ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਗਦਰੀ ਬਾਬਾ ਹਰਨਾਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਸੰਘਿਆਂ ਵਿਖੇ ਵਿਸ਼ਵ ਉਜ਼ੋਨ ਦਿਵਸ ਦੇ ਮੋਕੇ ਤੇ ਸਕੂਲ ਵਿਖੇ ੳਜ਼ੋਨ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਸਕੂਲ ਦੇ ਕਮਿਸਟਰੀ ਲੈਕਚਰਾਰ ਸ਼੍ਰੀ ਸੰਦੀਪ ਕੁਮਾਰ ਨੇ ਸਕੂਲ ਦੇ ਵਿਦਆਰਥੀਆਂ ਨੂੰ ਔਜ਼ੋਨ ਦਿਵਸ ਦੀ ਮਹਤਤਾ ਬਾਰੇ ਦਸਿਆ।ਇਸ ਮੌਕੇ ਤੇ ਸ਼੍ਰੀ ਸੰਦੀਪ ਕੁਮਾਰ ਵਲੋਂ ਇਸ ਵਾਯੂਮੰਡਲ ਵਿਚਲੀ ਔਜ਼ੋਨ ਪਰਤ ਦੀ ਹੌਂਦ, ਇਸ ਦੇ ਬਚਾਅ, ਸੂਰਜ ਤੋਂ ਆ ਰਹੀਆਂ ਅਲਟਰਾ ਵਾਇਲਟ ਕਿਰਨਾਂ, ਉਜ਼ੋਨ ਹੋਲ ਬਾਰੇ ਇਕ ਬਹੁਤ ਹੀ ਵਧੀਆ ਢੰਗ ਨਾਲ ਨਾਟਕੀ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ।ਸਕੂਲ ਦੇ ਪ੍ਰਿੰਸੀਪਲ ਸ. ਗੁਰਚਰਨ ਸਿੰਘ ਚਾਹਲ ਵਲੋਂ ਵੀ ਆਪਣੇ ਸੰਬੋਧਨ ਵਿੱਚ ਬਚਿਆਂ ਵਲੋਂ ਕੀਤੀ ਗਈ ਪੇਸ਼ਕਾਰੀ ਦੀ ਸ਼ਲਾਘਾ ਕੀਤੀ।ਉਹਨਾ ਨੇ ਦਸਿਆ ਕਿ ਅਜਹੀਆਂ ਗਤੀਵਿਧੀਆਂ ਨਾਲ ਬਹੁਤ ਔਖੇ ਵਿਸ਼ੇ ਨੂੰ ਵਿਿਦਆਰਥੀ ਅਸਾਨੀ ਨਾਲ ਸਮਝ ਲੈਂਦੇ ਹਨ।ਸ਼੍ਰੀ ਚਾਹਲ ਨੇ ਵੀ ਉਜ਼ੋਨ ਪਰਤ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਇਸ ਮੌਕੇ ਤੇ ਸਕੂਲ ਦਾ ਸਾਰਾ ਸਟਾਫ ਮੋਜੂਦ ਸੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly