ਕਨੇਡਾ ਸਥਾਪਕਾਂ ਅਤੇ ਸਰਗਰਮ ਮੈਂਬਰਾਂ ਨਾਲ ਜਾਣ ਪਹਿਚਾਣ
ਔਟਵਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਕਨੇਡਾ ਦੇ ਘੱਟੋ ਘੱਟ ਚਾਰ ਸ਼ਹਿਰਾਂ ਵਿੱਚ ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰਾ ਦੀਆਂ ਇਕਾਈਆਂ ਬਣੀਆਂ ਹੋਈਆਂ ਹਨ। ਸਭ ਤੋਂ ਵੱਧ ਸਰਗਰਮ ਵੈਨਕੂਵਰ ਵਾਲੀ ਇਕਾਈ ਹੈ। ਦੂਜਾ ਥਾਂ ਔਟਵਾ ਇਕਾਈ ਦਾ ਹੈ। ਔਟਵਾ ਇਕਾਈ ਦੀ ਸਥਾਪਨਾ ਕਰੀਬ ਅੱਧੀ ਸਦੀ ਪਹਿਲਾਂ ਕਨੇਡਾ ਆ ਕੇ ਵਸੇ ਸ੍ਰ ਨਿਰਮਲ ਸਿੰਘ ਵਲੋਂ ਕੀਤੀ ਗਈ ਸੀ। ਨਿਰਮਲ ਸਿੰਘ ਹੋਰਾਂ ਦੇ ਪੰਜਾਬੀ ਨੂੰ ਸਮਰਪਿਤ ਹੋਣ ਦਾ ਸਿਹਰਾ ਉਹਨਾਂ ਦੀ ਪੜ੍ਹੀ ਲਿਖੀ ਜੀਵਨ ਸਾਥਣ ਬੀਬੀ ਸੁਖਦੇਵ ਕੌਰ ਦੇ ਸਿਰ ਵੱਜਦਾ ਹੈ। ‘ਸੁੱਖੀ ਮੈਡਮ’ ਦੇ ਨਾਂ ਨਾਲ ਜਾਣੀ ਜਾਂਦੀ ਉਨ੍ਹਾਂ ਦੀ ਜੀਵਨ ਸਾਥਣ ਨੇ ਪੰਜਾਬ ਦੇ ਸੁਧਾਰ ਕਾਲਜ ਤੋਂ ਉਸ ਸਮੇਂ ਗ੍ਰੈਜੂਏਸ਼ਨ ਕੀਤੀ ਸੀ ਜਦੋਂ ਗ੍ਰੈਜੂਏਟ ਵਿਅਕਤੀ, ਫ਼ਖ਼ਰ ਨਾਲ ਆਪਣੇ ਨਾਂ ਨਾਲ ਬੀ.ਏ. ਲਿਖਿਆ ਕਰਦਾ ਸੀ। ਘਰੋਂ, ਸਕੂਲੋਂ ਅਤੇ ਕਾਲਜੋਂ ਮਿਲੇ ਸੰਸਕਾਰਾਂ ਨੇ ਸੁੱਖੀ ਮੈਡਮ ਨੂੰ ਘਰ ਟਿਕ ਕੇ ਬੈਠਣ ਨਹੀਂ ਦਿੱਤਾ। ਪਹਿਲੇ ਦਿਨ ਤੋਂ ਹੀ ਉਹ, ਪੰਜਾਬੀ ਕੈਨੇਡੀਅਨ ਬੱਚਿਆਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ, ਉਨ੍ਹਾਂ ਨੂੰ ਪੰਜਾਬੀ ਪੜ੍ਹਾਉਣ ਦੇ ਨਵੇਂ ਨਵੇਂ ਢੰਗ ਤਰੀਕੇ ਵਿਕਸਿਤ ਕਰਦੇ ਆ ਰਹੇ ਹਨ। ਗੁਰੂ ਘਰ ਵਿੱਚ ਕਲਾਸਾਂ ਲਾ ਲਾ ਕੇ, ਉਹ ਵੀ ਅੱਧੀ ਸਦੀ ਤੋਂ ਬੱਚਿਆਂ ਨੂੰ ਪੰਜਾਬੀ ਪੜ੍ਹਾ ਰਹੇ ਹਨ।
-ਇਸ ਇਕਾਈ ਦੀ ਦੂਜੀ ਖੂਬੀ ਇਹ ਹੈ ਕਿ ਇਸ ਇਕਾਈ ਦੇ ਬਹੁਤੇ ਮੈਂਬਰ ਉੱਚ ਤਕਨੀਕੀ ਸਿੱਖਿਆ ਪ੍ਰਾਪਤ, ਸਰਕਾਰੀ ਔਹਦਿਆਂ ਤੇ ਨਿਯੁਕਤ ਜਾਂ ਫੇਰ ਮਿਹਨਤ ਅਤੇ ਲਗਨ ਨਾਲ ਆਪਣੇ ਕਾਰੋਬਾਰ ਸਥਾਪਤ ਕਰੀ ਬੈਠੇ ਨੌਜਵਾਨ ਹਨ।
-ਰੋਜ਼ੀ ਰੋਟੀ ਕਮਾਉਣ ਦਾ ਫ਼ਿਕਰ ਮੁਕਾਉਣ ਬਾਅਦ ਹੁਣ ਉਹਨਾਂ ਕੋਲ ਆਪਣੀ ਮਾਂ ਬੋਲੀ ਨੂੰ ਦੇਣ ਲਈ ਖੁੱਲਾ ਸਮਾਂ ਹੈ।
-ਪੜੇ ਲਿਖੇ ਹੋਣ ਕਾਰਨ ਨੌਜਵਾਨਾਂ ਨੂੰ ਮਾਂ ਬੋਲੀ ਪੰਜਾਬੀ ਦੀ ਵਰਤਮਾਨ ਭੈੜੀ ਸਥਿਤੀ ਦਾ ਗਿਆਨ ਹੀ ਨਹੀਂ ਸਗੋਂ ਇਸ ਦੇ ਵਿਕਾਸ ਅਤੇ ਪਸਾਰ ਦੀ ਲੋੜ ਅਤੇ ਮਹੱਤਤਾ ਬਾਰੇ ਪੂਰੀ ਸੋਝੀ ਵੀ ਹੈ।
-ਤਸੱਲੀ ਵਾਲੀ ਗੱਲ ਇਹ ਹੈ ਕਿ ਤਕਨੀਕੀ ਮਾਹਿਰ ਹੋਣ ਕਾਰਨ ਉਹ ਪੰਜਾਬੀ ਨੂੰ ਤਕਨੀਕੀ ਪੱਖ ਤੋਂ ਵਿਕਸਤ ਕਰਨ ਲਈ ਵੱਧ ਯਤਨਸ਼ੀਲ ਹਨ ਜਿਸ ਦੀ ਪੰਜਾਬੀ ਭਾਸ਼ਾ ਨੂੰ ਸਭ ਤੋਂ ਵੱਧ ਲੋੜ ਹੈ।
ਆਓ ਪਹਿਲਾਂ ਇਕਾਈ ਦੇ ਸੰਸਥਾਪਕਾਂ ਅਤੇ ਸਰਗਰਮ ਮੈਂਬਰਾਂ ਨਾਲ ਜਾਣ ਪਹਿਚਾਣ ਕਰੀਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly