ਜਲੰਧਰ (ਮਹਿੰਦਰ ਰਾਮ ਫੁਗਲਾਣਾ)- ਅੰਬੇਡਕਰਾਈਟ ਲੀਗਲ ਫੋਰਮ, ਜਲੰਧਰ ਵੱਲੋ, ਦਿੱਲੀ ਕੈਂਟ ਦੇ ਸ਼ਮਸ਼ਾਨ ਘਾਟ ਵਿੱਚ 9 ਸਾਲ ਦੀ ਦਲਿਤ ਲੜਕੀ ਨਾਲ ਬਲਾਤਕਾਰ ਕਰਕੇ ਜਲਾ ਦੇਣ ਦੀ ਘਟਨਾ ਦੀ ਘੋਰ ਨਿਖੇਧੀ ਕੀਤੀ। ਅੰਬੇਡਕਰਾਈਟ ਲੀਗਲ ਫੋਰਮ, ਜਲੰਧਰ ਵੱਲੋ ਫੋਰਮ ਦੇ ਪ੍ਰਧਾਨ ਐਡਵੋਕੇਟ ਪ੍ਰਿਤਪਾਲ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਇਸ ਵਿੱਚ ਦਿੱਲੀ ਕੈਂਟ ਦੇ ਸ਼ਮਸ਼ਾਨ ਘਾਟ ਵਿੱਚ 9 ਸਾਲ ਦੀ ਦਲਿਤ ਲੜਕੀ ਨਾਲ ਬਲਾਤਕਾਰ ਕਰਕੇ ਜਲਾ ਦੇਣ ਦੀ ਘਟਨਾ ਦੀ ਘੋਰ ਨਿਖੇਦੀ ਕਰਦਿਆਂ ਮੰਗ ਕੀਤੀ ਗਈ ਦੋਸ਼ੀਆਂ ਨੂੰ ਫਾਸਟ ਟਰੈਕ ਕੋਰਟ ਵਿੱਚ ਕੇਸ ਚਲਾ ਕੇ ਸਖਤ ਸਜਾਵਾਂ ਦਿੱਤੀਆਂ ਜਾਣ। ਇਸ ਮੋਕੇ ਕੇਂਦਰ ਸਰਕਾਰ ਦੀ ਢਿੱਲੀ ਕਾਰਗੁਜਾਰੀ ਅਤੇ ਨੀਤੀਆਂ ਦੀ ਸਖਤ ਨਿੰਦਾ ਕੀਤੀ ਗਈ । ਆਗੂਆਂ ਨੇ ਆਖਿਆ ਕਿ ਮੋਦੀ ਸਰਕਾਰ ਦੇ ਰਾਜ ਵਿੱਚ ਧੀਆਂ ਭੈਣਾਂ ਦੇ ਸਮੂਹਿਕ ਬਲਾਤਕਾਰ ਤੇ ਸਮੂਹਿਕ ਕਤਲ ਕੀਤੇ ਜਾ ਰਹੇ ਹਨ।
ਇਸ ਮੌਕੇ ਐਡਵੋਕੇਟ ਪ੍ਰਿਤਪਾਲ ਸਿੰਘ ਪ੍ਰਧਾਨ, ਐਡਵੋਕੇਟ ਰਾਜੂ ਅੰਬੇਡਕਰ ਜ. ਸਕੱਤਰ,
ਐਡਵੋਕੇਟ ਰਜਿੰਦਰ ਕੁਮਾਰ ਉਪ-ਪ੍ਰਧਾਨ, ਰਾਜਕੁਮਾਰ ਬੈਂਸ,
ਹਰਪ੍ਰੀਤ ਸਿੰਘ, ਪ੍ਰੀਤਮ ਸਭਰਵਾਲ ਰਜਿੰਦਰ ਕੁਮਾਰ ਮਹਿਮੀ, ਕੁਲਦੀਪ ਭੱਟੀ,
ਦਰਸ਼ਨ ਸਿੰਘ, ਹਰਭਜਨ ਸਾਂਪਲਾ, ਸਤਨਾਮ ਸੁਮਨ,
ਰਮਨ ਸਿੱਧੂ, ਲਖਬੀਰ ਸਿੰਘ, ਸੰਗੀਤਾ ਸੋਨੀ, ਪਰਵੀਨ ਬਾਲਾ ਸੱਤਪਾਲ ਵਿਰਦੀ,
ਤਜਿੰਦਰ ਬੱਧਣ, ਰਜਿੰਦਰ ਬੋਪਾਰਾਏ,ਪਵਨ ਵਿਰਦੀ
ਜਗਜੀਵਨ ਸੰਨੀ, ਕਿਰਨ ਕੁਮਾਰ ਤੇ ਹੋਰ ਹਾਜ਼ਰ ਸਨ।
HOME 9 ਸਾਲ ਦੀ ਦਲਿਤ ਬੱਚੀ ਨਾਲ ਸਮੂਹਿਕ ਬਲਾਤਕਾਰ ਕਰਨ ਤੇ ਸਾੜਨ ਵਾਲੇ...