HOME ਵਿਨੀਪੈਗ ਚ 8ਵਾਂ ਫੋਕਰੂਟਸ ਸੱਭਿਆਚਾਰਕ ਮੇਲਾ 28 ਜੂਨ ਨੂੰ – ਤਿਆਰੀਆਂ ਮੁਕੰਮਲ

ਵਿਨੀਪੈਗ ਚ 8ਵਾਂ ਫੋਕਰੂਟਸ ਸੱਭਿਆਚਾਰਕ ਮੇਲਾ 28 ਜੂਨ ਨੂੰ – ਤਿਆਰੀਆਂ ਮੁਕੰਮਲ

ਵੈਨਕੂਵਰ   (ਸਮਾਜ ਵੀਕਲੀ)    ( ਮਲਕੀਤ ਸਿੰਘ )-ਵਿਨੀਪੈਗ ਦੇ ਫੋਕਰੂਟਸ ਭੰਗੜਾ ਅਕੈਡਮੀ ਵੱਲੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ 8ਵਾਂ ਸਲਾਨਾ ਸੱਭਿਆਚਾਰਕ ਮੇਲਾ 28 ਜੂਨ ਨੂੰ ਕਰਵਾਏ ਜਾਣ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾ ਦਿੱਤੀਆਂ ਜਾ ਰਹੀਆਂ ਹਨ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਭੰਗੜਾ ਕੋਚ ਅਤੇ ਗਾਇਕ ਹਰਸਿਮਰਨ ( ਰਿੱਕੀ ) ਨੇ ਦੱਸਿਆ ਕਿ ਵਿਦੇਸ਼ਾਂ ਚ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਰੱਖਣ ਦੇ ਮੰਤਵ ਵਜੋਂ ਹਰੇਕ ਸਾਲ ਆਯੋਜਿਤ ਕਰਵਾਏ ਜਾਂਦੇ ਇਸ ਮੇਲੇ ਚ ਸ਼ਾਮਿਲ ਹੋਣ ਲਈ ਲੋਕਾਂ ਚ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਵਿਨੀਪੈਗ ਸਥਿਤ ਸੈਨੀਟੇਨੀਅਲ ਕਨਸਰਟ ਹਾਲ ਚ ਕਰਵਾਏ ਜਾਣ ਵਾਲੇ ਇਸ ਮੇਲੇ ਚ ਭੰਗੜਾ,ਗਿੱਧਾ ,ਲੁੱਡੀ, ਝੂਮਰ ,ਜਿੰਦੂਆ , ਸੰਮੀ ਤੇ ਲੋਕ ਸਾਜਾਂ ਸਮੇਤ ਹੋਰ ਲੋਕ ਨਾਚਾਂ ਦਾ ਬੜੇ ਹੀ ਦਿਲਕਸ਼ ਢੰਗ ਨਾਲ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੌਰਾਨ ਪਜਾਬੀ ਗਾਇਕ ਹਰਸਿਮਰਨ ( ਰਿੱਕੀ ) ਵੱਲੋਂ ਆਪਣੇ ਚੋਣਵੇਂ ਗੀਤਾਂ ਦੀ ਪੇਸਕਾਰੀ ਕੀਤੀ ਜਾਵੇਗੀ ਅਤੇ ਲੋਕ ਸਾਜਾ ਦੀ ਸੰਗੀਤਕ ਵੰਨਗੀ ਵੀ ਸੁਣਨ ਨੂੰ ਮਿਲੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਐਫਸਫੋਰਡ ਚ 24 ਮਈ ਨੂੰ ਕਰਵਾਇਆ ਜਾਵੇਗਾ “ਵਿਰਸੇ ਦੇ ਸੌਕੀਨ” ਪੰਜਾਬੀ ਮੇਲਾ
Next articleਪ੍ਰੀਤਮ ਸਿੰਘ ਗਿੱਲ ਨਮਿਤ ਪਾਠ ਦਾ ਭੋਗ 27 ਨੂੰ ।