ਧੁਦਿਆਲ ‘ਚ ਪਰਵਾਸੀ ਭਾਰਤੀ ਵਲੋਂ ਬੱਚਿਆਂ ਨੂੰ ਦਿੱਤੇ 60 ਸਕੂਲ ਬੈਗ ਤੇ 15 ਵਰਦੀਆਂ

ਸ਼ਾਮਚੁਰਾਸੀ /ਆਦਮਪੁਰ (ਕੁਲਦੀਪ ਚੂੰਬਰ) (ਸਮਾਜ ਵੀਕਲੀ)- ਸਰਕਾਰੀ ਐਲੀਮੈਂਟਰੀ ਸਕੂਲ ਧੁਦਿਆਲ ਵਿਖੇ ਪਿੰਡ ਦੇ ਪਰਵਾਸੀ ਭਾਰਤੀ ਸ੍ਰੀ ਜਸਵੀਰ ਸਿੰਘ ਜੱਸੀ ਹੁੰਦਲ ਕੈਨੇਡਾ ਵੱਲੋਂ ਆਪਣੇ ਪਿਤਾ ਸਵਰਗੀ ਸ. ਧਰਮ ਸਿੰਘ (ਸਾਬਕਾ ਸਰਪੰਚ) ਦੀ ਯਾਦ ਵਿੱਚ ਸਕੂਲ ਦੇ ਬੱਚਿਆਂ ਨੂੰ 60 ਸਕੂਲ ਬੈਗ ਬਣਾ ਕੇ ਦਿੱਤੇ ਗਏ ਅਤੇ ਇਸ ਦੇ ਨਾਲ ਐੱਲ ਕੇ ਜੀ, ਯੂ ਕੇ ਜੀ ਦੇ 15 ਬੱਚਿਆਂ ਨੂੰ ਵਰਦੀਆਂ ਵੀ ਤਕਸੀਮ ਕੀਤੀਆਂ ਗਈਆਂ ।

ਸਕੂਲ ਇੰਚਾਰਜ ਜਗਤਾਰ ਸਿੰਘ, ਈ ਟੀ ਟੀ ਟੀਚਰ ਸੰਤੋਖ ਸਿੰਘ ਵਲੋਂ ਇਸ ਮੌਕੇ ਸਾਬਕਾ ਸਰਪੰਚ ਸ੍ਰੀਮਤੀ ਗੁਰਵਿੰਦਰ ਕੌਰ ਹੁੰਦਲ ਧਰਮ ਪਤਨੀ ਸਵਰਗੀ ਧਰਮ ਸਿੰਘ ਹੁੰਦਲ ਦੇ ਪਰਿਵਾਰ ਦਾ ਧੰਨਵਾਦ ਕੀਤਾ ਗਿਆ , ਜਿਨ੍ਹਾਂ ਵਲੋਂ ਇਹ ਸ਼ਲਾਘਾਯੋਗ ਕਦਮ ਚੁੱਕ ਕੇ ਸਕੂਲੀ ਬੱਚਿਆਂ ਦੀ ਮਦਦ ਕੀਤੀ ਗਈ । ਹੋਰਨਾਂ ਤੋਂ ਇਲਾਵਾ ਇਸ ਮੌਕੇ ਸ੍ਰੀਮਤੀ ਸਰਬਜੀਤ ਕੌਰ , ਆਂਗਣਵਾਡ਼ੀ ਵਰਕਰ ਸ੍ਰੀਮਤੀ ਅਮਰਜੀਤ ਕੌਰ, ਆਂਗਨਵਾੜੀ ਹੈਲਪਰ ਸ੍ਰੀਮਤੀ ਪੁਸ਼ਪਾ ਦੇਵੀ , ਸ੍ਰੀਮਤੀ ਹਰਬੰਸ ਕੌਰ ਵੀ ਹਾਜ਼ਰ ਸਨ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਾਮਚੁਰਾਸੀ ਨਗਰ ਕੌਂਸਲ ਦਫਤਰ ਚ ਪ੍ਰਧਾਨ ਨਿਰਮਲ ਕੁਮਾਰ ਨੇ ਲਹਿਰਾਇਆ ਤਿਰੰਗਾ
Next articleਫਿਰੋਜ਼ਪੁਰ ‘ਚ ਬਾਬਾ ਜੀ ਦੇ ਭਗਤ ਸੂਫ਼ੀ ਗਾਇਕ ਤਾਜ ਨਗੀਨਾ ਦੀ ਗਾਇਕੀ ਨੇ ਕੀਤੇ ਮੰਤਰ ਮੁਗਧ