800 ਬਰਤਾਨਵੀ ਨਾਗਰਿਕਾਂ ਦੀ ਐਮ. ਪੀ ਵਰਿੰਦਰ ਸਰਮਾ ਨੇ ਕੀਤੀ ਮਦਦ

ਲੰਡਨ, 21ਮਈ(ਰਾਜਵੀਰ ਸਮਰਾ ) (ਸਮਾਜਵੀਕਲੀ): ਵਿਦੇਸ਼ਾ ਚ ਕੋਵਿਡ 19 ਦੀ ਮਹਾਂਮਾਰੀ ਦੌਰਾਨ  ਫਸੇ ਬਰਤਾਨਵੀ ਨਾਗਰਿਕਾਂ ਦੀ ਐਮ ਪੀ ਵਰਿੰਦਰ ਸ਼ਰਮਾਂ ਵਲੋਂ ਮਦਦ ਕੀਤੀ ਗਈ ਹੈ | ਇਸ ਸਬੰਧ ‘ਚ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਮੈਂ ਅਤੇ ਮੇਰੀ ਟੀਮ ਨੇ 800 ਬਰਤਾਨਵੀ ਨਾਗਰਿਕਾਂ ਨੂੰ ਭਾਰਤ ਤੋਂ ਵਾਪਸ ਯੂ. ਕੇ. ਲਿਆਉਣ ਲਈ ਯੂ. ਕੇ. ਦੇ ਵਿਦੇਸ਼ ਮੰਤਰਾਲੇ, ਬਿ੍ਟਿਸ਼ ਹਾਈਕਮਿਸ਼ਨ ਦਿੱਲੀ, ਭਾਰਤੀ ਹਾਈ ਕਮਿਸ਼ਨ ਲੰਡਨ ਅਤੇ ਭਾਰਤ ਸਰਕਾਰ ਨਾਲ ਸੰਪਰਕ ਕਰਕੇ ਉਨ੍ਹਾਂ ਦੀ ਮਦਦ ਕੀਤੀ ਹੈ | ਉਨ੍ਹਾਂ ਕਿਹਾ ਕਿ ਭਾਰਤ ‘ਚੋਂ ਯੂ. ਕੇ. ਆਉਣ ਲਈ 20,000 ਦੇ ਕਰੀਬ ਬਰਤਾਨਵੀ ਨਾਗਰਿਕ ਆਪਣਾ ਨਾਮ ਦਰਜ ਕਰਵਾ ਚੁੱਕੇ ਹਨ | ਜਿਨ੍ਹਾਂ ‘ਚੋਂ ਅਜੇ ਵੀ 3500 ਨਾਗਰਿਕ ਭਾਰਤ ਵਿਚ ਫਸੇ ਹੋਏ ਹਨ, ਜਿਨ੍ਹਾਂ ਦੀ ਘਰ ਵਾਪਸੀ ਲਈ ਅਸੀਂ ਯਤਨਸ਼ੀਲ ਹਾਂ | ਉਨ੍ਹਾਂ ਦੱਸਿਆ ਕਿ ਯੂ. ਕ. ‘ਚ ਫਸੇ ਪੰਜਾਬੀਆਂ ਨੂੰ ਵਾਪਸ ਲਿਜਾਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਫੋਨ ਅਤੇ ਚਿੱਠੀ ਪੱਤਰ ਰਾਹੀਂ ਵੀ ਗੱਲਬਾਤ ਕੀਤੀ |

Previous articleਅੰਫਾਨ ਤੂਫਾਨ ਨੇ ਮਚਾਈ ਤਬਾਹੀ, ਕਈ ਸੌ ਕਰੋੜ ਦਾ ਨੁਕਸਾਨ, 12 ਲੋਕਾਂ ਦੀ ਹੋ ਚੁੱਕੀ ਮੌਤ, ਵੇਖੋ ਵੀਡੀਓ
Next articleਗਲਾਸਗੋ ਵਿਖੇ ਬਣਾਏ ਆਰਜ਼ੀ ਹਸਪਤਾਲ ਹਸਪਤਾਲ ”ਚ ਇੱਕ ਵੀ ਮਰੀਜ਼ ਦੀ ਭਰਤੀ ਨਹੀਂ