ਮੁੰਬਈ ਹਵਾਈ ਅੱਡੇ ਤੋਂ 61 ਕਿਲੋ ਸੋਨਾ ਬਰਾਮਦ; ਸੱਤ ਗ੍ਰਿਫ਼ਤਾਰ

ਮੁੰਬਈ (ਸਮਾਜ ਵੀਕਲੀ) : ਕਸਟਮ ਵਿਭਾਗ ਨੇ ਇਥੋਂ ਦੇ ਛਤਰਪਤੀ ਸ਼ਿਵਾਜੀ ਕੌਮਾਂਤਰੀ ਹਵਾਈ ਅੱਡੇ ’ਤੇ ਅੱਜ 61 ਕਿਲੋ ਸੋਨਾ ਬਰਾਮਦ ਕੀਤਾ ਹੈ ਜਿਸ ਦੀ ਕੀਮਤ 32 ਕਰੋੜ ਰੁਪਏ ਬਣਦੀ ਹੈ। ਇਸ ਸਬੰਧ ਵਿੱਚ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਸਟਮ ਵਿਭਾਗ ਨੇ ਇਕ ਹੀ ਦਿਨ ਵਿੱਚ ਹਵਾਈ ਅੱਡੇ ਤੋਂ ਇੰਨੀ ਵੱਡੀ ਮਾਤਰਾ ਵਿੱਚ ਸੋਨਾ ਬਰਾਮਦ ਕੀਤਾ ਹੈ।

ਵੇਰਵਿਆਂ ਅਨੁਸਾਰ ਤਨਜ਼ਾਨੀਆ ਤੋਂ ਪਰਤੇ ਚਾਰ ਭਾਰਤੀਆਂ ਤੋਂ ਇਕ ਕਿਲੋ ਸੋਨਾ ਬਰਾਮਦ ਕੀਤਾ ਗਿਆ ਜੋ ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਡਿਜ਼ਾਈਨ ਕੀਤੀਆਂ ਬੈਲਟਾਂ ਦੀਆਂ ਜੇਬਾਂ ਵਿੱਚ ਛੁਪਾਇਆ ਹੋਇਆ ਸੀ। ਇਸੇ ਤਰ੍ਹਾਂ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਇਨ੍ਹਾਂ ਵਿਅਕਤੀਆਂ ਤੋਂ ਯੂਏਈ ਵਿੱਚ ਬਣਿਆ 53 ਕਿਲੋ ਸੋਨਾ ਵੀ ਬਰਾਮਦ ਕੀਤਾ ਜੋ ਉਨ੍ਹਾਂ ਨੇ ਆਪਣੀਆਂ ਬੈਲਟਾਂ ਵਿੱਚ ਛੁਪਾਇਆ ਹੋਇਆ ਸੀ। ਇਹ ਬੈਲਟਾਂ ਸੁਡਾਨ ਦੇ ਇਕ ਵਿਅਕਤੀ ਨੇ ਦੋਹਾ ਹਵਾਈ ਅੱਡੇ ’ਤੇ ਇਨ੍ਹਾਂ ਭਾਰਤੀਆਂ ਨੂੰ ਦਿੱਤੀਆਂ ਸਨ।

ਇਸੇ ਤਰ੍ਹਾਂ ਦੂਸਰੀ ਕਾਰਵਾਈ ਦੌਰਾਨ ਕਸਟਮ ਵਿਭਾਗ ਨੇ ਦੁਬਈ ਤੋਂ ਪਰਤੇ ਤਿੰਨ ਜਣਿਆਂ ਤੋਂ 8 ਕਿਲੋ ਸੋਨਾ ਬਰਾਮਦ ਕੀਤਾ ਜਿਸ ਦੀ ਕੀਮਤ 3.88 ਕਰੋੜ ਰੁਪਏ ਬਣਦੀ ਹੈ। ਇਨ੍ਹਾਂ ਤਿੰਨ ਜਣਿਆਂ ਵਿੱਚ ਦੋ ਔੌਰਤਾਂ ਸ਼ਾਮਲ ਸਨ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਅਦਾਲਤ ਨੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਜਿਥੇ ਉਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਮਰੀਕਾ ’ਚ ਹਵਾਈ ਸਟੰਟ ਦੌਰਾਨ ਦੋ ਜਹਾਜ਼ ਟਕਰਾਏ
Next articleਜੈਸ਼ੰਕਰ ਦੀ ਬਲਿੰਕਨ ਨਾਲ ਮੁਲਾਕਾਤ: ਦੋਵਾਂ ਵਿਚਾਲੇ ਕਈ ਮਾਮਲਿਆਂ ’ਤੇ ਚਰਚਾ