ਡੇਰਾਬਸੀ, ਸੰਜੀਵ ਸਿੰਘ ਸੈਣੀ, ਮੋਹਾਲੀ (ਸਮਾਜ ਵੀਕਲੀ) : ਡੇਰਾਬੱਸੀ ਹਲਕੇ ਦੇ ਪਿੰਡ-ਅਮਲਾਲਾ(ਪੰਜ-ਗਰਾਮੀ) ‘ਚ 15 ਮਈ ਤੋ 20 ਮਈ ਤੱਕ ਨਿਰਪੱਖ ਏਡ ਵੱਲੋ ਦਸਤਾਰ ਸਿੱਖਲਾਈ ਕੈਂਪ ਲਗਾਏ ਗਏ। ਜਿਸ ਵਿੱਚ 66 ਬੱਚਿਆ ਨੇ ਦਸਤਾਰ ਦੀ ਸਿੱਖਲਾਈ ਲਈ।ਕੈਂਪ ਵਿੱਚ ਬੱਚਿਆ ਨੇ ਬਹੁਤ ਉਤਸਾਹ ਨਾਲ ਦਸਤਾਰ ਦੇ ਸਾਰੇ ਤਰੀਕੇ ਸਿਖੇ। ਨਿਰਪੱਖ ਏਡ ਦੇ ਪ੍ਰਧਾਨ ਗੁਰਮੀਤ ਸਿੰਘ ਭਾਂਖਰਪੁਰ ਨੇ ਦੱਸਿਆ ਮਈ-ਜੂਨ ਦੇ ਮਹਿਨੇ ਲਗਾਤਾਰ ਪੂਰੇ ਜਿਲਾ-ਮੋਹਾਲੀ ਦੇ ਵੱਖ-ਵੱਖ ਪਿੰਡਾਂ ‘ਚ ਨਿਰਪੱਖ ਏਡ ਵੱਲੋ ਕੈਂਪ ਲਗਾਏ ਜਾਣਗੇ ਅਤੇ ਜੂਨ ਮਹਿਨੇ ਦੇ ਅੰਤ ‘ਚ ਪੰਜਾਬ ਪੰਧਰੀ ਦਸਤਾਰ ਮੁਕਾਬਲਾ ਕਰਵਾਇਆ ਜਾਵੇਗਾ, ਜਿਸ ਵਿੱਚ ਹੁਣ ਸਿੱਖਲਾਈ ਲੈ ਰਹੇ ਬੱਚਿਆ ਵਿੱਚੋ ਹੀ ਬੱਚੇ ਇਨਾਮ ਜਿੱਤਣ ਗੇ।ਪ੍ਰਧਾਨ ਭਾਂਖਰਪੁਰ ਨੇ ਦੱਸਿਆ ਕਿ ਪਿੰਡ-ਅਮਲਾਲੇ ‘ਚ ਸਿਰਫ ਸਰਦਾਰ ਪਰਿਵਾਰਾਂ ਦੇ ਬੱਚੇ ਨਹੀ ਬਲਕਿ ਮੁਸਲਮਾਨ ਪਰਿਵਾਰਾਂ ਦੇ ਬੱਚਿਆ ਨੇ ਵੀ ਦਸਤਾਰਾਂ ਦੀ ਸਿੱਖਲਾਈ ਲਿਤੀ। ਜਿਥੇ ਮੁੰਡਿਆ ਨੇ ਦਸਤਾਰਾ ਸਿੱਖੀਆ ਉਥੇ ਹੀ ਕੁੜੀਆ ਨੇ ਵੀ ਦੁਮਾਲੇ ਦੀ ਸਿੱਖਲਾਈ ਲਿਤੀ,ਸਾਰੇ ਬੱਚਿਆ ਨੇ ਪ੍ਰਣ ਵੀ ਕਿਤਾ ਕਿ ਉਹ ਹੁਣ ਤੋ ਹਮੇਸਾ ਦਸਤਾਰ ਸਜਾਇਆ ਕਰਨ ਗੇ।
ਪਿੰਡ-ਅਮਲਾਲਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ਵਿੱਚ ਮੀਤ ਪ੍ਰਧਾਨ ਸ.ਧਰਮ ਸਿੰਘ,ਖਜਾਨਚੀ ਸ.ਸੁਖਵਿੰਦਰ ਸਿੰਘ,ਸੈਕਟਰੀ ਸ.ਜਗਤਾਰ ਸਿੰਘ,ਹਰਪੀਤ ਸਿੰਘ ਸਿਮਪੂ ਅਤੇ ਜਗਤਾਰ ਸਿੰਘ,ਮੋਹਰ ਸਿੰਘ ਅਤੇ ਸਮੂਹ ਪਿੰਡ ਦੀ ਸੰਗਤ ਹਾਜਰ ਸੀ।ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਬੱਚਿਆ ਨੂੰ ਪੱਗਾ ਵੱਡੀਆ ਗਈਆ ਅਤੇ ਨਿਰਪੱਖ ਏਡ ਵੱਲੋ ਸਾਰੇ ਬੱਚਿਆ ਨੂੰ ਪ੍ਰਮਾਣ ਪੱਤਰ ਦਿਤੇ ਗਏ। 6ਦਿਨ ਦੇ ਇਸ ਕੈਂਪ ਦੋਰਾਨ ਨਿਰਪੱਖ ਏਡ ਵੱਲੋ ਮੀਤ-ਪ੍ਰਧਾਨ ਬਲਜੀਤ ਸਿੰਘ,ਕੈਸੀਅਰ ਮਨਿੰਦਰ ਸਿੰਘ,ਨਵਪੀਤ ਸਿੰਘ,ਜਤਿੰਦਰ ਸਿੰਘ ਫਤਿਹ,ਅਮਨਦੀਪ ਸਿੰਘ ਅਤੇ ਲਵਪ੍ਰੀਤ ਸਿੰਘ ਨੇ ਸੇਵਾ ਕਿਤੀ। ਗੁਰਮੀਤ ਸਿੰਘ ਭਾਂਖਰਪੁਰ ਨੇ ਦੱਸਿਆ ਕਿ ਸਾਡੀ ਟੀਮ ਵੱਲੋ ਸਿਰਫ ਕੈਂਪਾਂ ਦੇ ਦੋਰਾਨ ਹੀ ਨਹੀ ਬਲਕਿ ਬੱਚਿਆ ਨੂੰ ਜਦੋ ਵੀ ਲੋੜ ਹੋਵੇ ਉਸੇ ਸਮੇਂ ਸਿੱਖਲਾਈ ਦਿਤੀ ਜਾਦੀ ਹੈ। ਆਉਣ ਵਾਲੇ ਸਮੇਂ ‘ਚ ਵੀ ਨਿਰਪੱਖ ਏਡ ਵੱਲੋ ਇਹ ਸੇਵਾ ਹਮੇਸਾ ਕਿਤੀ ਜਾਵੇਗੀ,ਇਹ ਸੇਵਾ ਨਿਸਕਾਮ ਹੀ ਹੋਵੇਗੀ ਹਰ ਵਾਰ ਦੀ ਤਰਾਂ. ਸਿਰਫ ਪੰਜਾਬ ਹੀ ਨਹੀ ਬਲਕਿ ਭਾਰਤ ਤੋ ਬਾਹਰ ਵੀ ਨਿਰਪੱਖ ਏਡ ਦਸਤਾਰ ਸਿੱਖਲਾਈ ਦੇ ਚੁੱਕੀ ਹੈ, ਦੁਬਈ ਅਤੇ ਪਾਕਿਸਤਾਨ ‘ਚ ਵੀ ਨਿਰਪੱਖ ਏਡ ਵੱਲੋ ਦਸਤਾਰ ਸਿੱਖਲਾਈ ਕੈਂਪ ਲਗਾ ਚੁਕੀ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly