ਜ਼ਿਲ੍ਹੇ ਦੇ 527 ਪ੍ਰਾਇਮਰੀ ਸਕੂਲਾਂ ਵਿੱਚ ਮੈਗਾ ਪੀ ਟੀ ਐਮ ਸਫਲਤਾ ਪੂਰਵਕ ਸੰਪੰਨ – ਸਿੱਖਿਆ ਅਧਿਕਾਰੀ

ਕੈਪਸ਼ਨ - ਸਕੂਲਾਂ ਵਿੱਚ ਹੋਈਆ ਮੈਗਾ ਪੀ ਟੀ ਐੱਮ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਮਤੀ ਮਮਤਾ ਬਜਾਜ ਤੇ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾਕਟਰ ਬਲਵਿੰਦਰ ਸਿੰਘ ਬੱਟੂ

ਕਪੂਰਥਲਾ, (ਸਮਾਜ ਵੀਕਲੀ)  ( ਵਿਸ਼ੇਸ਼ ਪ੍ਰਤੀਨਿਧ)– ਜ਼ਿਲ੍ਹਾ ਕਪੂਰਥਲਾ ਦੇ ਵੱਖ ਵੱਖ ਪ੍ਰਾਇਮਰੀ ਸਕੂਲਾਂ ਵਿੱਚ ਮੈਗਾ ਸਕੂਲ ਮੈਨੇਜਮੈਂਟ ਕਮੇਟੀਆਂ ਦੀਆਂ ਮੀਟਿੰਗਾਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਮਤੀ ਮਮਤਾ ਬਜਾਜ ਤੇ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾਕਟਰ ਬਲਵਿੰਦਰ ਸਿੰਘ ਬੱਟੂ ਦੀ ਅਗਵਾਈ ਹੇਠ ਆਯੋਜਿਤ ਕੀਤੀਆਂ ਗਈਆਂ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਮਤੀ ਮਮਤਾ ਬਜਾਜ ਤੇ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 527 ਪ੍ਰਾਇਮਰੀ ਸਕੂਲਾਂ ਵਿੱਚ ਮੈਗਾ ਐੱਸ ਐੱਮ ਸੀ ਮੀਟਿੰਗ(ਮੈਗਾ  ਪੀ ਟੀ ਐੱਮ )ਆਯੋਜਿਤ ਹੋਈਆਂ। ਜਿਹਨਾਂ ਵਿੱਚ ਵੱਡੀ ਗਿਣਤੀ ਵਿੱਚ ਐੱਸ ਐੱਮ ਸੀ ਮੈਂਬਰਾਂ, ਪੰਚਾਇਤਾਂ ਦੇ ਨੁਮਾਇੰਦਿਆਂ ਤੇ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਤੋਂ ਇਲਾਵਾ ਬੱਚਿਆਂ ਦੇ ਮਾਪਿਆਂ ਨੇ  ਬੜੇ ਉਤਸ਼ਾਹ ਨਾਲ ਭਾਗ ਲਿਆ। ਸਿੱਖਿਆ ਅਧਿਕਾਰੀਆਂ ਨੇ  ਦੱਸਿਆ ਕਿ ਮੀਟਿੰਗ ਦਾ ਮੁੱਖ ਏਜੰਡਾ ਸਕੂਲ ਦੀ ਸਾਫ ਸਫਾਈ, ਵਿਦਿਅਕ ਸੈਸ਼ਨ 2025-26 ਲਈ ਦਾਖਲੇ ਵਿੱਚ ਸਹਿਯੋਗ, ਸਕੂਲ ਦੀ ਬਦਲ ਰਹੀ ਨਹਾਰ , ਨਵੀਂ ਸਿੱਖਿਆ ਨੀਤੀ 2020, ਸਹਿ ਵਿਦਿਅਕ ਗਤੀਵਿਧੀਆਂ ਦੀ ਮਹੱਤਤਾ, ਗ੍ਰੈਜੂਏਸ਼ਨ ਸੈਰਾਮਨੀ ਅਤੇ ਸਲਾਨਾ ਸਮਾਗਮ ਤੋਂ ਇਲਾਵਾ ਸਲਾਨਾ ਪ੍ਰੀਖਿਆਵਾਂ 2024- 25 ਆਦਿ ਮੁੱਖ ਰਹੇ। ਇਸ ਦੌਰਾਨ ਸਕੂਲ ਮੁੱਖੀਆਂ ਵੱਲੋਂ ਹਾਜ਼ਰ ਪਤਵੰਤਿਆਂ, ਸਕੂਲ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਤੋਂ ਪਹਿਲੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੀ ਵਿਦਿਅਕ ਅਤੇ ਸਹਿ ਵਿਦਿਅਕ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਗਿਆ, ਵਿਦਿਆਰਥੀਆਂ ਦੀ ਹੋਣ ਵਾਲੀ ਸਲਾਨਾ ਪ੍ਰੀਖਿਆ ਬਾਰੇ ਜਾਣੂੰ ਕਰਵਾਇਆ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਕੂਲ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰਾਂ  ਅਤੇ ਪਤਵੰਤਿਆਂ ਦਾ ਸਹਿਯੋਗ ਮੰਗਿਆ। ਸਕੂਲ ਮੁਖੀਆਂ ਨੇ ਹਾਜ਼ਰੀਨ ਨੂੰ ਸਕੂਲ ਵਿੱਚ ਸੰਪਨ ਹੋਏ ਅਤੇ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਵੀ ਜਾਣੂ ਕਰਵਾਇਆ ਅਤੇ ਸਕੂਲਾਂ ਵਿੱਚ ਸਾਫ ਸਫਾਈ ਬਾਰੇ ਹਾਜ਼ਰੀਨ ਨੂੰ ਸਕੂਲਾਂ ਦਾ ਗੇੜਾ ਵੀ ਮਰਵਾਇਆ ਗਿਆ । ਉਹਨਾਂ ਵਿਦਿਅਕ ਸੈਸ਼ਨ 2025 – 26 ਦੌਰਾਨ ਨਵੇਂ ਦਾਖਲੇ ਬਾਰੇ ਹਾਜ਼ਰੀਨ ਦਾ ਪੂਰਨ ਸਹਿਯੋਗ ਮੰਗਿਆ । ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਮੈਗਾ ਪੀ ਟੀਮ ਐੱਮ ਜ਼ਿਲ੍ਹੇ ਵਿੱਚ ਪੂਰੀ ਤਰ੍ਹਾਂ ਸਫ਼ਲ ਰਹੀਆਂ ਹਨ । ਉਹਨਾਂ ਇਹਨਾਂ ਮੀਟਿੰਗਾਂ ਨੂੰ ਸਫ਼ਲ ਬਣਾਉਣ ਲਈ ਸਮੂਹ ਸਕੂਲਾਂ ਮੁੱਖੀਆਂ ਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਤੇ ਭਵਿੱਖ ਵਿੱਚ ਵੀ ਇਸੇ ਪ੍ਰਕਾਰ ਇਹਨਾਂ ਮੈਗਾ ਪੀ ਟੀ ਐੱਮ ਨੂੰ ਸਫ਼ਲ ਬਣਾਉਣ ਲਈ ਸਕੂਲ ਮੁੱਖੀਆਂ ਨੂੰ ਆਖਿਆ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਚੜ੍ਹਦਾ ਲਹਿੰਦਾ ਪੰਜਾਬ
Next articleਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਟਿੱਚ ਜਾਣਿਆ- ਗਿਆਨੀ ਹਰਪ੍ਰੀਤ ਸਿੰਘ