*ਕੁਦਰਤੀ ਤੌਰ ’ਤੇ ਅੱਖਾਂ ਦੀ ਨਿਗਾ ਜਾਣ ਕਾਰਣ ਤੇ ਅੱਖਾਂ ਬੰਦ ਰਹਿਣ ਕਾਰਣ ਨਹੀਂ ਬਣ ਰਿਹੈ ਆਧਾਰ ਕਾਰਡ*
*ਪੰਜਾਬ ਤੇ ਕੇਂਦਰ ਸਰਕਾਰ ਦੀ ਕਹਿਣੀ ਤੇ ਕਰਨੀ ’ਚ ਵੱਡਾ ਅੰਤਰ-ਬਜ਼ੁਰਗ ਦਰਸ਼ਨ ਰਾਮ
ਜਲੰਧਰ,ਅੱਪਰਾ( ਸਮਾਜ ਵੀਕਲੀ) ਇੱਕ ਪਾਸੇ ਜਿੱਥੇ ਪੰਜਾਬ ਦੀ ਸੱਤਾਧਾਰੀ ਕਾਂਗਰਸ ਸਰਕਾਰ ਤੇ ਕੇਂਦਰ ਦੀ ਭਾਜਪਾ ਸਰਕਾਰ ਬਜ਼ੁਰਗਾਂ ਤੇ ਕੁਦਰਤੀ ਤੌਰ ’ਤੇ ਦਿਵਿਆਂਗ ਵਿਅਕਤੀਆਂ ਲਈ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਹਰ ਰੋਜ਼ ਢਿੰਡੋਰਾ ਪਿੱਟ ਰਹੀ ਹੈ, ਪਰੰਤੂ ਜ਼ਮੀਨੀ ਤੌਰ ’ਤੇ ਹਕੀਕਤ ਕੁਝ ਹੋਰ ਹੀ ਹੈ। ਕਰੀਬੀ ਪਿੰਡ ਢੱਕ ਮਾਜਰਾ ਦਾ ਵਸਨੀਕ ਬਜ਼ੁਰਗ ਦਰਸ਼ਨ ਰਾਮ ਪੁੱਤਰ ਬੰਤਾ ਰਾਮ ਜਿੱਥੇ ਆਪਣਾ ਆਦਾਰ ਕਾਰਡ ਬਣਾਉਣ ਲਈ ਸਰਕਾਰੀ ਦਫਤਰਾਂ ਦਾ ਚੱਕਰ ਕੱਟ ਕੱਟ ਕੇ ਤੇ ਹਾੜੇ ਕੱਢ ਕੇ ਪਸ਼ੇਸ਼ਾਨ ਹੋ ਚੁੱਕਾ ਹੈ, ਉੱਥੇ ਹੀ ਆਦਾਰ ਕਾਰਡ ਨਾ ਹੋਣ ਕਾਰਣ ਉਹ ਹੋਰ ਸਕੀਮਾਂ ਦਾ ਲਾਭ ਲੈਣ ਤੋਂ ਵੀ ਅਸਮਰੱਥ ਹੈ। ਇਸ ਸੰਬੰਧੀ ਦੁਖੀ ਮਨ ਨਾਲ ਜਾਣਕਾਰੀ ਦਿੰਦਿਆਂ ਬਜ਼ੁਰਗ ਦਰਸ਼ਨ ਰਾਮ ਨੇ ਦੱਸਿਆ ਕਿ ਉਸਦੀ ਉਮਰ ਲਗਭਗ 78 ਸਾਲ ਦੇ ਕਰੀਬੀ ਹੈ। ਬਚਪਨ ’ਚ ਹੀ ਉਸਦੀ ਨਜ਼ਰ ਚਲੀ ਗਈ ਸੀ ਤੇ ਕੁਦਰਤੀ ਤੌਰ ’ਤੇ ਉਸਦੀਆਂ ਦੋਵੇਂ ਅੱਖਾਂ ਵੀ ਬਿਲਕੁੱਲ ਖੁਲਣੋਂ ਬੰਦ ਹੋ ਗਈਆਂ। ਉਨਾਂ ਅੱਗੇ ਦੱਸਿਆ ਕਿ ਉਹ ਆਪਣਾ ਆਧਾਰ ਕਾਰਡ ਬਣਾਉਣ ਲਈ ਪਿਛਲੇ ਕਈ ਸਾਲਾਂ ਤੋਂ ਸਰਕਾਰੀ ਦਫਤਰਾਂ ਦੇ ਚੱਕਰ ਕੱਟ ਕੱਟ ਕੇ ਤੇ ਸੰਬੰਧਿਤ ਕਰਮਚਾਰੀਆਂ ਦੇ ਹਾੜੇ ਕੱਢ ਕੇ ਫ੍ਰੇਸ਼ਾਨ ਹੋ ਚੁੱਕਾ ਹੈ।
ਸੰਬੰਧਿਤ ਕਰਮਚਾਰੀਆਂ ਵੋਲੰ ਕਿਹਾ ਜਾਂਦਾ ਹੈ ਕਿ ਉਸਦੀਆਂ ਅੱਖਾਂ ਸਕੈਨ ਨਹੀਂ ਹੁੰਦੀਆਂ, ਜਿਸ ਕਾਰਣ ਉਸਦਾ ਆਧਾਰ ਕਾਰਡ ਨਹੀਂ ਬਣ ਸਕਦਾ। ਬਜ਼ੁਰਗ ਨੇ ਸਰਕਾਰਾਂ ਦੀਆਂ ਇਨਾਂ ਸਹੂਲਤਾਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਕੀ ਉਹ ਭਾਰਤ ਦਾ ਵਾਸੀ ਨਹੀਂ ਹੈ, ਦੂਸਰਾ ਕੁਦਰਤ ਦੇ ਅੱਗੇ ਉਸਦਾ ਕੀ ਜ਼ੋਰ ਹੈ। ਉਨਾਂ ਅੱਗੇ ਕਿਹਾ ਕਿ ਅਜਿੱਹ ਕੇਸਾਂ ’ਚ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਹੋਰ ਵੱਖਰੇ ਵਿਕਲਪ ਵੀ ਰੱਖਣੇ ਚਾਹੀਦੇ ਹਨ ਤਾਂ ਕਿ ਕੁਦਰਤੀ ਤੌਰ ’ਤੇ ਦਿਵਿਆਂਗ ਵਿਅਕਤੀ ਵੀ ਆਪਣੇ ਆਧਾਰ ਕਾਰਡ ਬਣਾ ਸਕਣ। ਉਨਾਂ ਅੱਗੇ ਕਿਹਾ ਕਿ ਕੁਝ ਸਮਾਂ ਪਹਿਲਾਂ ਆਟਾ ਦਾਲ ਸਕੀਮ ਅਧੀਨ ਮੈਂਨੂੰ ਰਾਸ਼ਨ ਮਿਲਦੀ ਸੀ ਪਰੰਤੂ ਹੁਣ ਉਹ ਵੀ ਬੰਦ ਹੋ ਗਿਆ। ਆਦਾਰ ਕਾਰਡ ਨਾ ਹੋਣ ਕਾਰਣ ਸਰਕਾਰ ਵਲੋਂ ਚਲਾਈਆਂ ਜਾਂਦੀਆਂ ਹੋਰ ਭਲਾਈ ਸਕੀਮਾਂ ਦਾ ਲਾਭ ਲੈਣ ਤੋਂ ਵੀ ਉਹ ਅਸਮਰੱਥ ਹੈ। ਬਜ਼ੁਰਗ ਦਰਸ਼ਨ ਰਾਮ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸਦਾ ਆਧਾਰ ਕਾਰਡ ਬਣਾਇਆ ਜਾਵੇ ਤਾਂ ਕਿ ਉਹ ਵੀ ਸਰਕਾਰੀ ਸਕੀਮਾਂ ਦਾ ਲਾਭ ਲੈ ਸਕੇ।
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly