(ਸਮਾਜ ਵੀਕਲੀ)
ਅਜ਼ੀਬ ਬਾਰਿਸ਼ ਸੀ ਸ਼ਹਿਰ ਦੇ ਵਿੱਚ
ਝੜੀ ਲੱਗੀ ਖਿੜ੍ਹੀ ਦੁਪਹਿਰ ਦੇ ਵਿੱਚ
ਘੁੱਟ ਭਰਿਆ ਤੇ ਸਾਹ ਹੁੱਟੇ ਗਏ
ਮਿੱਠਾ ਬੜਾ ਸੀ ਜ਼ਹਿਰ ਦੇ ਵਿੱਚ
ਗਲ਼ੇ ਲੱਗੇ ਪਰ ਉਹ ਮਿਲੇ ਹੀ ਨਹੀਂ
ਦੌੜ ਲੱਗੀ ਸੀ ਉਸ ਠਹਿਰ ਦੇ ਵਿੱਚ
ਲਹਿਜ ਬਦਲੇ , ਬਦਲੇ ਸੱਜਣਾ ਦੇ
ਘੋਖਿਆ ਜਦੋਂ ਥੋੜ੍ਹਾ ਗਹਿਰ ਦੇ ਵਿੱਚ
ਤੀਲਾ ਤੀਲਾ ਜੋੜ ਸੀ ਢਾਰਾ ਬਣਿਆ
ਠਹਿ ਢੇਰ ਕੀਤਾ ਇਕ ਪਹਿਰ ਦੇ ਵਿੱਚ
ਦਰਦ ਵਹਿੰਦਿਆਂ ਨਜ਼ਮ ਘੜ੍ਹ ਦਿੱਤੀ
ਲਾਲਪੁਰੀ ਵਗਿਆ ਲਹਿਰ ਦੇ ਵਿੱਚ
ਰਵਿੰਦਰ ਲਾਲਪੁਰੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly