50,000 ਕਿਸਮਾਂ ਦੇ ਆਲੂ !

(ਸਮਾਜ ਵੀਕਲੀ)

ਆਲੂ ਅਤੇ ਪੰਜਾਬੀਆਂ ਦਾ ਆਪਸ ਵਿੱਚ ਬਹੁਤ ਗੁੜਾਂ ਨਾਤਾ ਹੈ। ਆਲੂ ਇੱਕ ਅਜਿਹੀ ਸਬਜ਼ੀ ਹੈ ਜੋ ਹਰ ਸਬਜ਼ੀ ਦੇ ਨਾਲ ਮਿਲਕੇ ਬਣ ਸਕਦਾ ਹੈ, ਜਿਵੇਂ ਪੰਜਾਬੀ ਜਿੱਥੇ ਵੀ ਜਾ ਵੱਸਦੇ ਹਨ ਉੱਥੇ ਹੀ ਨਵਾਂ ਪੰਜਾਬ ਵਸਾ ਲੈੰਦੇ ਹਨ ਤੇ ਸਾਰੇ ਪਾਸੇ ਪੰਜਾਬ ਵਰਗਾ ਮਾਹੌਲ ਬਣਾ ਲੈੰਦੇ ਹਨ। ਕਹਿੰਦੇ ਹਨ ਧਰਤੀ ਹੋਵੇ ਜਾਂ ਚੰਦ ਦੋ ਚੀਜ਼ਾਂ ਹਰ ਥਾਂ ਹੋਣਗੀਆਂ/ਮਿਲਣਗੀਆਂ , ਇੱਕ ਪੰਜਾਬੀ ਤੇ ਦੂਜੇ ਆਲੂ ।

ਆਲੂਆਂ ਦੀਆਂ ਲਗਭਗ 50,000 ਕਿਸਮਾਂ ਪਾਈਆ ਜਾਂਦੀਆਂ ਹਨ। ਸਾਰੀਆਂ ਕਿਸਮਾਂ ਦੇ ਰੰਗ, ਆਕਾਰ, ਸਵਾਦ ਤੇ ਪਕਾਉਣ ਸਮੇਂ ਲੱਗਣ ਵਾਲੇ ਸਮੇਂ ਵਿੱਚ ਅੰਤਰ ਹੁੰਦਾ ਹੈ। ਭਾਰਤ ਵਿੱਚ ਚੰਦਰਮੁਖੀ ਕਿਸਮ ਬਹੁਤ ਜਲਦੀ ਪੱਕਦੀ ਹੈ ਤੇ ਬਹੁਤ ਸਵਾਦ ਵੀ ਹੁੰਦੀ ਹੈ । ਸਾਰੇ ਆਲੂਆਂ ਦੀ ਬਿਜਾਈ ਤੋਂ ਪੁਟਾਈ ਤੱਕ ਘੱਟ ਤੋਂ ਘੱਟ 75 ਦਿਨ ਤੇ ਵੱਧ ਤੋਂ ਵੱਧ 110 ਦਿਨ ਤੱਕ ਦਾ ਸਮਾਂ ਲੱਗਦਾ ਹੈ। ਆਲੂਆਂ ਦੀਆਂ ਕੁਝ ਪ੍ਰਮੁਖ ਕਿਸਮਾਂ ਦੇ ਨਾਮ ਕੁਝ ਇਸ ਤਰਾਂ ਹਨ , ਅੱਕਾਪੇਲਾ, ਏਕਰਸੇਗੇਨ, ਅਫਰਾ, ਅਗਾਟਾ, ਐਗਵੇ, ਐਜੀਲਾ, ਐਗਨੇਸ, ਐਗਰੀਆ, ਅਲਬਟ੍ਰੋਸ, ਅਲੇਗ੍ਰੀਆ, ਅਮਾਂਡਾ, ਐਂਪੇਰਾ, ਅਡੇਲੀਨਾ, ਐਡਰੇਟਾ, ਬਾਲਟਿਕਾ, ਬੈਂਬਰਗਰ, ਹਰਨਲਾ, ਬੇਲਾਨਾ, ਬੇਲਾਪ੍ਰਿਮਾ, ਬੇਲਾਰੋਸਾ, ਬੇਲਿੰਡਾ,ਬੇਲਮੋਂਡਾ, ਬਰਬਰ, ਬਰਨਾਡੇਟ, ਬੈਟੀਨਾ, ਬਿਰਗਿਟ, ਲਿੰਡਾ, ਲੀਡਰਾ, ਲਾ ਰੈਟੇ, ਲੇਡੀ ਫੇਲਿਸੀਆ, ਜੰਬੋ, ਕਾਰਲੇਨਾ, ਕ੍ਰੋਨ, ਕੁਰਸ, ਕੈਲਾ, ਸ਼ਾਰਲੋਟ, ਸਿਲੇਨਾ, ਕੋਲੀਨ, ਡੈਮਰਿਸ, ਡੈਨੀਏਲਾ, ਏਰਿਕਾ, ਐਸਪ੍ਰਿਟ, ਫਾਈਲਾ, ਫਿੰਕਾ, ਗਲੋਰੀਆ, ਇੰਗ੍ਰਿਡ, ਜੂਲੀਅਨ, ਕੁਰਸ, ਪ੍ਰੋਵੈਂਟੋ, ਪ੍ਰਿਮਾਡੋਨਾ, ਰਾਜਕੁਮਾਰੀ, ਪੁਚੀਨੀ, ਪੈਟਰੋਨਸ, ਨੈਚੁਰੈਲਾ, ਨਿਕੋਲਾ , ਮਿਲਵਾ, ਮੇਲੋਡੀ, ਮੇਲੀਨਾ, ਸੋਲਾਰਾ, ਸਿਸੀ, ਸਿਰਕੋ, ਰੋਸਾਰਾ, ਰੋਜ਼ੇਵਾਲ ਆਦਿ ਹਨ।

