
ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਪਹਿਲੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 556 ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਪਿੰਡ ਬੂਲਪੁਰ ਦੇ ਨੌਜਵਾਨਾਂ , ਸਮੂਹ ਨਗਰ ਨਿਵਾਸੀਆਂ ,ਪ੍ਰਵਾਸੀ ਭਾਰਤੀਆਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 4 ਨਵੰਬਰ ਦਿਨ ਮੰਗਲਵਾਰ ਨੂੰ ਵਿਸ਼ਾਲ ਗੁਰੂ ਕਾ ਲੰਗਰ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਬੂਲਪੁਰ ਦੇ ਸਰਗਰਮ ਮੈਂਬਰ ਅਨਮੋਲਪ੍ਰੀਤ ਸਿੰਘ, ਗੁਰਬਿੰਦਰਪਾਲ ਸਿੰਘ, ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਬੂਲਪੁਰ ਦੇ ਪੰਚਾਇਤ ਘਰ ਵਾਲੇ ਪਾਰਕ ਵਿੱਚ ਸਵੇਰੇ ਸੱਤ ਵਜੇ ਤੋਂ ਚਾਹ ਪਕੌੜੇ ਦਾ ਲੰਗਰ ਤੇ ਦੁਪਹਿਰ 12 ਵਜੇ ਤੋਂ ਪਰਸ਼ਾਦੇ ਦਾ ਲੰਗਰ ਵੀ ਨਾਲ ਹੀ ਚੱਲੇਗਾ , ਜੋ ਕਿ ਦੇਰ ਰਾਤ ਤੱਕ ਅਟੁੱਟ ਵਰਤੇਗਾ।ਉਨ੍ਹਾਂ ਅਪੀਲ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਪਵਿੱਤਰ ਦਿਹਾੜੇ ਨੂੰ ਸ਼ਰਧਾ ਨਾਲ ਮਨਾਉਣ ਲਈ ਸਮੁੱਚੀ ਸੰਗਤ ਤਨੋ ਮਨੋ ਸਹਿਯੋਗ ਦੇਵੇ। ਇਸ ਮੌਕੇ ਤੇ ਅਨਮੋਲਪ੍ਰੀਤ ਸਿੰਘ, ਪਵਨਪ੍ਰੀਤ ਸਿੰਘ, ਨਵਜੋਤ ਸਿੰਘ, ਮਾਸਟਰ ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਦਵਿੰਦਰ ਸਿੰਘ, ਹਰਪ੍ਰੀਤ ਸਿੰਘ ਯੂ ਕੇ, ਸੁਖਨਿੰਦਰ ਸਿੰਘ, ਨੰਬਰਦਾਰ ਮਨਦੀਪ ਸਿੰਘ ਇਲੈਕਟ੍ਰੀਸ਼ਨ ,ਸਾਗਰਦੀਪ ਸਿੰਘ, ਗੁਰਬਿੰਦਰਪਾਲ ਸਿੰਘ, ਰਾਜਬੀਰ ਸਿੰਘ, ਉਪਕਾਰ ਸਿੰਘ,ਨਵਕੀਰਤ ਸਿੰਘ, ਲਖਵਿੰਦਰ ਸਿੰਘ, ਜਸ਼ਨਪ੍ਰੀਤ ਸਿੰਘ, ਜਤਿੰਦਰ ਸਿੰਘ, ਵਰਿੰਦਰ ਸਿੰਘ ਚੰਦੀ ਆਦਿ ਨੌਜਵਾਨ ਹਾਜ਼ਰ ਸਨ।


