ਵਿਗਿਆਨ ਤੇ ਗਿਆਨ ਤੋਂ ਬਿਨ੍ਹਾਂ ਸਫਲਤਾ ਸੰਭਵ ਨਹੀਂ – ਬਿਕਰਮਜੀਤ ਸਿੰਘ ਥਿੰਦ
ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਜ਼ਿਲ੍ਹਾ ਕਪੂਰਥਲਾ ਵਿੱਚ ਵਿਦਿਆਰਥੀਆਂ ਦੇ ਮਨਾਂ ਅੰਦਰ ਵਿਗਿਆਨਕ ਸਹਿਜ ਸੁਆਦ ਪੈਦਾ ਕਰਨ ਹਿੱਤ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਕੜੀ ਤਹਿਤ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈ ਸਿ) ਹਰਭਗਵੰਤ ਸਿੰਘ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ( ਸੈ ਸਿ) ਬਿਕਰਮਜੀਤ ਸਿੰਘ ਥਿੰਦ ਦੀ ਰਹਿਨੁਮਾਈ ਹੇਠ ਬਲਾਕ ਪੱਧਰ ਤੇ ਪ੍ਰਾਪਤੀਆਂ ਕਰਨ ਵਾਲੇ ਮਿੰਨੀ ਵਿਗਿਆਨੀਆਂ ਨੇ ਜ਼ਿਲ੍ਹਾ ਪੱਧਰੀ ਪ੍ਰਦਰਸ਼ਨੀ ਵਿੱਚ ਨਵੇਂ ਮਾਡਲ ਪੇਸ਼ ਕਰਕੇ ਚੰਗੇ ਰੰਗ ਦਿਖਾਏ । ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਕਪੂਰਥਲਾ ਵਿਖੇ ਪ੍ਰਿੰਸੀਪਲ ਤਜਿੰਦਰਪਾਲ ਸਿੰਘ ਤੇ ਡੀ ਐੱਮ ਵਿਗਿਆਨ ਦਵਿੰਦਰ ਪੱਬੀ ਦਿਨੀਂ ਖੇਡ ਵਿਗਿਆਨ ਦੇ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਢਣ ਤੇ ਉਤਸ਼ਾਹਿਤ ਕਰਨ ਲਈ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿੰਦ ਨੇ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ।
ਵਿਦਿਆਰਥੀਆਂ ਵੱਲੋਂ ਪ੍ਰਦਰਸ਼ਿਤ ਮਾਡਲਾਂ ਨੂੰ ਬਰੀਕੀ ਨਾਲ ਦੇਖਦਿਆਂ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਬਿਕਰਮਜੀਤ ਸਿੰਘ ਥਿੰਦ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਆਉਣ ਵਾਲੀ ਸੱਭਿਅਤਾਵਾਂ ਸਿਰਫ਼ ਗਿਆਨ ਤੇ ਹੀ ਮੁਨੱਸਰ ਕਰਨਗੀਆਂ ਤੇ ਵਹਿਮਾਂ ਭਰਮਾਂ ਅੰਧ ਵਿਸਵਾਸ਼ਾਂ ਗਿਆਨਤਾ ਤੇ ਗ਼ੈਰ ਵਿਗਿਆਨਕ ਵਰਤਾਰੇ ਨੂੰ ਤਿਲਾਂਜਲੀ ਦੇ ਕੇ ਲੋਕ ਵਿਗਿਆਨ ਦੇ ਲੜ ਲੱਗਣ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿੰਦ ਨੇ ਇਨਾਮ ਵੰਡਦਿਆਂ ਕਿਹਾ ਕਿ ਵਿਗਿਆਨ ਤੇ ਗਿਆਨ ਤੋਂ ਬਿਨਾਂ ਜੀਵਨ ਵਿੱਚ ਸਫ਼ਲਤਾ ਸੰਭਵ ਨਹੀਂ ਹੈ ਤੇ ਵਿਗਿਆਨ ਮਾਡਲਾਂ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਹੁਣ ਸਰਕਾਰੀ ਸਕੂਲ ਆਪਣੀ ਨਿਵੇਕਲੀ ਲੈਅ ਵਿੱਚ ਹਨ। ਪ੍ਰਿੰਸੀਪਲ ਤਜਿੰਦਰਪਾਲ ਨੇ ਵਿਗਿਆਨ ਪ੍ਰਦਰਸ਼ਨੀ ਵਿੱਚ ਸ਼ਾਮਿਲ ਹੋਏ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।
ਇਸ ਮੌਕੇ ਹੋਏ ਮੁਕਾਬਲਿਆਂ ਵਿੱਚ ਨੌਵੀਂ ਤੋਂ ਦਸਵੀਂ ਕਲਾਸ ਦੇ ਪੱਧਰ ਦੇ ਮੁਕਾਬਲਿਆਂ ਵਿੱਚ ਅੰਕਿਤਾ ਸ਼ਰਮਾ ਬਲੇਰ ਖਾਨਪੁਰ ਨੇ ਪਹਿਲਾ ਸਥਾਨ, ਮਹਿਕਪ੍ਰੀਤ ਕੌਰ ਹਮੀਰਾ ਸਕੂਲ ਨੇ ਦੂਜਾ ਸਥਾਨ , ਸ਼ੁਭ ਹੰਸ਼ੂ ਹਦੀਆਬਾਦ ਨੇ ਤੇ ਹਰਗੁਣ ਕੌਰ ਰਾਮਗਡ਼੍ਹ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਪ੍ਰਾਪਤ ਕੀਤਾ । ਛੇਵੀਂ ਕਲਾਸ ਤੋਂ ਲੈ ਕੇ ਅੱਠਵੀਂ ਕਲਾਸ ਦੇ ਪੱਧਰ ਵਿੱਚ ਅੰਮ੍ਰਿਤਾ ਫਗਵਾੜਾ ਸਕੂਲ ਨੇ ਪਹਿਲਾ ਤੇ ਸਾਹਿਬ ਸਿੰਘ ਸ਼ੇਰਗਿੱਲ ਦੀਪੇਵਾਲ ਨੇ ਦੂਸਰਾ ਤੇ ਨੀਲਮ ਸ਼ਰਮਾ ਮੁਸਤਫਾਬਾਦ ਨੇ ਤੀਸਰਾ ਸਥਾਨ ਹਾਸਿਲ ਕੀਤਾ । ਇਸ ਸਮੇਂ ਡੀ ਐਮ ਦਵਿੰਦਰ ਪੱਬੀ ਵਿਗਿਆਨ ਨਾਲ ਸਬੰਧਤ ਸਮੂਹ ਬੀ ਐਮ ਅਤੇ ਜੱਜ ਸਹਿਬਾਨ ਵਿੱਚ ਹੇਮਰਾਜ ਜਸਵਿੰਦਰ ਕੌਰ ਅਤੇ ਵਰਿੰਦਰ ਸਹੋਤਾ ਨੇ ਪ੍ਰਦਰਸ਼ਨ ਸਫ਼ਲ ਬਣਾਉਣ ਵਿੱਚ ਅਹਿਮ ਸਹਿਯੋਗ ਦਿੱਤਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly