ਚੋਣ ਡਿਊਟੀ ’ਤੇ ਤਾਇਨਾਤ ਰਹੀਆਂ ਨੀਮ ਫੌਜੀ ਬਲਾਂ ਦੀਆਂ 800 ਕੰਪਨੀਆਂ

ਨੋਇਡਾ (ਸਮਾਜ ਵੀਕਲੀ):  ਪੱਛਮੀ ਯੂਪੀ ਵਿੱਚ ਪਹਿਲੇ ਗੇੜ ਦੀਆਂ ਚੋਣਾਂ ਦੌਰਾਨ ਅੱਜ ਇਕ ਲੱਖ ਤੋਂ ਵੱਧ ਪੁਲੀਸ ਮੁਲਾਜ਼ਮ, ਹੋਮ ਗਾਰਡ ਤੇ ਨੀਮ ਫੌਜੀ ਬਲਾਂ ਦੀਆਂ 800 ਕੰਪਨੀਆਂ ਤਾਇਨਾਤ ਰਹੀਆਂ। ਇਕ ਕੰਪਨੀ ਵਿੱਚ ਘੱਟੋ-ਘੱਟ 70 ਤੋਂ 80 ਸੁਰੱਖਿਆ ਕਰਮੀਆਂ ਦਾ ਨਫ਼ਰੀ ਹੁੰਦੀ ਹੈ। ਇਨ੍ਹਾਂ ਵਿੱਚੋਂ 724 ਕੰਪਨੀਆਂ ਬੂਥ ਡਿਊਟੀ, 15 ਕੰਪਨੀਆਂ ਸਟਰਾਂਗ ਰੂਮ ਡਿਊਟੀ, ਪੰਜ ਕੰਪਨੀਆਂ ਈਵੀਐੱਮ ਦੀ ਸੁਰੱਖਿਆ, 26 ਕੰਪਨੀਆਂ ਪੁਲੀਸ ਸਟੇਸ਼ਨਾਂ ਵਿੱਚ ਕੁਇਕ ਰਿਸਪੌਂਸ, 20 ਕੰਪਨੀਆਂ ਅੰਤਰਰਾਜੀ ਹੱਦਾਂ, 66 ਕੰਪਨੀਆਂ ਅਮਨ ਤੇ ਕਾਨੂੰਨ ਅਤੇ ਨੌਂ ਕੰਪਨੀਆਂ ਫਲਾਈਂਗ ਸਕੁਐਡ ਵਜੋਂ ਤਾਇਨਾਤ ਸਨ। ਨੀਮ ਫੌਜੀ ਬਲਾਂ ਦੀਆਂ 796 ਕੰਪਨੀਆਂ ਦੀ ਤਾਇਨਾਤੀ ਕੀਤੀ ਗਈ ਸੀ ਜਦੋਂਕਿ ਬਾਕੀ ਨੂੰ ਰਾਖਵਾਂ ਰੱਖਿਆ ਹੋਇਆ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਜਪਾ ਸਰਕਾਰ ਵੱਲੋਂ ਦਿੱਤੀ ਸੁਰੱਖਿਆ ਕਰਕੇ ਵੱਡੀ ਗਿਣਤੀ ਲੋਕ ਵੋਟਾਂ ਪਾਉਣ ਲਈ ਨਿਕਲੇ
Next articleਮਨੀਪੁਰ ਅਸੈਂਬਲੀ ਲਈ ਚੋਣਾਂ ਤਰੀਕਾਂ ਬਦਲੀਆਂ