ਆਲੂ ਜਮੀਨ ਦੇ ਹੇਠਾਂ ਭਾਵ ਜ਼ਮੀਨਦੋਜ਼ ਵਿੱਚ ਉੱਗਦਾ ਹੈ। ਇਸ ਦੀ ਖੋਜ ਜਾਂ ਕਹਿ ਲਓ ਜਨਮਦਾਤਾ ਦੱਖਣੀ ਅਮਰੀਕਾ ਦਾ (ਇੱਕ ਦੇਸ਼) ਪੇਰੂ ਹੈ। ਭਾਰਤ ਵਿੱਚ ਇਹ ਕਣਕ, ਮੱਕੀ, ਚਾਵਲ ਤੋਂ ਬਾਅਦ ਉਗਾਈ ਜਾਂਦੀ ਚੋਥੀ ਮੁੱਖ ਫਸਲ ਹੈ। ਭਾਰਤ ਵਿੱਚ ਆਲੂ ਪੁਰਤਗਾਲ ( ਯੂਰਪ ਦੇ ਦੇਸ਼ )ਦੇ ਲੋਕ ਲੈ ਕੇ ਆਏ ਸਨ।

ਭਾਵੇਂ ਆਲੂ ਭਾਰਤ ਦੀ ਮੁੱਖ ਫਸਲ ਨਹੀਂ ਹੈ ਪਰ ਫੇਰ ਵੀ ਦੁਨੀਆ ਭਰ ਵਿੱਚ ਭਾਰਤ ਆਲੂ ਉਗਾਉਣ ਵਾਲੇ ਦੇਸ਼ਾਂ ਦੀ ਲੜੀ ਵਿੱਚ ਦੂਜੇ ਸਥਾਨ ਤੇ ਆਉਂਦਾ ਹੈ। ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਵਿੱਚ ਇਸ ਦੀ ਸਭ ਤੋਂ ਵੱਧ ਬਿਜਾਈ ਕੀਤੀ ਜਾਂਦੀ ਹੈ। ਲਗਭਗ ਹਰ ਦੇਸ਼ ਆਲੂ ਦੀ ਬਿਜਾਈ ਕਰਦਾ ਹੈ ਜ਼ਿਹਨਾਂ ਵਿੱਚ ਕ੍ਰਮਵਾਰ ਚੀਨ, ਭਾਰਤ, ਯੂਕਰੇਨ, ਰੂਸ, ਅਮਰੀਕਾ, ਜਰਮਨ, ਬੰਗਲਾ ਦੇਸ਼ , ਫਰਾਂਸ , ਪੋਲੈਂਡ , ਨੀਦਰਲੈਂਡ, ਇੰਗਲੈਂਡ ,ਈਰਾਨ, ਮਿਸਰ, ਅਲਜੀਰੀਆ, ਤੁਰਕੀ, ਪੇਰੂ , ਕਨੇਡਾ, ਪਾਕਿਸਤਾਨ , ਨੇਪਾਲ, ਜਪਾਨ , ਸਪੇਨ, ਡੈਨਮਾਰਕ, ਅਰਜਨਟੀਨਾ , ਇਟਲੀ, ਕੀਨੀਆ , ਇੰਡੋਨੇਸ਼ੀਆ, ਆਸਟ੍ਰੇਲੀਆ ਆਦਿ ਦੇਸ਼ ਪ੍ਰਮੁਖ ਹਨ।

