ਮਾਤਾ ਸਵਰਨ ਦੇਵਾ (ਯੂ. ਕੇ) ਵਾਲਿਆਂ ਦਾ 72ਵਾਂ ਜਨਮ ਦਿਨ ਮਨਾਇਆ

ਜਲੰਧਰ, ਅੱਪਰਾ (ਜੱਸੀ)-ਮਾਂ ਵੈਸ਼ਨੂੰ ਦਰਬਾਰ ਦੁੱਖ ਖੰਡਨ ਨਿਵਾਸ ਮੋਂਰੋਂ ਦੇ ਗੱਦੀਨਸ਼ੀਨ ਮਾਤਾ ਸਵਰਨ ਦੇਵਾ (ਯੂ ਕੇ) ਜੀ ਦਾ 72ਵਾਂ ਜਨਮ ਦਿਨ ਇੱਛਾ ਪੂਰਨ ਸ਼ਨੀ ਮੰਦਿਰ ਅੱਪਰਾ ਵਿਖੇ ਮੁੱਖ ਸੇਵਾਦਾਰ ਪੰਡਿਤ ਕਿਸ਼ੋਰ ਕੁਮਾਰ ਸ਼ਾਸ਼ਤਰੀ ਦੀ ਅਗਵਾਈ ਹੇਠ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੰਗਤਾਂ ਦੀ ਹਾਜਰੀ ਵਿੱਚ ਕੇਕ ਕੱਟਿਆ ਗਿਆ ਤੇ ਮਾਤਾ ਜੀ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਗਈ। ਇਸ ਮੌਕੇ ਬੋਲਦਿਆਂ ਪੰਡਿਤ ਕਿਸ਼ੋਰ ਕੁਮਾਰ ਸ਼ਾਸ਼ਤਰੀ ਮੁੱਖ ਸੇਵਾਦਾਰ ਇੱਛਾ ਪੂਰਨ ਸ਼ਨੀ ਮੰਦਿਰ ਅੱਪਰਾ ਨੇ ਕਿਹਾ ਕਿ ਮਾਤਾ ਸਵਰਨ ਦੇਵਾ ਜੀ ਹਮੇਸ਼ਾ ਹੀ ਲੋੜਵੰਦਾਂ ਦੀ ਮਦਦ ਲਈ ਤਤਪਰ ਰਹਿੰਦੇ ਹਨ। ਉਹ ਹਰ ਸਮੇ ਸਮਾਜ ਸੇਵਾ ਦੇ ਕਾਰਜਾਂ ਲਈ ਉਤਾਵਲੇ ਰਹਿੰਦੇ ਹਨ। ਉਨਾਂ ਕਾਮਨਾ ਕੀਤੀ ਕਿ ਮਾਤਾ ਜੀ ਹਮੇਸ਼ਾ ਹੀ ਤੰਦਰੁਸਤ ਰਹਿ ਕੇ ਸਮਾਜ ਵਿੱਚ ਵਿਚਰਦੇ ਰਹਿਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਭਾਰਤ ਵਿਕਾਸ ਪ੍ਰੀਸ਼ਦ ਨੇ ਮਰਨ ਉਪਰੰਤ 139 ਵੇਂ ਵਿਅਕਤੀ ਦੀਆਂ ਕਰਵਾਈਆਂ ਅੱਖਾਂ ਦਾਨ 
Next articleਪਾਸ਼ ਯਾਦਗਾਰੀ ਸੂਬਾਈ ਸਾਹਿਤਕ ਸਮਾਗਮ 10 ਸਤੰਬਰ ਨੂੰ ਫਰੀਦਕੋਟ ਵਿਖੇ ਹੋਏਗਾ