ਸਕੂਲ ਦੇ ਸਟੋਰ ਵਿੱਚੋਂ ਲੋਹੇ ਦਾ ਕੰਡਮ ਸਮਾਨ ਕੀਤਾ ਸੀ ਚੋਰੀ, ਚੋਰੀਸ਼ੁਦਾ ਸਮਾਨ ਵੀ ਬਰਾਮਦ
ਕਪੂਰਥਲਾ ,(ਕੌੜਾ)– ਥਾਣਾ ਸੁਲਤਾਨਪੁਰ ਲੋਧੀ ਦੇ ਅਧੀਨ ਪੈਂਦੇ ਜਵਾਹਰ ਨਵੋਦਿਆ ਵਿਦਿਆਲਿਆ ਮਸੀਤਾਂ ਵਿਖੇ ਇੱਕ ਸਟੋਰ ਵਿੱਚੋਂ ਸਮਾਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਚ ਪੁਲਿਸ ਨੇ 7 ਔਰਤਾਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਨਾਲ ਹੀ ਚੋਰੀਸ਼ੁਦਾ ਸਮਾਨ ਵੀ ਬਰਾਮਦ ਕਰ ਲਿਆ ਹੈ। ਜਾਣਕਾਰੀ ਮੁਤਾਬਿਕ ਪੁਲਿਸ ਨੂੰ ਦਿੱਤੀ ਸ਼ਿਕਾਇਤ ਚ ਰਜੇਸ਼ ਕੁਮਾਰ ਪ੍ਰਿੰਸੀਪਲ ਜਵਾਹਰ ਨਵੋਦਿਆ ਵਿਦਿਆਲਿਆ ਮਸੀਤਾ ਨੇ ਦੱਸਿਆ ਕਿ ਮਾਇਆ ਪਤਨੀ ਗੁਲਦੀਪ, ਜੀਨਾ ਪੁਤਰੀ ਬੰਟੀ,ਰਾਧਾ ਪਤਨੀ ਰਿੰਕੂ, ਗੀਤਾ ਪਤਨੀ ਰਾਜੂ, ਪਿੰਕੀ ਪੁਤਰੀ ਸਾਗਰ, ਰਿੰਕੀ ਪਤਨੀ ਜਰਨੈਲ,ਨੀਲਮ ਪੁੱਤਰੀ ਸਕੰਦਰ ਵਾਸੀਆਂਨ ਨੇੜੇ ਚੂੰਗੀ ਚੂਹੜਵਾਲ ਮੁਹੱਲਾ ਗੁਰੂ ਨਾਨਕ ਨਗਰ ਕਪੂਰਥਲਾ ਵੱਲੋ ਸਕੂਲ ਦੇ ਸਟੋਰ ਦੀ ਤਾਕੀ ਦੇ ਸਰੀਏ ਵਿੰਗੇ ਕਰਕੇ ਸਟੋਰ ਦੇ ਵਿੱਚੋ ਲੋਹੇ ਦਾ ਕੰਡਮ ਸਮਾਨ ਚੋਰੀ ਕੀਤਾ ਹੈ। ਜਿਸ ਦੇ ਤਹਿਤ ਪੁਲਿਸ ਨੇ ਉਕਤ ਦੋਸ਼ਨਾ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 454,380 ਦੇ ਤਹਿਤ ਕੇਸ ਦਰਜ ਕਰ ਲਿਆਂ ਹੈ ਅਤੇ ਸਮੂਹ ਦੋਸ਼ਨਾ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly