ਨੀ

ਯਾਦਾਂ ‘ਜੀਤ’ ਜਿਵੇਂ ਅੰਬਰਾਂ ਦਾ ਚੰਨ ਨੇ
ਏਹ ਮਘਦੀਆਂ ਰਹਿਣ ਦੂਣ ਚੌਣੀਆਂ
ਯਾਦਾਂ ਦੇ ਸਹਾਰੇ ਕਈ ਜਿੰਦ ਕੱਢ ਲੈਂਦੇ
ਜੋ ਫੁੱਲਾਂ ਦੀ ਬਹਾਰ ਜਿਉਂ ਆਉਣੀਆਂ
ਖੁਸ਼ੀ ਖੇੜੇ ਮਾਣਦੀ ਰਹੇਂ ਤੂੰ ਮਾਏ ਮੇਰੀਏ
ਕੋਈ ਦੁੱਖਾਂ ਦਾ ਆਵੇ ਨਾ ਜਲਾਦ ਨੀ
ਵਿੱਚ ਪ੍ਦੇਸੀਂ ਅਸੀਂ ਹੱਸਦੇ ਤਾਂ ਰਹੀਏ
ਪਰ ਦਿਲ਼ ਚੋਂ ਮਿਟੇ ਤੇਰੀ ਯਾਦ ਨੀ

ਸਰਬਜੀਤ ਸਿੰਘ ਨਮੋਲ਼

ਪਿੰਡ ਨਮੋਲ਼ ਜਿਲ੍ਹਾ ਸੰਗਰੂਰ
9877358044

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਵਾਸੀਆਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਕੇਂਦਰ ਸਰਕਾਰ ਅੱਗੇ ਰੱਖਿਆ ਜਾਵੇਗਾ – ਰਣਜੀਤ ਸਿੰਘ ਖੋਜੇਵਾਲ
Next articleਕਵਿਤਾ