ਨਵੀਂ ਦਿੱਲੀ (ਸਮਾਜ ਵੀਕਲੀ):ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਕੇਂਦਰ ਸਰਕਾਰ ’ਤੇ ਹਮਲਾ ਕਰਦਿਆਂ ਕਿਹਾ ਕਿ ਕਰੋਨਾਵਾਇਰਸ ਦੀ ਦੂਜੀ ਲਹਿਰ ਦੌਰਾਨ ਸਰਕਾਰ ਦੇ ਗਲਤ ਫ਼ੈਸਲਿਆਂ ਕਾਰਨ 50 ਲੱਖ ਜਾਨਾਂ ਚੱਲੀਆਂ ਗਈਆਂ। ਸ੍ਰੀ ਗਾਂਧੀ ਨੇ ਟਵੀਟ ਕੀਤਾ, ‘‘ਸੱਚ ਹੈ, ਕਰੋਨਾਵਾਇਰਸ ਦੀ ਦੂਜੀ ਲਹਿਰ ਦੌਰਾਨ ਭਾਰਤ ਸਰਕਾਰ ਦੇ ਗਲਤ ਫ਼ੈਸਲਿਆਂ ਨੇ ਸਾਡੇ 50 ਲੱਖ ਭਰਾਵਾਂ, ਭੈਣਾਂ, ਮਾਵਾਂ ਤੇ ਪਿਤਾ ਦੀ ਹੱਤਿਆ ਕਰ ਦਿੱਤੀ।’’
ਉਨ੍ਹਾਂ ਇਸ ਟਵੀਟ ਦੇ ਨਾਲ ਵਾਸ਼ਿੰਗਟਨ ਆਧਾਰਿਤ ਇਕ ਮਸ਼ਹੂਰ ਸੰਸਥਾ ਸੈਂਟਰ ਫਾਰ ਗਲੋਬਲ ਡਿਵੈਲਪਮੈਂਟ ਦੀ ਇਕ ਰਿਪੋਰਟ ਵੀ ਨੱਥੀ ਕੀਤੀ। ਇਸ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਜਨਵਰੀ 2020 ਤੋਂ ਜੂਨ 2021 ਵਿਚਾਲੇ ਕਰੋਨਾ ਕਾਰਨ ਭਾਰਤ ਵਿਚ ਕਰੀਬ 50 ਲੱਖ ਲੋਕਾਂ ਦੀਆਂ ਮੌਤਾਂ ਹੋਈਆਂ ਹੋਣਗੀਆਂ। ਸਰਕਾਰ ਵੱਲੋਂ ਸੰਸਦ ਵਿਚ ਇਹ ਕਹੇ ਜਾਣ ਕਿ ਕਰੋਨਾ ਦੀ ਦੂਜੀ ਲਹਿਰ ਦੌਰਾਨ ਦੇਸ਼ ਵਿਚ ਆਕਸੀਜਨ ਦੀ ਘਾਟ ਕਾਰਨ ਕੋਈ ਮੌਤ ਨਹੀਂ ਹੋਈ, ਤੋਂ ਇਕ ਦਿਨ ਬਾਅਦ ਸ੍ਰੀ ਗਾਂਧੀ ਦੀ ਇਹ ਟਿੱਪਣੀ ਆਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly