ਇਕ ਵਿਸ਼ੇਸ਼ ਸਨਮਾਨ
ਔਟਵਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ‘ਜਗਤ ਪੰਜਾਬੀ ਸਭਾ ਕਨੇਡਾ’ ਵੱਲੋਂ ਭਾਰਤੀ ਪੰਜਾਬ ਵਿੱਚ ਬੋਲੀਆਂ, ਸਮਝੀਆਂ, ਪੜੀਆਂ, ਅਤੇ ਲਿਖੀਆਂ ਜਾਂਦੀਆਂ ਚਾਰ ਭਾਸ਼ਾਵਾਂ ਗੁਰਮੁਖੀ, ਅੰਗਰੇਜ਼ੀ, ਸ਼ਾਹਮੁਖੀ ਅਤੇ ਹਿੰਦੀ ਨੂੰ ਸੌਖੇ ਢੰਗ ਨਾਲ ਸਿੱਖਣ ਲਈ ਇੱਕ ਪੁਸਤਕ ‘ਕਾਇਦਾ-ਏ- ਨੂਰ ਇੱਕੀਵੀਂ ਸਦੀ’ ਪ੍ਰਕਾਸ਼ਿਤ ਕੀਤੀ ਗਈ ਹੈ। ‘ਜੀਵਨ ਵਧੀਆ ਢੰਗ ਨਾਲ ਗੁਜ਼ਰ ਸਕੇ’, ਇਸ ਉਦੇਸ਼ ਨਾਲ ਕਾਇਦੇ ਵਿੱਚ, ਨਿੱਤ ਵਰਤੋਂ ਵਰਤੋਂ ਵਿੱਚ ਆਉਣ ਵਾਲੇ ਆਮ ਗਿਆਨ, ਵਾਤਾਵਰਣ, ਵੱਖ ਵੱਖ ਧਰਮਾਂ ਅਤੇ ਨੈਤਿਕਤਾ ਬਾਰੇ ਵੀ, ਸੰਖੇਪ ਵਿੱਚ ਜਾਣਕਾਰੀ ਦਰਜ਼ ਕੀਤੀ ਗਈ ਹੈ
ਇਸ ਪੁਸਤਕ ਦੀ ਸਿਰਜਣਾ ਵਿੱਚ ਯੋਗਦਾਨ ਪਾਉਣ ਵਾਲੀਆਂ ਬੀਬੀਆਂ ਤ੍ਰਿਪਤਾ, ਉਹਨ੍ਹਾਂ ਦੀ ਹੋਣਹਾਰ ਬੇਟੀ ਅਮਿਤਾ ਕੌਰ ਅਤੇ ਦਿਲਜੀਤ ਕੌਰ ਸੰਧੂ ਜਗਤ ਪੰਜਾਬੀ ਸਭਾ ਦੇ ਨਾਲ ਨਾਲ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਔਟਵਾ ਇਕਾਈ ਦੀਆਂ ਵੀ ਸਰਗਰਮ ਮੈਂਬਰ ਹਨ। ਇਹਨਾਂ ਤਿੰਨਾਂ ਬੀਬੀਆਂ ਵੱਲੋਂ ਆਰਟ ਪੇਪਰ ਤੇ ਖੂਬਸੂਰਤ ਰੰਗਾਂ ਵਿੱਚ ਛਪੀ ਇਹ ਪੁਸਤਕ ਮੈਨੂੰ ਸਨਮਾਨ ਚਿੰਨ ਵਜੋਂ ਭੇਟ ਕੀਤੀ ਗਈ।
ਇਕ ਸਿਰਜਕ ਵਲੋਂ ਜਦੋਂ ਆਪਣੀ ਸਿਰਜਣਾ, ਦੂਜੇ ਸਿਰਜਕ ਦੀ ਨਜ਼ਰ ਕੀਤੀ ਜਾਂਦੀ ਹੈ ਤਾਂ ਸ਼ਾਇਦ ਇਹ ਪਲ ਦੋਹਾਂ ਸਿਰਜਕਾਂ ਲਈ ਇਲਾਹੀ ਹੁੰਦਾ ਹੈ।
ਇਨ੍ਹਾਂ ਇਲਾਹੀ ਪਲਾਂ ਨਾਲ ਸਾਂਝ ਪਾਓ ਜੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly