6 ਈ ਟੀ ਟੀ ਅਧਿਆਪਕਾਂ ਨੂੰ ਪਦਉੱਨਤ ਕਰਕੇ ਹੈੱਡ ਟੀਚਰ ਨਿਯੁਕਤ ਕੀਤਾ ਗਿਆ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਡਾਇਰੈਕਟਰ ਸਿੱਖਿਆ ਵਿਭਾਗ ਐਲੀਮੈਂਟਰੀ ਸਿੱਖਿਆ ਦੇ ਹੁਕਮਾਂ ਤਹਿਤ ਜਿਲ੍ਹਾ ਸਿੱਖਿਆ ਅਫਸਰ (ਐ.ਸਿ) ਜਗਵਿੰਦਰ ਸਿੰਘ ਦੁਆਰਾ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੰਦਾ ਧਵਨ, ਬਲਾਕ ਸਿੱਖਿਆ ਅਧਿਕਾਰੀ ਭੁਪਿੰਦਰ ਸਿੰਘ,ਬਲਾਕ ਸਿੱਖਿਆ ਅਧਿਕਾਰੀ ਰਜੇਸ਼ ਕੁਮਾਰ, ਬਲਾਕ ਸਿੱਖਿਆ ਅਧਿਕਾਰੀ ਸੰਜੀਵ ਕੁਮਾਰ ਹਾਂਡਾ,ਦੀ ਦੇਖ ਰੇਖ ਹੇਠ 6 ਈ ਟੀ ਟੀ ਅਧਿਆਪਕਾਂ ਨੂੰ ਪਦਉੱਨਤ ਕਰਕੇ ਬਤੌਰ ਹੈੱਡ ਟੀਚਰ ਨਿਯੁਕਤ ਕੀਤਾ ਗਿਆ ਹੈ। ਇਹਨਾਂ ਪਦ ਉਨੱਤੀਆਂ ਵਿਚ ਈ ਟੀ ਟੀ ਅਧਿਆਪਕ ਕੁਲਬੀਰ ਕੌਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਲਾਟਵਾਲਾ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਦੀਪੇਵਾਲ ( ਸ-1) , ਗੁਰਜਿੰਦਰ ਸਿੰਘ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਡੋਗਰਾਂਵਾਲਾ (ਹਮੀਰਾ )ਤੋਂ ਸਰਕਾਰੀ ਪ੍ਰਾਇਮਰੀ ਸਕੂਲ ਜੱਗ (ਨਡਾਲਾ),ਨਵਜੀਤ ਕੌਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਖੁਰਦਾਂ( ਸ-1) ਤੋਂ ਸਰਕਾਰੀ ਪ੍ਰਾਇਮਰੀ ਸਕੂਲ ਸਬਦੁੱਲਾਪੁਰ(ਸ-1), ਰਿਤੂ ਰਿਸੀ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਭੁੱਲਾਂ ਰਾਏ (ਫਗਵਾੜਾ) ਤੋਂ ਸਰਕਾਰੀ ਪ੍ਰਾਇਮਰੀ ਸਕੂਲ ਸ ਪ੍ਰ ਸ ਲੜਕੀਆਂ (ਫਗਵਾੜਾ),ਅੰਜਨਾ ਕੁਮਾਰੀ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਸੈਦੋ ਭੁਲਾਣਾ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਸੇਂਖੂਪੁਰ ਲਾਲ ਕੋਠੀ (ਕ-1), ਜਸਵੀਰ ਭੰਗੂ ਸਰਕਾਰੀ ਪ੍ਰਾਇਮਰੀ ਸਕੂਲ ਚਾਚੋਕੀ (ਫਗਵਾੜਾ) ਤੋਂ ਸਰਕਾਰੀ ਪ੍ਰਾਇਮਰੀ ਸਕੂਲ ਮਨਸ਼ਾ ਦੇਵੀ (ਫਗਵਾੜਾ) ਵਿਖੇ ਬਤੌਰ ਹੈੱਡ ਟੀਚਰ ਦੇ ਤੌਰ ਤੇ ਪਦ ਉਨੱਤ ਕੀਤਾ ਗਿਆ ਹੈ।ਇਸ ਮੌਕੇ ਪਦ ਉਨੱਤ ਹੋਏ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਮੌਕੇ ਹਰਬੰਸ ਸਿੰਘ,ਲਕਸ਼ਦੀਪ ਸ਼ਰਮਾ ਜ਼ਿਲ੍ਹਾ ਖੇਡ ਕੋਆਰਡੀਨੇਟਰ, ਹਰਬੰਸ ਸਿੰਘ,ਵਿਵੇਕ ਸ਼ਰਮਾ,ਗੁਰਮੁੱਖ ਸਿੰਘ ਬਾਬਾ,ਪੰਕਜ ਮਰਵਾਹਾ, ਬਿਕਰਮਜੀਤ ਸਿੰਘ ਆਦਿ ਵੀ ਹਾਜਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰਮਚਾਰੀ ਯੂਨੀਅਨ ਦੀ ਹੜਤਾਲ ਦੇ ਬਾਵਜੂਦ ਡੇਰਾ ਬੱਸੀ ਤਹਿਸੀਲ ਵਿੱਚ ਰਜਿਸਟਰੀਆਂ ਦਾ ਕੰਮ ਲਗਾਤਾਰ ਜਾਰੀ
Next articleFinance Bill passed in LS amid Oppn protest