(ਸਮਾਜ ਵੀਕਲੀ)
ਜੋਤ ਨਾਨਕ ਦੀ ਪ੍ਰਗਟ ਹੋਈ ਜੱਗ ਅੰਦਰ,
ਸਾਰੇ ਗੁਣ ਬਾਬੇ ਨੇ ਰੱਖੇ ਅੰਦਰ ਸਮਾ ਕੇ।
ਸਰਬ ਕਲਾ ਸਮਰੱਥ ਉਹ ਸੰਪੂਰਨ ਸੀ,
ਦਿੰਦੇ ਉੱਤਰ ਜੋ ਸਵਾਲ ਸੀ ਕਰਦੇ ਆ ਕੇ।
ਨਾਥ, ਜੋਗੀ, ਮੰਡਲੀ ਜਿੱਤੀ ਸਿੱਧਾਂ ਦੀ,
ਕਈ ਸੰਤ ਬਣਾ ਤੇ ਨਜ਼ਰ ਮੇਹਰ ਦੀ ਪਾ ਕੇ।
ਸੁੱਕੇ ਰੁੱਖਾਂ ਤਾਂਈ ਫਲ ਲਾਏ ਬਾਬੇ ਨਾਨਕ ਨੇ,
ਕੌੜੇ ਰੀਠੇ ਮਿੱਠੇ ਕੀਤੇ ਸਭ ਨੇ ਵੇਖੇ ਖਾ ਕੇ।
ਕਿਧਰੇ ਭੁੱਖਿਆਂ ਲਈ ਲੰਗਰ ਬਾਬੇ ਲਾ ਦਿੱਤਾ,
ਕਿਹਾ ਸਤਿ ਕਰਤਾਰ ਮੁਰਦਿਆਂ ਤਾਂਈ ਉਠਾ ਕੇ।
ਗੁਰੂ ਸ਼ਬਦ ਦਾ ਹੋਕਾ ਦਿੱਤਾ ਸਭ ਥਾਂ ਤੇ,
ਕਿੰਨੇ ਕੀਤੇ ਪਾਰ ਬੇੜੀ ਨਾਮ ਦੀ ਚੜ੍ਹਾ ਕੇ।
ਨਾਮ ਜਪੋ ਕਿਰਤ ਕਰੋ ਕਿਹਾ ਬਾਬੇ ਨੇ,
ਆਪ ਦਿਖਾਇਆ ਹਲ਼ ਕਰਤਾਰਪੁਰ ਚਲਾ ਕੇ।
ਅੱਜ ਰੌਸ਼ਨ ਹੋਈਆਂ ਗਲੀਆਂ ਨਨਕਾਣੇ ਸ਼ਹਿਰ ਦੀਆਂ,
ਬਾਬੇ ਨੇ ਰੱਖ ਦਿੱਤਾ ,ਪੱਤੋ, ਸਾਰਾ
ਆਲਮ ਰੁਸ਼ਨਾ ਕੇ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly