ਪਿੰਡ ਸੁੰਨੜਵਾਲ ਵਿੱਚ 51 ਵਾਂ ਸਲਾਨਾ ਛਿੰਝ ਮੇਲਾ 16 ਮਾਰਚ ਨੂੰ – ਸਰਪੰਚ ਤਰਲੋਚਨ ਸਿੰਘ ਗੋਸ਼ੀ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਰਪੰਚ ਤਰਲੋਚਨ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਪਿੰਡ ਸੁੰਨੜਵਾਲ ਵਿੱਚ 51 ਵਾਂ ਸਲਾਨਾ ਛਿੰਝ ਮੇਲਾ ਛਿੰਝ ਕਮੇਟੀ, ਗ੍ਰਾਮ ਪੰਚਾਇਤ,ਨਗਰ ਨਿਵਾਸੀ ਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਪਟਕੇ ਦੀ ਕੁਸ਼ਤੀ ਮਨਜੀਤ ਖੱਤਰੀ ਤੇ ਪਰਵੀਨ ਕੋਹਾਲੀ ਦੇ ਦਰਮਿਆਨ ਹੋਵੇਗੀ ਤੇ ਦੂਜੀ ਕੁਸ਼ਤੀ ਬੱਬਾ ਅਟਾਰੀ ਤੇ ਰਾਜੂ ਰਾਏਵਾਲ ਦਰਮਿਆਨ ਹੋਵੇਗੀ। ਇਹਨਾਂ ਤੋਂ ਇਲਾਵਾ ਸੱਦੇ ਹੋਏ ਅਖਾੜਿਆਂ ਦਾ ਪਹਿਲਵਾਨਾਂ ਵਿਚਕਾਰ ਕੁਸ਼ਤੀਆਂ ਹੋਣਗੀਆਂ। ਪਟਕੇ ਦੀ ਕੁਸ਼ਤੀ ਦੇ ਬੁਲੇਟ ਮੋਟਰਸਾਈਕਲ ਦਾ ਇਨਾਮ ਸ: ਮੋਹਣ ਸਿੰਘ ਪੁੱਤਰ ਸ: ਨੰਦ ਸਿੰਘ ਦੇ ਪਰਿਵਾਰ ਵਲੋਂ ਦਿੱਤਾ ਜਾਵੇਗਾ ਤੇ ਦੂਜੀ ਕੁਸ਼ਤੀ ਦੇ ਮੁਕਾਬਲੇ ਦਾ ਬਜਾਜ ਮੋਟਰਸਾਈਕਲ ਦਾ ਇਨਾਮ ਬਾਬਾ ਮਹਿੰਦਰ ਸਿੰਘ ਦੇ ਪਰਿਵਾਰ ਵਲੋਂ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਦੂਜੇ ਪਿੰਡਾਂ ਵਿਚੋਂ ਆਉਣ ਵਾਲੇ ਦਰਸ਼ਕਾਂ ਨੂੰ ਲੱਕੀ ਡਰਾਅ ਰਾਹੀ 100 ਇਨਾਮ ਐਨ ਆਰ ਆਈ ਵੀਰਾਂ ਪਿੰਡ ਸੁੰਨੜਵਾਲ ਵਲੋਂ ਦਿੱਤੇ ਜਾਣਗੇ। ਇਹਨਾਂ 100 ਇਨਾਮਾਂ ਵਿੱਚ 05 ਸਾਈਕਲ, 10 ਪ੍ਰੈਸਾਂ, 10 ਵਾਟਰ ਕੂਲਰ, 20 ਟਿਿਫਨ ਬਾਕਸ,10 ਪੱਖੇ ,ੇ 30 ਪਾਣੀ ਪੀਣ ਵਾਲੀਆਂ ਬੋਤਲਾਂ ਤੇ 15 ਟੀ ਸ਼ਰਟਾਂ ਇਨਾਮ ਵਿੱਚ ਹੋਣਗੀਆਂ। ਦਰਸ਼ਕਾਂ ਨੂੰ ਇਹਨਾਂ ਲੱਕੀ ਡਰਾਅ ਵਾਲੇ ਇਨਾਮਾਂ ਲਈ ਕੂਪਨਾਂ ਦੀ ਵੰਡ 12 ਤੋਂ 2 ਵਜੇ ਤੱਕ ਕੀਤੀ ਜਾਵੇਗੀ। ਇਸ ਮੌਕੇ ਸਰਪੰਚ ਤਰਲੋਚਨ ਸਿੰਘ ਗੋਸ਼ੀ , ਛਿੰਝ ਕਮੇਟੀ, ਗ੍ਰਾਮ ਪੰਚਾਇਤ, ਨਗਰ ਨਿਵਾਸੀ ਤੇ ਐਨ.ਆਰ.ਆਈ ਵੀਰਾਂ ਵਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਮੇਲੇ ਵਿੱਚ ਹੰੁਮ ਹੁੰਮਾ ਕੇ ਪਹੁੰਚਣ ਦੀ ਅਪੀਲ਼ ਕੀਤੀ ਜਾਂਦੀ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐੱਸ ਡੀ ਕਾਲਜ ਫਾਰ ਵੂਮੈਨ ‘ਚ ਯੋਗਾ ਸੈਮੀਨਾਰ ਕਰਵਾਇਆ
Next articleਕਵਿਤਾ