ਭਾਰਤ ਦੇ ਸਮੀਰ ਵਰਮਾ ਅਤੇ ਸਾਤਵਿਕਸਾਈਰਾਜ ਰੰਕੀ ਰੈਡੀ ਤੇ ਚਿਰਾਗ ਸ਼ੈਟੀ ਦੀ ਜੋੜੀ ਨੇ ਆਪਣੀ ਰੈਂਕਿੰਗਜ਼ ਅਨੁਸਾਰ ਪ੍ਰਦਰਸ਼ਨ ਕਰਦਿਆਂ ਅੱਜ ਇੱਥੇ ਹੈਦਰਾਬਾਦ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਕ੍ਰਮਵਾਰ ਪੁਰਸ਼ ਸਿੰਗਲਜ਼ ਅਤੇ ਡਬਲਜ਼ ਖ਼ਿਤਾਬ ਆਪਣੇ ਨਾਮ ਕੀਤੇ।
ਚੋਟੀ ਦਾ ਦਰਜਾ ਪ੍ਰਾਪਤ ਸਮੀਰ ਨੇ 75,000 ਡਾਲਰ ਇਨਾਮੀ ਰਾਸ਼ੀ ਦੇ ਬੀਡਬਲਯੂਐਫ ਟੂਰ ਸੁਪਰ 100 ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਫਾਈਨਲ ਵਿੱਚ ਮਲੇਸ਼ੀਆ ਦੇ ਸੁੰਗ ਜੂ ਵੇਨ ਨੂੰ 21-15, 21-18 ਨਾਲ ਸ਼ਿਕਸਤ ਦਿੱਤੀ। ਰੰਕੀਰੈਡੀ ਅਤੇ ਸ਼ੈਟੀ ਨੇ ਇੰਡੋਨੇਸ਼ੀਆ ਦੇ ਅਕਬਰ ਬਿਨਟਾਂਗ ਕਾਹਯੋਨੋ ਅਤੇ ਮੁਹੰਮਦ ਰੇਜ਼ਾ ਪਹਲੇਵੀ ਇਸ਼ਫਾਹਾਨੀ ਨੂੰ 21-16, 21-16 ਨਾਲ ਹਰਾ ਕੇ ਪੁਰਸ਼ ਡਬਲਜ਼ ਖ਼ਿਤਾਬ ਆਪਣੇ ਨਾਮ ਕੀਤਾ।
ਹਾਲਾਂਕਿ ਭਾਰਤ ਦਾ ਖ਼ਿਤਾਬਾਂ ਦੀ ਹੈਟ੍ਰਿਕ ਲਾਉਣ ਦਾ ਸੁਪਨਾ ਟੁੱਟ ਗਿਆ ਕਿਉਂਕਿ ਪ੍ਰਣਵ ਜੇਰੀ ਚੋਪੜਾ ਅਤੇ ਐਨ ਸਿੱਕੀ ਰੈਡੀ ਦੀ ਸੀਨੀਅਰ ਦਰਜਾ ਪ੍ਰਾਪਤ ਜੋੜੀ ਮਿਕਸਡ ਡਬਲਜ਼ ਫਾਈਨਲ ਵਿੱਚ ਹਾਰ ਗਈ। ਚੋਪੜਾ ਅਤੇ ਰੈਡੀ ਨੇ 55 ਮਿੰਟ ਮੁਸ਼ੱਕਤ ਕੀਤੀ, ਪਰ ਅਕਬਰ ਬਿਨਟਾਂਗ ਕਾਹਯੋਨੋ ਅਤੇ ਵਿੰਨੀ ਓਕਟਾਵਿਨਾ ਕਾਂਡੋ ਦੀ ਮਲੇਸ਼ਿਆਈ ਜੋੜੀ ਤੋਂ ਹਾਰ ਗਈ, ਜਿਸ ਨੇ 15-21, 21-19, 25-23 ਨਾਲ ਜਿੱਤ ਦਰਜ ਕੀਤੀ।
Sports ਸਮੀਰ ਅਤੇ ਰੰਕੀਰੈਡੀ-ਸ਼ੈਟੀ ਦੀ ਜੋੜੀ ਨੇ ਹੈਦਰਾਬਾਦ ਓਪਨ ਖ਼ਿਤਾਬ ਜਿੱਤੇ