ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਆਬਕਾਰੀ ਵਿਭਾਗ ਦੇ ਸਹਾਇਕ ਕਮਿਸ਼ਨਰ ਪਵਨਜੀਤ ਸਿੰਘ ਅਤੇ ਆਬਕਾਰੀ ਅਫਸਰ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਕਸਾਈਜ ਇੰਸਪੈਕਟਰ ਕੁਲਵੰਤ ਸਿੰਘ ਅਤੇ ਇੰਸਪੈਕਟਰ ਅਨਿਲ ਕੁਮਾਰ ਵੱਲੋ ਦਰਿਆ ਬਿਆਸ ਦੇ ਵਿਚ ਪਿੰਡ ਕਿਸ਼ਨ ਸਿੰਘ ਵਾਲੇ ਏਰੀਏ ਵਿਚ ਵਿਸ਼ੇਸ਼ ਜਾਂਚ ਅਭਿਆਨ ਚਲਾ ਕੇ ਸੱਤ ਹਜ਼ਾਰ ਕਿਲੋ ਲਾਹਣ ਬਰਾਮਦ ਕੀਤੀ।ਇਸ ਸਬੰਧੀ ਇਸਪੈਕਟ ਕੁਲਵੰਤ ਸਿੰਘ ਰਤੜਾ ਨੇ ਦੱਸਿਆ ਕਿ ਦੋ ਵੱਖ ਟੀਮਾਂ ਬਣਾ ਕੇ ਦਰਜਨ ਦੇ ਕਰੀਬ ਪੁਲਿਸ ਅਧਿਕਾਰੀਆਂ ਦੀ ਸਹਾਇਤਾ ਨਾਲ ਸਵੇਰ ਤੋਂ ਲੈਕੇ ਕੇ ਬਾਅਦ ਦੁਪਹਿਰ ਤੱਕ ਸਰਚ ਅਭਿਆਨ ਚਲਾਇਆ ਗਿਆ।
ਜਿਸ ਦੌਰਾਨ ਨਜਾਇਜ਼ ਤੌਰ ਤੇ ਸ਼ਰਾਬ ਕੱਢਣ ਵਾਲੇ ਅਨਸਰਾਂ ਨੇ ਪਲਾਸਟਿਕ ਦੇ ਡਰੱਮਾ ਅਤੇ ਤਰਪਾਲਾਂ ਵਿਚ ਲਾਹਣ ਨਾ ਕੇ ਲੁਕਾਈ ਹੋਈ ਸੀ। ਜ਼ਿਨ੍ਹਾਂ ਨੂੰ ਮੌਕੇ ਤੇ ਨਸ਼ਟ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 50 ਬੋਤਲਾਂ ਨਾਜਾਇਜ਼ ਸ਼ਰਾਬ ਅਤੇ ਸ਼ਰਾਬ ਕੱਢਣ ਵਾਲੀਆਂ ਭੱਠੀਆਂ ਵੀ ਬਰਾਮਦ ਕੀਤੀਆਂ ਗਈਆਂ,ਜਦ ਕਿ ਕੋਈ ਵੀ ਦੋਸ਼ੀ ਮੌਕੇ ਤੇ ਕਾਬੂ ਨਹੀਂ ਆਇਆ।ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਵੀ ਇਹ ਅਭਿਆਨ ਜਾਰੀ ਰੱਖਿਆ ਜਾਵੇਗਾ। ਫੋਟੋ 16 ਬਲਜੀਤ 01 ਕੈਪਸਨ ਦਰਿਆ ਬਿਆਸ ਦੇ ਏਰੀਏ ਵਿੱਚ ਸਰਚ ਅਭਿਆਨ ਦੌਰਾਨ ਵੱਡੀ ਮਾਤਰਾ ਵਿਚ ਬਰਾਮਦ ਕੀਤੀ ਗਈ ਲਾਹਣ ਦੌਰਾਨ ਇੰਸਪੈਕਟਰ ਕੁਲਵੰਤ ਸਿੰਘ ਰਤੜਾ, ਇਸਪੈਕਟ ਅਨਿਲ ਕੁਮਾਰ ਪੁਲਿਸ ਕਰਮਚਾਰੀਆਂ ਸਮੇਤ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly