ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ )-ਗੌਰਮਿੰਟ ਟੀਚਰਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ, ਵਿੱਤ ਸਕੱਤਰ ਅਮਨਦੀਪ ਸ਼ਰਮਾ ਅਤੇ ਪ੍ਰੈਸ ਸਕੱਤਰ ਕਰਨੈਲ ਫਿਲੌਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ 5178 ਅਧਿਆਪਕਾਂ ਦੇ ਬਕਾਏ ਅਜੇ ਤੱਕ ਵੀ ਜਾਰੀ ਨਹੀਂ ਕੀਤੇ ਜੋ ਕਿ ਤੁਰੰਤ ਜਾਰੀ ਕੀਤੇ ਜਾਣ ਆਗੂਆਂ ਨੇ ਮੰਗ ਕੀਤੀ ਕਿ ਇਸ ਕੇਸ ਵਿੱਚ ਪਟੀਸਨਰ ਅਤੇ ਨਾਨ ਪਟੀਸਨਰ ਦਾ ਵਖਰੇਵਾਂ ਕੀਤੇ ਬਗੈਰ ਬਕਾਏ ਤੁਰੰਤ ਜਾਰੀ ਕੀਤੇ ਜਾਣ! ਆਗੂਆਂ ਨੇ ਦੱਸਿਆ ਕਿ 5178 ਅਧਿਆਪਕਾਂ ਨੇ ਆਪਣੀ ਜ਼ਿੰਦਗੀ ਦੇ ਬਹੁਮੁੱਲੇ ਸਾਲ ਸਿਰਫ 6000 ਤੇ ਹੀ ਨੌਕਰੀ ਕੀਤੀ ਹੈ। ਅਤੇ ਮਾਨਯੋਗ ਕੋਰਟ ਵੱਲੋਂ ਇਹਨਾਂ ਅਧਿਆਪਕਾਂ ਤੇ ਹੋਏ ਇਸ ਆਰਥਿਕ ਅੱਤਿਆਚਾਰ ਦੇ ਵਿਰੋਧ ਵਿੱਚ ਆਪਣਾ ਫੈਸਲਾ ਦਿੰਦਿਆਂ ਪੰਜਾਬ ਸਰਕਾਰ ਨੂੰ ਇਸ ਸਮੇਂ ਦੇ ਬਕਾਏ ਤੁਰੰਤ ਜਾਰੀ ਕਰਨ ਦੇ ਹੁਕਮ ਦਿੱਤੇ ਸਨ। ਪਰੰਤੂ ਪੰਜਾਬ ਸਰਕਾਰ ਵੱਲੋਂ ਪੱਤਰ ਜਾਰੀ ਕਰ ਦਿੱਤਾ ਗਿਆ ਪਰ ਅਜੇ ਤੱਕ ਵੀ ਇਹਨਾਂ ਅਧਿਆਪਕਾਂ ਦੇ ਬਕਾਏ ਜਾਰੀ ਨਹੀਂ ਕੀਤੇ | ਗੌਰਮਿੰਟ ਟੀਚਰਜ ਯੂਨੀਅਨ ਪੰਜਾਬ ਤੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਪੁਰੋਵਾਲ ਗੁਰਪ੍ਰੀਤ ਸਿੰਘ ਅਮੀਵਾਲ, ਮੀਤ ਪ੍ਰਧਾਨ ਮਨੋਹਰ ਲਾਲ ਸ਼ਰਮਾ, ਗੁਰਦੀਪ ਸਿੰਘ ਬਾਜਵਾ,ਜਸਵੀਰ ਤਲਵਾੜਾ ਨੇ ਮੰਗ ਕੀਤੀ ਕਿ ਇਹਨਾਂ ਅਧਿਆਪਕਾਂ ਤੇ ਬਿਨਾਂ ਕੋਈ ਵਖਰੇਵਾਂ ਕੀਤਿਆਂ ਇਹਨਾਂ ਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ।ਇਸ ਮੌਕੇ ਹੁਸ਼ਿਆਰਪੁਰ ਤੋਂ ਪ੍ਰਿਤਪਾਲ ਚੋਟਾਲਾ ਗੁਰਦਾਸਪੁਰ ਤੋਂ ਦਿਲਦਾਰ ਭੰਡਾਲ ਤੇ ਨਵਾਂਸ਼ਹਿਰ ਤੋਂ ਬਿਕਰਮਜੀਤ ਸਿੰਘ,ਪ੍ਰਸ਼ੋਤਮ ਲਾਲ , ਮੋਗਾ ਤੋਂ ਜੱਜਪਾਲ ਸਿੰਘ ਬਾਜੇ ਕੇ ਅਤੇ ਸੰਗਰੂਰ ਤੋਂ ਦੇਵੀ ਦਿਆਲ ,ਸਤਵੰਤ ਆਲਮਪੁਰ ਸਰਬਜੀਤ ਸਿੰਘ, ਪਟਿਆਲਾ ਤੋਂ ਜਸਵਿੰਦਰ ਸਮਾਣਾ ਤੇ ਪਰਮਜੀਤ ਪਟਿਆਲਾ ਫਤਹਿਗੜ੍ਹ ਸਾਹਿਬ ਤੋਂ ਸੁਖਵਿੰਦਰ ਚਾਹਲ,ਰਾਜੇਸ਼ ਕੁਮਾਰ, ਫਿਰੋਜਪੁਰ ਤੋਂ ਰਾਜੀਵ ਹਾਂਡਾ,ਬਲਵਿੰਦਰ ਸਿੰਘ ਭੁੱਟੋ ,,ਰੋਪੜ ਤੋਂ ਗੁਰਬਿੰਦਰ ਸਸਕੌਰ ,ਧਰਮਿੰਦਰ ਭੰਗੂ ਪਠਾਨਕੋਟ ਤੋਂ ਸੁਭਾਸ਼ ਚੰਦਰ ,ਅਮ੍ਰਿਤਪਾਲ ਸਿੰਘ,ਮਾਨਸਾ ਤੋਂ ਨਰਿੰਦਰ ਸਿੰਘ ਮਾਖਾ,ਗੁਰਦਾਸ ਸਿੱਧੂ,ਮੁਹਾਲੀ ਤੋਂ ਰਵਿੰਦਰ ਸਿੰਘ ਪੱਪੀ ਤੇ ਮਨਪ੍ਰੀਤ ਸਿੰਘ,ਅੰਮ੍ਰਿਤਸਰ ਸਾਹਿਬ ਤੋਂ ਸੁੱਚਾ ਸਿੰਘ ਟਰਪਈ, ਹਰਵਿੰਦਰ ਸੁਲਤਾਨਵਿੰਡ ਤੇ ਗੁਰਦੀਪ ਸਿੰਘ ਬਾਜਵਾ ਲੁਧਿਆਣਾ ਤੋਂ ਜਗਜੀਤ ਸਿੰਘ ਮਾਨ,ਪ੍ਰਭਜੀਤ ਰਸੂਲਪੁਰ, ਫ਼ਾਜ਼ਿਲਕਾ ਤੋਂ ਪਰਮਜੀਤ ਸਿੰਘ ਸ਼ੋਰੇਵਾਲ, ਅਮਨਦੀਪ ਸਿੰਘ,ਬਰਨਾਲਾ ਤੋਂ ਹਰਿੰਦਰ ਮੱਲੀਆਂ ਤੇ ਤੇਜਿੰਦਰ ਤੇਜ਼ੀ,ਤਰਨਤਾਰਨ ਤੋਂ ਸਰਬਜੀਤ ਸਿੰਘ ਹਰਿੰਦਰ ਸਿੰਘ ਜਲੰਧਰ ਤੋਂ ਤੀਰਥ ਸਿੰਘ ਬਾਸੀ ਅਤੇ ਕਰਨੈਲ ਫਿਲੌਰ,ਸੁਖਵਿੰਦਰ ਮੱਕੜ ,ਕਪੂਰਥਲਾ ਤੋਂ ਸੁਖਚੈਨ ਸਿੰਘ ਬੱਧਣ,ਮਲੇਰਕੋਟਲਾ ਨੂਰ ਮੁਹੰਮਦ ,ਕੁਲਦੀਪ ਸਿੰਘ, ਬਠਿੰਡਾ ਤੋਂ ਬਲਦੇਵ ਬਰਾੜ ,ਫਰੀਦਕੋਟ ਤੋਂ ਸਰਬਜੀਤ ਸਿੰਘ ਬਰਾੜ ਅਧਿਆਪਕ ਆਗੂ ਸ਼ਾਮਿਲ ਸਨ।
5178 ਅਧਿਆਪਕਾਂ ਦੇ ਬਕਾਏ ਪਟੀਸਨਰ ਅਤੇ ਨਾਨ ਪਟੀਸਨਰ ਦਾ ਵਖਰੇਵਾਂ ਕੀਤੇ ਬਗੈਰ ਤੁਰੰਤ ਜਾਰੀ ਕੀਤੇ ਜਾਣ -ਜੀ.ਟੀ.ਯੂ ਪੰਜਾਬ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


