551ਵਾਂ ਪ੍ਰਕਾਸ਼ ਪੁਰਬ ਗੁਰਪੁਰਬ ਮੌਕੇ ਹੋਵੇਗਾ ਸ਼ਾਨਦਾਰ ਕਬੱਡੀ ਟੂਰਨਾਮੈਂਟ

ਚੀਮਾ ਵੱਲੋ ਤਿਆਰੀਆਂ ਸੰਬੰਧੀ ਮੀਟਿੰਗ

ਕਪੂਰਥਲਾ (ਸਮਾਜ ਵੀਕਲੀ) (ਕੌੜਾ )– ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਕਬੱਡੀ ਦਾ ਇਕ ਵਿਸ਼ਵ ਪੱਧਰੀ ਟੂਰਨਾਮੈਂਟ ਵੀ ਕਰਵਾਇਆ ਜਾਵੇਗਾ ਜਿਸ ਵਿੱਚ ਨਾਮੀ ਅੰਤਰਰਾਸ਼ਟਰੀ ਕਲੱਬਾਂ ਵੱਲੋਂ ਭਾਗ ਲਿਆ ਜਾਵੇਗਾ। ਇਸ ਸੰਬੰਧੀ ਅੱਜ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਸਥਾਨਕ ਮਾਰਕੀਟ ਕਮੇਟੀ ਦੇ ਦਫ਼ਤਰ ਵਿਖੇ ਕਬੱਡੀ ਸੰਬੰਧੀ ਵੱਖ ਵੱਖ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ ਟੂਰਨਾਮੈਂਟ ਦਾ ਖਾਕਾ ਤਿਆਰ ਕਰਨ ਸੰਬਧੀ ਵਿਚਾਰ ਵਟਾਂਦਰਾ ਕੀਤਾ।ਉਹਨਾਂ ਕਿਹਾ ਕਿ ਟੂਰਨਾਮੈਂਟ ਲਈ ਨਾਮੀ ਕਬੱਡੀ ਖਿਡਾਰੀਆਂ ਦੀ ਕਮੇਟੀ ਵਲੋਂ ਖੇਡ ਮੈਦਾਨਾਂ ਦੀ ਚੋਣ, ਖਿਡਾਰੀਆਂ ਅਤੇ ਕਲੱਬਾਂ ਨੂੰ ਸੱਦੇ ਦੇਣ ਦਾ ਕੰਮ ਕੀਤਾ ਜਾਵੇਗਾ। ਇਸ ਮੌਕੇ ਕਬੱਡੀ ਸਬੰਧੀ ਕਮੇਟੀ ਦੇ ਪ੍ਰਧਾਨ ਬਲਕਾਰ ਸਿੰਘ ਪਹਿਲਵਾਨ, ਰਣਧੀਰ ਸਿੰਘ ਧੀਰਾ, ਮਾਰਕੀਟ ਕਮੇਟੀ ਦੇ ਚੇਅਰਮੈਨ ਪਰਵਿੰਦਰ ਸਿੰਘ ਪੱਪਾ, ਅੰਗਰੇਜ਼ ਸਿੰਘ, ਰਾਜ ਬਹਾਦਰ ਸਿੰਘ, ਕੁਲਬੀਰ ਸਿੰਘ, ਤਰਲੋਕ ਸਿੰਘ ਮੱਲੀ, ਰਾਜੂ ਧੀਰ, ਮੋਹਿੰਦਰ ਸੁਰਖਪੁਰ, ਜਗਦੀਪ ਸਿੰਘ, ਰੌਸ਼ਨ ਡਡਵਿੰਡੀ, ਮਾਸਟਰ ਨਿਰਮਲ ਸਿੰਘ, ਰਮੇਸ਼ ਡਡਵਿੰਡੀ, ਹਰਦਿਆਲ ਸਿੰਘ ,ਪਾਲੀ ਚੀਮਾ, ਰਵੀ ਕੁਮਾਰ ਪੀ.ਏ. ਹਾਜ਼ਰ ਸਨ।

Previous articleਮਹਿਤਪੁਰ ਹੋਵੇਗਾ ਪਲਾਸਟਿਕ ਮੁਕਤ -ਕਾਰਜ ਸਾਧਕ ਅਫ਼ਸਰ ਸ਼੍ਰੀ ਦੇਸ ਰਾਜ
Next articleMute button, masks headline final Trump, Biden debate