ਰੇਲ ਕੋਚ ਫੈਕਟਰੀ, ਕਪੂਰਥਲਾ ਦੀ ਗੋਲਫ ਟੀਮ ਰਹੀ ਉਪਵਿਜੇਤਾ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਰੇਲ ਡਿੱਬਾ ਕਾਰਖਾਨਾ ਗੋਲਫ ਕੋਰਸ ਵਿੱਚ ਆਯੋਜਿਤ 69ਵੀਂ ਆਲ ਇੰਡੀਆ ਰੇਲਵੇ ਗੋਲਫ ਚੈਂਪੀਅਨਸ਼ਿਪ 2025-26 ਦਾ ਅੱਜ ਸਮਾਪਨ ਹੋਇਆ। ਮੁਕਾਬਲੇ ਵਿੱਚ ਬਨਾਰਸ ਲੋਕੋਮੋਟਿਵ ਵਰਕਸ, ਬਨਾਰਸ ਦੀ ਟੀਮ ਨੇ 448 ਦੇ ਸਕੋਰ ਨਾਲ ਚੈਂਪੀਅਨਸ਼ਿਪ ਜਿੱਤਣ ਦਾ ਸਨਮਾਨ ਹਾਸਲ ਕੀਤਾ। ਰੇਲ ਡਿੱਬਾ ਕਾਰਖਾਨਾ, ਕਪੂਰਥਲਾ ਦੀ ਟੀਮ ਨੇ 452 ਦੇ ਸਕੋਰ ਨਾਲ ਪਹਿਲਾ ਉਪਵਿਜੇਤਾ ਸਥਾਨ ਪ੍ਰਾਪਤ ਕੀਤਾ, ਜਦਕਿ ਦੱਖਣ ਮੱਧ ਰੇਲਵੇ, ਸਿਕੰਦਰਾਬਾਦ ਦੀ ਟੀਮ ਨੇ 472 ਸਟਰੋਕਸ ਨਾਲ ਦੂਜਾ ਉਪਵਿਜੇਤਾ ਸਥਾਨ ਹਾਸਲ ਕੀਤਾ। 7 ਜਨਵਰੀ 2026 ਨੂੰ ਖੇਡੇ ਗਏ ਪਹਿਲੇ ਰਾਊਂਡ ਤੋਂ ਬਾਅਦ ਆਰ.ਸੀ.ਐਫ. ਟੀਮ 222 ਸਟਰੋਕਸ ਨਾਲ ਪਹਿਲੇ ਸਥਾਨ ‘ਤੇ ਸੀ, ਜਦਕਿ ਬਨਾਰਸ ਟੀਮ 226 ਸਟਰੋਕਸ ਨਾਲ ਦੂਜੇ ਅਤੇ ਦੱਖਣ ਮੱਧ ਰੇਲਵੇ 235 ਸਟਰੋਕਸ ਨਾਲ ਤੀਜੇ ਸਥਾਨ ‘ਤੇ ਰਹੀ। ਇਸ ਮੌਕੇ ‘ਤੇ ਇਨਾਮਾਂ ਦੀ ਵੰਡ ਰੇਲ ਡਿੱਬਾ ਕਾਰਖਾਨਾ ਦੇ ਸੇਵਾਮੁਕਤ ਮੁੱਖ ਇੰਜੀਨੀਅਰ ਸ਼੍ਰੀ ਅਮਰ ਸਿੰਘ ਵੱਲੋਂ ਕੀਤੀ ਗਈ। ਬਨਾਰਸ ਟੀਮ ਦੇ ਇਮਾਮੁਲ ਹੱਕ, ਗੁਲਫਾਮ ਹੁਸੈਨ, ਰਿਤੇਸ਼ ਅਤੇ ਹੇਮੰਤ ਯਾਦਵ ਨੂੰ ਮੁੱਖ ਮਹਿਮਾਨ ਵੱਲੋਂ ਵਿਜੇਤਾ ਟਰਾਫੀ ਪ੍ਰਦਾਨ ਕੀਤੀ ਗਈ। ਇਸ ਦੇ ਨਾਲ ਹੀ ਆਰ.ਸੀ.ਐਫ. ਟੀਮ ਦੇ ਯੁਵਰਾਜ ਸਿੰਘ, ਰਣਵੀਰ ਸਿੰਘ, ਜਗਮੋਹਨ ਸਿੰਘ ਅਤੇ ਦੀਪਕ ਸ਼ਰਮਾ ਨੂੰ ਉਪਵਿਜੇਤਾ ਟਰਾਫੀ ਭੇਟ ਕੀਤੀ ਗਈ। ਇਸ ਤੋਂ ਇਲਾਵਾ, ਆਰ.ਸੀ.ਐਫ. ਦੇ ਯੁਵਰਾਜ ਸਿੰਘ ਨੇ ‘ਲਾਂਗੇਸਟ ਡਰਾਈਵ’ ਮੁਕਾਬਲਾ ਜਿੱਤਿਆ ਅਤੇ ਉਸਨੂੰ 141 ਦੇ ਕੁਲ ਸਕੋਰ ਨਾਲ ਸਰਵੋਤਮ ਗੋਲਫਰ ਘੋਸ਼ਿਤ ਕੀਤਾ ਗਿਆ । ਬਨਾਰਸ ਦੇ ਗੁਲਫਾਮ ਹੁਸੈਨ ਅਤੇ ਇਮਾਮੁਲ ਹੱਕ ਨੂੰ 148–148 ਦੇ ਸਕੋਰ ਨਾਲ ਕ੍ਰਮਵਾਰ ਪਹਿਲਾ ਅਤੇ ਦੂਜਾ ਉਪਵਿਜੇਤਾ ਇਨਾਮ ਪ੍ਰਦਾਨ ਕੀਤਾ ਗਿਆ। ਦੱਖਣ ਪੂਰਬੀ ਰੇਲਵੇ ਟੀਮ ਦੇ ਰਾਜਾ ਬਾਬੂ ਅਲੀ ਨੇ ‘ਨੀਅਰਸਟ ਟੂ ਪਿਨ’ ਮੁਕਾਬਲਾ ਜਿੱਤਿਆ। ਇਸ ਮੌਕੇ ‘ਤੇ ਸ਼੍ਰੀ ਕੇ. ਐਸ. ਅਸਲਾ , ਆਰ ਸੀ ਐੱਫ ਦੇ ਪ੍ਰਧਾਨ ਵਿੱਤੀ ਸਲਾਹਕਾਰ ਅਤੇ ਆਰ.ਸੀ.ਐਫ. ਸਪੋਰਟਸ ਐਸੋਸੀਏਸ਼ਨ ਦੇ ਪ੍ਰਧਾਨ, ਸਾਰੇ ਸੀਨੀਅਰ ਅਧਿਕਾਰੀ ਅਤੇ ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ ਅਤੇ ਆਰ.ਸੀ.ਐਫ. ਸਪੋਰਟਸ ਐਸੋਸੀਏਸ਼ਨ ਦੇ ਮੈਂਬਰ ਮੌਜੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