ਆਲੂ ਹਰ ਉਮਰ ਤੇ ਹਰ ਵਿਅਕਤੀ ਖਾਂ ਸਕਦਾ ਹੈ । ਆਲੂ ਕਦੇ ਵੀ ਖਾਣ ਤੋਂ ਬਾਅਦ ਨੁਕਸਾਨ ਨਹੀਂ ਕਰਦਾ ਪਰ ਜੇ ਸਹੀ ਤਰੀਕੇ ਨਾਲ ਬਣਾ ਕੇ ਖਾਧਾ ਜਾਵੇ। ਕੱਚੇ ਆਲੂ ਵਿਚ 79 ਫ਼ੀਸਦੀ ਪਾਣੀ, 17 ਫ਼ੀਸਦੀ ਕਾਰਬੋਹਾਈਡਰੇਟ (88 ਫ਼ੀਸਦੀ ਸਟਾਰਚ), 2 ਫ਼ੀਸਦੀ ਪ੍ਰੋਟੀਨ ਤੇ ਬਹੁਤ ਘੱਟ ਮਾਤਰਾ ‘ਚ ਚਰਬੀ ਹੁੰਦੀ ਹੈ। 100 ਗ੍ਰਾਮ ਕੱਚੇ ਆਲੂ ਤੋਂ 77 ਕਿੱਲੋ ਕੈਲੋਰੀ ਊਰਜਾ ਪ੍ਰਦਾਨ ਕਰਦਾ ਹੈ ਤੇ ਰੋਜ਼ਾਨਾ 23 ਫ਼ੀਸਦੀ ਵਿਟਾਮਿਨ-ਬੀ-6 ਤੇ 24 ਫ਼ੀਸਦੀ ਵਿਟਾਮਿਨ-ਸੀ ਵੀ ਪ੍ਰਾਪਤ ਹੁੰਦਾ ਹੈ।

ਵਿਟਾਮਿਨ ਬੀ, ਸੀ, ਆਇਰਨ, ਕੈਲਸ਼ੀਅਮ ਆਦਿ ਵਰਗੇ ਸਾਰੇ ਪੋਸ਼ਕ ਤੱਤਾਂ ਨਾਲ ਭਰਪੂਰ ਹੋਣ ਦੇ ਨਾਲ-ਨਾਲ ਆਲੂ ‘ਚ ਕਈ ਚਮਤਕਾਰੀ ਗੁਣ ਵੀ ਪਾਏ ਜਾਂਦੇ ਹਨ ।

ਆਲੂਆਂ ਸੰਬੰਧੀ ਘਰੇਲੂ ਨੁਕਤੇ

1. ਚਿਹਰੇ ‘ਤੇ ਗਲੋਅ ਲਿਆਓ- ਆਲੂ ਨੂੰ ਕੱਦੂਕਸ਼ ਕਰੋ ਅਤੇ 10 ਤੋਂ 15 ਮਿੰਟ ਇਸ ਨਾਲ ਆਪਣੇ ਚਿਹਰੇ ‘ਤੇ ਮਾਲਸ਼ ਕਰੋ। ਕੁਝ ਦਿਨਾਂ ‘ਚ ਹੀ ਅਜਿਹਾ ਕਰਨ ਨਾਲ ਤੁਹਾਡੇ ਚਿਹਰੇ ‘ਤੇ ਚਮਰ ਆਵੇਗੀ।

