ਆਪਣੇ ਜ਼ਮਾਨੇ ਦੇ ਮਹਾਨ ਹਾਕੀ ਖਿਡਾਰੀ ਧਨਰਾਜ ਪਿੱਲੈ ਅਤੇ ਦਿਲੀਪ ਟਿਰਕੀ ਦੀਆਂ ਟੀਮਾਂ ਵਿਚਾਲੇ ਦਸ ਅਕਤੂਬਰ ਨੂੰ ਇੱਥੇ ਨਵੀਨਤਮ ਕਲਿੰਗਾ ਸਟੇਡੀਅਮ ਦੇ ਉਦਘਾਟਨ ਮੌਕੇ ਪ੍ਰਦਰਸ਼ਨੀ ਮੈਚ ਖੇਡਿਆ ਜਾਵੇਗਾ। ਪਿੱਲੈ ਅਤੇ ਟਿਰਕੀ ਆਪੋ-ਆਪਣੀਆਂ ਟੀਮਾਂ ਦੀ ਅਗਵਾਈ ਕਰਨਗੇ, ਜਿਨ੍ਹਾਂ ਵਿੱਚ ਸਾਬਕਾ ਅਤੇ ਮੌਜੂਦਾ ਕੌਮੀ ਟੀਮਾਂ ਦੇ ਕਈ ਖਿਡਾਰੀ ਸ਼ਾਮਲ ਹਨ। ਇਸ ਮੈਚ ਵਿੱਚ ਜੋ ਮੰਨੇ-ਪ੍ਰਮੰਨੇ ਚਿਹਰੇ ਖੇਡਦੇ ਹੋਏ ਨਜ਼ਰ ਆਉਣਗੇ, ਉਨ੍ਹਾਂ ਵਿੱਚ ਪੀਆਰ ਸ੍ਰੀਜੇਸ਼, ਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਸਾਬਕਾ ਕਪਤਾਨ ਸਰਦਾਰ ਸਿੰਘ, ਵੀਰੇਨ ਰਾਸਕੁਇਨਹਾ, ਦੀਪਕ ਠਾਕੁਰ ਆਦਿ ਸ਼ਾਮਲ ਹਨ। ਕਲਿੰਗਾ ਸਟੇਡੀਅਮ ਸਟੇਡੀਅਮ ਵਿੱਚ 28 ਨਵੰਬਰ ਤੋਂ ਪੁਰਸ਼ ਵਿਸ਼ਵ ਕੱਪ ਦੇ ਮੈਚ ਖੇਡੇ ਜਾਣਗੇ।
ਧਨਰਾਜ ਪਿੱਲੈ ਦੀ ਟੀਮ: ਧਨਰਾਜ ਪਿੱਲੈ (ਕਪਤਾਨ), ਪ੍ਰੀਆਰ ਸ੍ਰੀਜੇਸ਼ (ਗੋਲਕੀਪਰ), ਵੀਰੇਨ ਰਾਸਕੁਇਨਹਾ, ਸਰਦਾਰ ਸਿੰਘ, ਪ੍ਰਭਜੋਤ ਸਿੰਘ, ਸੰਦੀਪ ਸਿੰਘ, ਵਰੁਣ ਕੁਮਾਰ, ਹਰਮਨਪ੍ਰੀਤ ਸਿੰਘ, ਗੁਰਿੰਦਰ ਸਿੰਘ, ਕੋਠਾਜੀਤ ਸਿੰਘ, ਜਰਮਨਜੀਤ ਸਿੰਘ, ਚਿੰਗਲੇਨਸਾਨਾ ਸਿੰਘ, ਸਿਮਰਨਜੀਤ ਸਿੰਘ, ਹਾਰਦਿਕ ਸਿੰਘ, ਐਸਵੀ ਸੁਨੀਲ, ਗੁਰਜੰਟ ਸਿੰਘ, ਦਿਲਪ੍ਰੀਤ ਸਿੰਘ, ਪ੍ਰਦੀਪ ਸਿੰਘ। ਕੋਚ: ਹਰਿੰਦਰ ਸਿੰਘ
ਦਿਲੀਪ ਟਿਰਕੀ ਦੀ ਟੀਮ: ਦਿਲੀਪ ਟਿਰਕੀ (ਕਪਤਾਨ), ਕ੍ਰਿਸ਼ਨ ਬਹਾਦੁਰ ਪਾਠਕ (ਗੋਲਕੀਪਰ), ਇਗਨਸ ਟਿਰਕੀ, ਵੀਆਰ ਰਘੂਨਾਥ, ਦੀਪਕ ਠਾਕੁਰ, ਮਨਪ੍ਰੀਤ ਸਿੰਘ, ਦੀਪਸਨ ਟਿਰਕੀ, ਰੁਪਿੰਦਰਪਾਲ ਸਿੰਘ, ਸੂਰਜ ਕਰਕਰੇ, ਨੀਲਮ ਸੰਜੀਪ ਜੇਸ, ਸੁਰਿੰਦਰ ਕੁਮਾਰ, ਅਮਿਤ ਰੋਹਿਦਾਸ, ਸੁਮੀਤ, ਨੀਲਕਾਂਤ ਸ਼ਰਮਾ, ਲਲਿਤ ਕੁਮਾਰ ਉਪਾਧਿਆਇ, ਆਕਾਸ਼ਦੀਪ ਸਿੰਘ, ਮਨਪ੍ਰੀਤ ਸਿੰਘ, ਸੁਮੀਤ ਕੁਮਾਰ। ਕੋਚ: ਕ੍ਰਿਸ ਸਿਰੀਅਲੇ।
INDIA ਕਲਿੰਗਾ ਸਟੇਡੀਅਮ ਦੇ ਉਦਘਾਟਨ ਮੌਕੇ ਸਾਬਕਾ ਹਾਕੀ ਖਿਡਾਰੀਆਂ ’ਚ ਹੋਵੇਗਾ ਦੋਸਤਾਨਾ ਮੈਚ