(ਸਮਾਜ ਵੀਕਲੀ)
ਐ ਪੰਜਾਬ! ਤੇਰਾ ਕੌਣ ਵਿਚਾਰਾ ਹੋ,
ਦੁੱਲਾ ਭੱਟੀ ਵਾਲਾ ਹੋ !
ਸਦੀਆਂ ਤੋਂ ਤੇਰੇ ਵਾਰਸ ਰਾਖੀ ਕਰਦੇ,
ਹੁਣ ਕੌਣ ਬਣੇ ਰਖਵਾਲਾ ਹੋ !!
ਕਦੇ ਤੇਰਾ ਪਾਣੀ, ਜ਼ਮੀਨ, ਕਦੇ ਮਨੁੱਖੀ ਸਰੋਤ,
ਲੁੱਟ ਪੁੱਟ ਕੇ ਜਾ ਵੜਨ ਗੁਫ਼ਾਵਾਂ ਵਿੱਚ ।
ਸਾਲਾਂ ਦੇ ਸਾਲ ਰਾਜ ਕਰਕੇ ਵੀ ਬਾਜ ਨੀਂ ਆਉਂਦੇ,
ਜ਼ਹਿਰਾਂ ਘੋਲ ਰਹੇ ਤੇਰੀਆਂ ਹਵਾਵਾਂ ਵਿੱਚ।
ਹਮਦਰਦ ਤੇਰੀ ਮਿਹਨਤਕਸ਼ ਕਮਾਊ ਜਨਤਾ,
ਨਸ਼ਿਆਂ, ਚਿੱਟਿਆਂ, ਕੈਮੀਕਲਾਂ ਦੇ ਦਰਿਆ ਚ ਰੋੜ੍ਹਤੀ
ਸਾਊ ਬੰਦੇ ਕਿਸਾਨ ਦੇ ਪੁਤ ਨੂੰ ਹਰ ਵੇਲੇ ਚੱਕਰਾਂ ਚ ਪਾਉਣ ,
ਉਸਦੀ ਹਰ ਪ੍ਰਾਪਤੀ ਚਲਾਕੀ ਨਾਲ ਮਿੱਟੀ ਚ ਰੋਲਤੀ।
ਟੁਕੜੇ ਟੁਕੜੇ ਹੁੰਦਾ ਸਪਤਸਿੰਧੂ, ਪੰਜਾਬ ਤੋਂ ਬਣਿਆ,
ਵੰਡ ਵੰਡ ਕੇ ਪੰਜਾਬ, ਹਰਿਆਣਾ, ਹਿਮਾਚਲ ਤੋਂ ਮਿੰਨੀ ਪੰਜਾਬ।
ਪੀਰਾਂ ਫ਼ਕੀਰਾਂ ਗੁਰੂਆਂ ਦੀ ਪਵਿੱਤਰ ਧਰਤੀ ਨੂੰ ,
ਕੁੱਝ ਘਟੀਆ ਅਨਸਰਾਂ ਨੇ ਕੀਤਾ ਲਾ-ਇਲਾਜ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly