(ਸਮਾਜ ਵੀਕਲੀ)
ਹਰ ਕਿਸੇ ਇਨਸਾਨ ਦੀ ਬੋਲਬਾਣੀ ਉਸ ਦੀ ਪਹਿਚਾਣ , ਉਸਦੀ ਸ਼ਖ਼ਸੀਅਤ , ਰੁਤਬੇ ਅਤੇ ਉਸ ਦੇ ਵਿਹਾਰ ਦੀ ਹਾਮੀ ਭਰਦੀ ਹੈ।ਚੰਗੀ ਬੋਲਬਾਣੀ ਹਮੇਸ਼ਾ ਸਾਹਮਣੇ ਵਾਲੇ ਵਿਅਕਤੀ ‘ਤੇ ਚੰਗਾ ਪ੍ਰਭਾਵ ਪਾਉਂਦੀ ਹੈ ਅਤੇ ਸਕਾਰਾਤਮਕ ਸਥਿਤੀ ਪੈਦਾ ਕਰਦੀ ਹੈ। ਜੇਕਰ ਸਾਡੀ ਬੋਲਬਾਣੀ ਵਿੱਚ ਮਿਠਾਸ , ਨਿਮਰਤਾ ਅਤੇ ਮੁਸਕੁਰਾਹਟ ਸ਼ਾਮਿਲ ਹੋਵੇ ਤਾਂ ਇਹ ਦੂਸਰਿਆਂ ‘ਤੇ ਜਾਦੂ ਵਾਂਗ ਅਸਰ ਕਰ ਜਾਂਦੀ ਹੈ। ਇਹ ਬੋਲਬਾਣੀ ਹੀ ਹੈ ਜੋ ਮਨੁੱਖ ਨੂੰ ਕਾਮਯਾਬੀ ਦੀਆਂ ਬੁਲੰਦੀਆਂ ਤੱਕ ਪਹੁੰਚਾ ਜਾਂਦੀ ਹੈ।
ਮਿੱਠੀ ਅਤੇ ਸਲੀਕੇ ਭਰੀ ਬੋਲਬਾਣੀ ਹਰ ਕਿਸੇ ਇਨਸਾਨ ਦੀ ਸ਼ਖ਼ਸੀਅਤ ਨੂੰ ਚਾਰ ਚੰਨ ਲਾ ਦਿੰਦੀ ਹੈ।ਅਜਿਹੇ ਸ਼ਬਦ ਸੁਣਨ ਲਈ ਹਰ ਕੋਈ ਤਤਪਰ ਰਹਿੰਦਾ ਹੈ।ਮਿੱਠੀ ਬੋਲਬਾਣੀ ਸ਼ੁਭਤਾ ਦਾ ਸੰਕੇਤ ਹੈ। ਇਹ ਹਰ ਥਾਂ ਸਾਡੀ ਵਡਿਆਈ ਕਰਵਾਉਂਦੀ ਹੈ। ਇਸ ਨਾਲ ਸੰਸਾਰ ਵਿੱਚ ਵਿਅਕਤੀ ਦੀ ਪ੍ਰਸਿੱਧੀ ਹੁੰਦੀ। ਜੇਕਰ ਇਨਸਾਨ ਹਰ ਕਿਸੇ ਨਾਲ ਸਲੀਕੇ , ਤਰੀਕੇ ਅਤੇ ਮਿਠਾਸ ਨਾਲ ਪੇਸ਼ ਆਵੇ ਤੇ ਮਿੱਠੀ ਬੋਲਬਾਣੀ ਨਾਲ ਵਿਹਾਰ ਕਰੇ ਤਾਂ ਅਜਿਹਾ ਇਨਸਾਨ ਹਰ ਥਾਂ ਹਰਮਨ ਪਿਆਰਾ ਹੋ ਜਾਂਦਾ ਹੈ ਅਤੇ ਹਰ ਕੋਈ ਉਸ ਨੂੰ ਸੁਣਨ ਲਈ ਚਾਹਵਾਨ ਵੀ ਹੁੰਦਾ ਹੈ।ਅਜਿਹੇ ਇਨਸਾਨ ਦੇ ਸਾਰੇ ਕੰਮ ਜਲਦੀ ਅਤੇ ਅੱਧ ਬੋਲੇ ‘ਤੇ ਹੋ ਜਾਂਦੇ ਹਨ।
ਇਸ ਲਈ ਸਾਨੂੰ ਜੀਵਨ ਵਿੱਚ ਹਮੇਸ਼ਾਂ ਨਿਮਰਤਾ , ਸਲੀਕੇ , ਤਰੀਕੇ ਅਤੇ ਪਿਆਰ ਭਰੀ ਬੋਲਬਾਣੀ ਦਾ ਸਹਾਰਾ ਲੈ ਕੇ ਸਭ ਦੇ ਦਿਲਾਂ ‘ਤੇ ਰਾਜ ਕਰਨਾ ਚਾਹੀਦਾ ਹੈ ਅਤੇ ਸਭ ਦੇ ਹਰਮਨ ਪਿਆਰੇ ਬਣਨਾ ਚਾਹੀਦਾ ਹੈ।
ਮੈਡਮ ਰਜਨੀ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly