(ਸਮਾਜ ਵੀਕਲੀ)
ਅੱਜ ਕਲ੍ਹ ਦੀ ਔਰਤ ਹੁੰਦੀ ਸੰਵੇਦਨਸ਼ੀਲ ,
ਮਰਦ ਦੀ ਪੁਰਾਤਨ ਆਦਤ ਧਿੰਗੋਜੋਰੀ।
ਬਰਾਬਰ ਦੇ ਮੁਕਾਬਲੇ ਵਿੱਚ ਉਠ ਰਹੀ ਔਰਤ,
ਝੱਲਦੀ ਨੀ੍ਂ ਮਰਦਾਨਗੀ ਦੀ ਸੀਨਾਜ਼ੋਰੀ।
ਔਲਾਦ ਦੇ ਪਾਲਣ ਪੋਸ਼ਣ ਤੇ ਹੋਰ ਕਿਰਿਆਵਾਂ ਲਈ,
ਸਹਿਯੋਗ ਮਰਦ ਦਾ, ਫਿਰ ਵੀ ਤਿਲ਼ ਤਿਲ਼ ਕਰਕੇ ਮਰਦੀ ।
ਮਾਨਵਤਾ ਦੇ ਵਿਕਾਸ ਨੂੰ ਲੀਹ ਤੇ ਪਾਉਣ ਲਈ,
ਘਰ ਵਾਲੇ ਨੂੰ ਨਾਲ ਰਲਾਕੇ, ਹਰ ਯਤਨ ਹੈ ਕਰਦੀ।
ਕੋਈ ਵੀ ਖੇਤਰ ਜ਼ਿੰਦਗੀ ਦੀ ਜੱਦੋਜਹਿਦ ਦਾ,
ਬਿਨ੍ਹਾਂ ਔਰਤ ਦੀ ਮੌਜੂਦਗੀ ਦੇ ਚੜ੍ਹਦਾ ਪੂਰ।
ਮੋਢੇ ਨਾਲ ਮੋਢਾ ਜੋੜ ਕੇ ਬਾਡਰ ਤੇ ਲੜ੍ਹਨਗੀਆਂ,
ਦੇਸ਼ ਮੇਰੇ ਦੀਆਂ ਵੀਰਾਂਗਣਾਂ ਉਹ ਦਿਨ ਵੀ ਨੀ੍ਂਂ ਦੂਰ।
ਦੂਰ ਅੰਦੇਸ਼ੀ ਨਾਲ ਵਹਿਮਾਂ ਭਰਮਾਂ ਚੋਂ ਕੱਢਣਗੀਆਂ,
ਵਿਦਿਆ ਦਾ ਚਾਨਣ ਫੈਲਾਕੇ ਹਮਸਫਰਾਂ ਨੂੰ ਲੈਣਾ ਨਾਲ।
ਮਾਰ ਕੁਟ ਨਾਲ ਕਿਸੇ ਨੂੰ ਸੁਧਾਰਿਆ ਨ੍ਹੀਂ ਜਾ ਸਕਦਾ,
ਮਿਹਨਤ ਤੇ ਹੱਕ ਦੀ ਕਮਾਈ ਨਾਲ ਹੀ ਹੋਣਾ ਖੁਸ਼ਹਾਲ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly