ਸਰਪੰਚਾਂ ਲਈ 746 ਤੇ ਪੰਚਾਂ ਲਈ 2144 ਉਮੀਦਵਾਰ ਚੋਣ ਮੈਦਾਨ ਵਿਚ

ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਰਾਜੇਸ਼ ਧੀਮਾਨ

ਸਰਪੰਚਾਂ ਸਬੰਧੀ 651 ਤੇ ਪੰਚਾਂ ਸਬੰਧੀ 993 ਉਮੀਦਵਾਰਾਂ ਨੇ ਵਾਪਸ ਲਏ ਨਾਮਜ਼ਦਗੀ ਪੱਤਰ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਚਾਇਤੀ ਚੋਣਾਂ ਸਬੰਧੀ ਜ਼ਿਲ੍ਹੇ ਵਿਚ 466 ਪੰਚਾਇਤਾਂ ਬਾਬਤ ਸਰਪੰਚਾਂ ਸਬੰਧੀ 651 ਤੇ ਪੰਚਾਂ ਸਬੰਧੀ 993 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਤੋਂ ਬਾਅਦ ਸਰਪੰਚਾਂ ਲਈ 746 ਤੇ ਪੰਚਾਂ ਲਈ 2144 ਉਮੀਦਵਾਰ ਚੋਣ ਮੈਦਾਨ ਵਿਚ ਹਨ। ਸਰਪੰਚਾਂ ਲਈ 150 ਤੇ ਪੰਚਾਂ ਸਬੰਧੀ 1762 ਉਮੀਦਵਾਰ ਬਿਨਾਂ ਮੁਕਾਬਲਾ ਜਿੱਤੇ ਹਨ।

ਇਹ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਬਲਾਕ ਬੰਗਾ ਵਿਚ 88, ਨਵਾਂਸ਼ਹਿਰ ਵਿਚ 101, ਬਲਾਚੌਰ ਵਿਚ 131, ਔੜ ਵਿਚ 75 ਅਤੇ ਸੜੋਆ ਵਿਚ 71 ਗ੍ਰਾਮ ਪੰਚਾਇਤਾਂ ਹਨ।

ਉਨ੍ਹਾਂ ਦੱਸਿਆ ਕਿ ਬਲਾਕ ਬੰਗਾ ਵਿਚ ਸਰਪੰਚਾਂ ਸਬੰਧੀ 88 ਤੇ ਪੰਚਾਂ ਸਬੰਧੀ 150 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਤੋਂ ਬਾਅਦ ਸਰਪੰਚਾਂ ਲਈ 184 ਤੇ ਪੰਚਾਂ ਲਈ 642 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਥੇ ਸਰਪੰਚਾਂ ਲਈ 14 ਤੇ ਪੰਚਾਂ ਸਬੰਧੀ 271 ਉਮੀਦਵਾਰ ਬਿਨਾਂ ਮੁਕਾਬਲਾ ਜਿੱਤੇ ਹਨ।

ਨਵਾਂਸ਼ਹਿਰ ਵਿਚ ਸਰਪੰਚਾਂ ਸਬੰਧੀ 122 ਤੇ ਪੰਚਾਂ ਸਬੰਧੀ 296 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਤੋਂ ਬਾਅਦ ਸਰਪੰਚਾਂ ਲਈ 164 ਤੇ ਪੰਚਾਂ ਲਈ 609 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਥੇ ਸਰਪੰਚਾਂ ਲਈ 32 ਤੇ ਪੰਚਾਂ ਸਬੰਧੀ 337 ਉਮੀਦਵਾਰ ਬਿਨਾਂ ਮੁਕਾਬਲਾ ਜਿੱਤੇ ਹਨ।

ਬਲਾਕ ਬਲਾਚੌਰ ਵਿਚ ਸਰਪੰਚਾਂ ਸਬੰਧੀ 228 ਤੇ ਪੰਚਾਂ ਸਬੰਧੀ 240 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਤੋਂ ਬਾਅਦ ਸਰਪੰਚਾਂ ਲਈ 170 ਤੇ ਪੰਚਾਂ ਲਈ 334 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਥੇ ਸਰਪੰਚਾਂ ਲਈ 58 ਤੇ ਪੰਚਾਂ ਸਬੰਧੀ 558 ਉਮੀਦਵਾਰ ਬਿਨਾਂ ਮੁਕਾਬਲਾ ਜਿੱਤੇ ਹਨ।

ਬਲਾਕ ਔੜ ਵਿਚ ਸਰਪੰਚਾਂ ਸਬੰਧੀ 117 ਤੇ ਪੰਚਾਂ ਸਬੰਧੀ 154 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਤੋਂ ਬਾਅਦ ਸਰਪੰਚਾਂ ਲਈ 136 ਤੇ ਪੰਚਾਂ ਲਈ 377 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਥੇ ਸਰਪੰਚਾਂ ਲਈ 16 ਤੇ ਪੰਚਾਂ ਸਬੰਧੀ 274 ਉਮੀਦਵਾਰ ਬਿਨਾਂ ਮੁਕਾਬਲਾ ਜਿੱਤੇ ਹਨ।

ਬਲਾਕ ਸੜੋਆ ਵਿਚ ਸਰਪੰਚਾਂ ਸਬੰਧੀ 96 ਤੇ ਪੰਚਾਂ ਸਬੰਧੀ 153 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਤੋਂ ਬਾਅਦ ਸਰਪੰਚਾਂ ਲਈ 92 ਤੇ ਪੰਚਾਂ ਲਈ 182 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਥੇ ਸਰਪੰਚਾਂ ਲਈ 30 ਤੇ ਪੰਚਾਂ ਸਬੰਧੀ 322 ਉਮੀਦਵਾਰ ਬਿਨਾਂ ਮੁਕਾਬਲਾ ਜਿੱਤੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕ ਸਰੋਕਾਰਾਂ ਦੀ ਬਾਤ ਪਾਏਗਾ 33ਵਾਂ ਮੇਲਾ ਗ਼ਦਰੀ ਬਾਬਿਆਂ ਦਾ
Next articleਜ਼ਿਲ੍ਹੇ ਅੰਦਰ ਹਥਿਆਰਾਂ ਦਾ ਜਨਤਕ ਅਤੇ ਸੋਸ਼ਲ ਮੀਡੀਆ ’ਤੇ ਪ੍ਰਦਰਸ਼ਨ ਕਰਨ ‘ਤੇ ਪਾਬੰਦੀ