ਕਵਿਤਾ

(ਸਮਾਜ ਵੀਕਲੀ)

ਇਹ ਦੁਨੀਆਂਦਾਰੀ ਦੀ “ਮਿੱਤਰੋ” ਸਮਝ ਕਦੇ ਨਾ ਆਈ ਏ!
ਮੌਤ ਪਿੱਛੋ ਦਿਖਾਵੇ ਨੇ, ਜਿਉਦਿਆ ਨੂੰ ਨਾ ਟੁੱਕ ਖਵਾਈ ਏ!
ਹੁਣ ਨੀ ਮਿਲਣਾ ਤੈਨੂੰ “ਭਾਲਦਾ” ਜਿਹੜਿਆ ਰਾਹਵਾਂ ਚੋਂ!
ਪਿੱਛੋ ਕੁੱਟ ਖਵਾਉਦਾ “ਚੂਰੀਆਂ” ਮਾਪੇ ਲੱਭਦਾ ਕਾਵਾਂ ਚੋ!

ਪਹਿਲਾਂ ਖੁਦ ਹੀ ਘਰ ਚੋਂ ਕੱਢਤੇ ਬੇਬੇ ,ਬਾਪੂ ਮਾਰਕੇ ਧੱਕੇ!
ਹੁਣ ਆਤਮਿਕ ਸ਼ਾਤੀ ਦੇ ਲਈ ਘੁੰਮਦਾ ਫਿਰਦੇ ਤੀਰਥ,ਮੱਕੇ!
ਅੱਜ ਪੁੱਛਦਾ ਨਿੱਤ “ਸੁਨੇਹੇ”ਆਉਦੀਆਂ ਹੋਈਆਂ ਹਵਾਵਾਂ ਚੋ!
ਪਿੱਛੋ ਕੁੱਟ ਖਵਾਉਦਾ “ਚੂਰੀਆਂ” ਮਾਪੇ” ਲੱਭਦਾ ਕਾਵਾਂ ਚੋ!

ਸਾਰੀ ਜਿੰਦਗੀ ਤੇਰੇ ਲਈ ਓ ਟੁੱਟਕੇ ਕਰਦੇ ਰਹੇ ਕਮਾਈਆ!
ਕਦਰ ਗਈ ਨਾ ਪਾਈ ਤੈਥੋ ਐਵੇ ਝੂਠੀਆਂ ਆਸਾਂ ਲਾਈਆ!
ਨਲ੍ਹੋਟੀ ਵਾਲੇ ਛੱਡ ਡਰਾਮੇ ਉਹ ਮਿਲਦੇ ਨੀ ਇੰਨਾ ਥਾਂਵਾਂ ਚੋ!
ਪਿੱਛੋ ਕੁੱਟ ਖਵਾਉਦਾ “ਚੂਰੀਆਂ” ਮਾਪੇ ਲੱਭਦਾ ਕਾਵਾਂ ਚੋ!

ਲੱਖਾਂ ਤੂੰ ਕਮਾ ਲਈ “ਡਾਲਰ ਭਾਵੇ ਛੱਤ ਲਈ ਉੱਚਾ ਚੁਬਾਰਾ!
ਰੱਬ ਤੋ ਵੱਡਾ ਦਰਜਾ “ਸੁੱਖੀ” ਮਾਪੇ ਮਿਲਦੇ ਨਹੀ ਦੁਬਾਰਾ!
ਜਿਉਦੇ ਜੀਅ ਕਰਲੀ “ਕਦਰਾਂ” ਮਿਲਣਗੇ ਫਿਰ ਦੁਆਵਾਂ ਚੋਂ!
ਪਿੱਛੋ ਕੁੱਟ ਖਵਾਉਦਾ “ਚੂਰੀਆਂ” ਮਾਪੇ ਲੱਭਦਾ ਕਾਵਾਂ ਚੋ!

ਸੁੱਖੀ ਨਲ੍ਹੋਟੀ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਾਲਰ ਹੀ ਮਾਈ-ਬਾਪ ਹੈ
Next articleਅੱਜ ਦੇ ਪੰਜਾਬ ਨੂੰ