2. ਮੁਹਾਂਸਿਆਂ ਤੋਂ ਛੁਟਕਾਰਾ- ਆਲੂ ਦੇ ਰਸ ‘ਚ ਕੁਝ ਬੰਦਾਂ ਨਿੰਬੂ ਦੇ ਰਸ ਦੀਆਂ ਮਿਲਾਓ। ਮੁਹਾਂਸਿਆਂ ਤੋਂ ਛੁਟਕਾਰਾ ਪਾਉਣ ਲਈ ਇਸ ਮਿਸ਼ਰਣ ਨੂੰ ਆਪਣੇ ਚਿਹਰੇ ‘ਤੇ ਲਗਾਓ।

3. ਆਲੂਆਂ ਨੂੰ ਉਬਾਲਣ ਤੋਂ ਬਾਅਦ ਬਚੇ ਹੋਏ ਪਾਣੀ ਨਾਲ ਆਪਣੇ ਸਿਰ ਦੇ ਵਾਲ ਧੋਵੋ। ਇਹ ਤੁਹਾਡੇ ਵਾਲਾਂ ਨੂੰ ਮੁਲਾਇਮ ਅਤੇ ਜੜ੍ਹਾਂ ਤੋਂ ਮਜ਼ਬੂਤ ਬਣਾਉਂਦਾ ਹੈ। ਇਸ ਤੋਂ ਇਲਾਵਾ ਸਿੱਕਰੀ ਅਤੇ ਝੜਦੇ ਵਾਲਾਂ ਤੋਂ ਵੀ ਛੁਟਕਾਰਾ ਮਿਲਦਾ ਹੈ।

4. ਜੇਕਰ ਤੁਸੀਂ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਸੋਜ ਤੋਂ ਪਰੇਸ਼ਾਨ ਹੋ ਤਾਂ ਤੁਸੀਂ 3 ਤੋਂ 4 ਆਲੂਆਂ ਨੂੰ ਭੁੰਨ ਕੇ ਛਿੱਲ ਲਓ। ਹੁਣ ਇਨ੍ਹਾਂ ਆਲੂਆਂ ‘ਤੇ ਲੂਣ ਅਤੇ ਕਾਲੀ ਮਿਰਚ ਪਾ ਕੇ ਖਾਓ।

5. ਸਰੀਰ ਦੇ ਕਿਸੇ ਭਾਗ ਤੇ ਕਾਲੇ ਧੱਬੇ ਤੋਂ ਛੁਟਕਾਰਾ ਪਾਉਣ ਲਈ ਉਸ ਥਾਂ ਨੂੰ ਕੱਚੇ ਆਲੂ ਨਾਲ ਰਗੜੋ , ਜਲਦੀ ਹੀ ਦਾਗ਼ ਚਲੇ ਜਾਵੇਗਾ।

6. ਆਲੂ ਉਬਾਲ ਕੇ ਆਟੇ ਵਿੱਚ ਗੁੰਨ ਕੇ ਭਠੂਰੇ ਬਣਾਉ ਤਾਂ ਬਹੁਤ ਨਰਮ ਤੇ ਸਵਾਦ ਬਣਦੇ ਹਨ।

7. ਜੇਕਰ ਬਿਲਡਿੰਗ ਕਰਨ ਸਮੇਂ ਅੱਖਾਂ ਵਿੱਚ ਤੇਜ਼ ਰੋਸ਼ਨੀ ਪੈ ਜਾਣ ਨਾਲ ਜਲਣ ਹੋਵੇ ਤਾਂ ਆਲੂ ਦਾ ਬਰੀਕ ਕੱਟਿਆ ਹੋਈਆ ਟੁੱਕੜਾ ਰੱਖਣ ਨਾਲ ਜ਼ਖ਼ਮ ਨੂੰ ਅਰਾਮ ਮਿਲਦਾ ਹੈ।

ਸਰਬਜੀਤ ਲੌਂਗੀਆਂ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਲਿ ਤਾਰਣ ਗੁਰੁ ਨਾਨਕੁ ਆਇਆ
Next articleਧੀ ਬਚਾਉ ! ਧੀ ਬਚਾਉ