ਕੋਪਨਹੈਗਨ (ਸਮਾਜ ਵੀਕਲੀ): ਸਕਾਈਡਾਈਵਰਸ ਨੂੰ ਲਿਜਾ ਰਿਹਾ ਇੱਕ ਛੋਟਾ ਜਹਾਜ਼ ਸਵੀਡਨ ਦੇ ਬਾਹਰੀ ਕਸਬੇ ਓਰੇਬਰੋ ਵਿੱਚ ਹਾਦਸਾਗ੍ਰਸਤ ਹੋਣ ਕਾਰਨ ਨੌਂ ਜਣਿਆਂ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਮ੍ਰਿਤਕਾਂ ’ਚ ਪਾਇਲਟ ਅਤੇ ਅੱਠ ਯਾਤਰੀ ਸ਼ਾਮਲ ਹਨ। ਸਵੀਡਿਸ਼ ਹਾਦਸਾ ਜਾਂਚ ਅਥਾਰਟੀ (ਐੱਸਏਆਈਏ) ਦੀ ਇੱਕ ਟੀਮ ਨੂੰ ਓਰੇਬਰੋ ਦੇ ਬਾਹਰਵਾਰ ਹਾਦਸੇ ਵਾਲੀ ਥਾਂ ’ਤੇ ਭੇਜ ਦਿੱਤਾ ਗਿਆ ਹੈ। ਇਹ ਜਗ੍ਹਾ ਸਟਾਕਹੋਮ ਦੇ ਪੱਛਮ ’ਚ 164 ਕਿਲੋਮੀਟਰ ਦੂਰ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly