ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਹਲਕੇ ਵਿਚ ਸਰਬਪੱਖੀ ਵਿਕਾਸ ਹੋ ਰਿਹਾ- ਰਮੇਸ਼ ਡਡਵਿੰਡੀ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਵਿਧਾਇਕ ਨਵਤੇਜ ਸਿੰਘ ਚੀਮਾ ਦੇ ਯਤਨਾਂ ਸਦਕਾ ਹਲਕੇ ਦਾ ਸਰਬਪੱਖੀ ਵਿਕਾਸ ਹੋ ਰਿਹਾ ਹੈ। ਜਿੱਥੇ ਅੱਜ ਵੱਖ ਵੱਖ ਪਿੰਡਾਂ ਵਿੱਚ ਸੀਵਰੇਜ ਦਾ ਕੰਮ, ਗਲੀਆਂ ਪੱਕੀਆਂ ਹੋਣਾ ,ਇੰਟਰਲੌਕ ਟਾਇਲ ਲੱਗਣਾ ,ਛੱਪੜ ਦੇ ਟਰੀਟਮੈਂਟ ਪਲਾਂਟ ਬਣਨੇ ਆਦਿ ਸ਼ਾਮਲ ਹਨ । ਉਥੇ ਹੀ ਹਲਕਾ ਸੁਲਤਾਨਪੁਰ ਲੋਧੀ ਸਮਾਰਟ ਸਿਟੀ ਵਜੋਂ ਵੀ ਵਿਕਸਤ ਹੋ ਰਿਹਾ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਮੇਸ਼ ਡਡਵਿੰਡੀ ਸੀਨੀਅਰ ਕਾਂਗਰਸੀ ਆਗੂ ਸਾਬਕਾ ਬਲਾਕ ਸੰਮਤੀ ਮੈਂਬਰ ਨੇ ਡਡਵਿੰਡੀ ਦੀ 10 ਤੋਂ 18 ਫੁੱਟ ਸੜਕ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾਉਣ ਮੌਕੇ ਕੀਤਾ ।
ਰਮੇਸ਼ ਡਡਵਿੰਡੀ ਨੇ ਕਿਹਾ ਕਿ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਅਣਥੱਕ ਯਤਨਾਂ ਸਦਕਾ ਪਿੰਡ ਵਿਚ ਸੀਵਰੇਜ ਤੇ ਹੋਰ ਵਿਕਾਸ ਕਾਰਜ ਪੂਰੇ ਹੋ ਚੁੱਕੇ ਹਨ। ਜਿਸ ਦੇ ਤਹਿਤ ਇਹ ਸੜਕ ਜੋ 10 ਤੋਂ 18 ਫੁੱਟ ਬਣਨੀ ਹੈ। ਜਿਸ ਤੇ 58 ਲੱਖ ਦੀ ਲਾਗਤ ਆਵੇਗੀ। ਇਹ ਸੜਕ ਬਣਨ ਨਾਲ ਜਿਥੇ ਆਵਾਜਾਈ ਦੀ ਸਮੱਸਿਆ ਖਤਮ ਹੋਵੇਗੀ ।ਉਥੇ ਹੀ ਲੋਕਾਂ ਦੀ ਸੜਕ ਨੂੰ ਚੌੜੀ ਕਰਨ ਦੀ ਦੇਰ ਤੋਂ ਚਲੀ ਆ ਰਹੀ ਮੰਗ ਵੀ ਪੂਰੀ ਹੋਵੇਗੀ। ਇਸ ਮੌਕੇ ਤੇ ਇੰਸਪੈਕਟਰ ਰੋਸ਼ਨ ਲਾਲ, ਸੁਰਿੰਦਰ ਸਿੰਘ ਭਿੰਡਰ, ਸੁਖਵਿੰਦਰ ਸਿੰਘ ਬਾਊ, ਸੁਰਿੰਦਰ ਸਿੰਘ, ਪ੍ਰੋ ਮਦਨ ਲਾਲ, ਗੁਰਦੇਵ ਸਿੰਘ, ਹੁਸਨ ਲਾਲ ,ਸਵਰਨ ਸਿੰਘ, ਸ਼ਿਦਰਪਾਲ ਬਲਾਕ ਸੰਮਤੀ ਮੈਂਬਰ, ਰਾਜ ਬਹਾਦਰ ਸਿੰਘ , ਪੂਰਨ ਸਿੰਘ ਸੰਧਾ ਆਦਿ ਵੱਡੀ ਗਿਣਤੀ ਵਿੱਚ ਪਿੰਡ ਨਿਵਾਸੀ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly