ਸ਼ਾਮਚੁਰਾਸੀ, (ਚੁੰਬਰ) (ਸਮਾਜਵੀਕਲੀ) – ਫਲੂ ਵਰਗੇ ਸ਼ੱਕੀ ਲੱਛਣਾ ਵਾਲੇ ਵਿਆਕਤੀਆਂ ਦੇ 588 ਨਵੇ ਸੈਪਲ ਲੈਣ ਨਾਲ ਅਤੇ 551 ਸੈਪਲਾਂ ਦੀ ਰਿਪੋਟ ਆਉਣ ਤੇ 5 ਵਿਅਕਤੀ ਦੀ ਰਿਪੋਟ ਪਾਜੇਟਿਵ ਆਉਣ ਨਾਲ ਜਿਲੇ ਵਿੱਚ ਪਾਜੇਟਿਵ ਕੇਸਾ ਦੀ ਗਿਣਤੀ 214 ਹੋ ਗਈ ਹੈ ।
ਜਿਲੇ ਵਿੱਚ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 19085 ਹੋ ਗਈ ਹੈ ਅਤੇ ਲੈਬ ਤੇ ਪ੍ਰਾਪਤ ਰਿਪੋਟਾਂ ਅਨੁਸਾਰ 17702 ਸੈਪਲ ਨੈਗਟਿਵ ਅਤੇ 1160ਸੈਪਲਾਂ ਦੀ ਰਿਪੋਟ ਦਾ ਇਨੰਤਜਾਰ ਹੈ , ਪਾਜੇਟਿਵ ਕੇਸਾ ਦੀ ਗਿਣਤੀ 214 ਹੋ ਗਈ , ਤੇ 30 ਸੈਪਲ ਇੰਨਵੈਲਡ ਹਨ 183 ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕੇ ਹਨ ਤੇ 24 ਮਰੀਜ ਐਕਟਿਵ ਹਨ ।
ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਜਿਲੇ ਨਾਲ ਸਬੰਧਿਤ ਸੀਹਮਾਂ ਪਿੰਡ ਦੀ ਔਰਤ 31 ਸਾਲਾ , ਇਕ ਵਿਆਕਤੀ ਪੀ. ਐਚ. ਸੀ. ਹਾਜੀਪੁਰ ਦੇ ਅਧੀਨ ਪਿੰਡ ਦਾ ਵਿਆਕਤੀ 32 ਸਾਲਾ ਵਿਦੇਸ਼ ਤੋ ਆਇਆ ਹੈ । ਦੋ ਪੁਲਿਸ ਮੁਲਾਜਮ ਤੇ ਇਕ ਵਿਆਕਤੀ ਪੀ. ਐਚ. ਸੀ. ਚੱਕੋਵਾਲ ਦਾ ਪਾਜੇਟਿਵ ਆਇਆ ਹੈ ।
ਸਿਹਤ ਸਲਾਹ ਸੰਬਧੀ ਜਾਰੀ ਕਰਦੇ ਸਮੇ ਸਮੇ ਸਿਰ ਦਿੱਤੀਆ ਹਦਾਇਤਾ ਜਿਵੇ ਮਾਸਿਕ ਪਾਉਣ ਸਮਾਜਿਕ ਦੂਰੀ ਦੀ ਪਾਲਣਾ ਕਰਨਾ ਹੱਥਾ ਦੀ ਸਫਾਈ ਰੱਖਣੀ ਬਾਰੇ ਕਿਹਾ ।