5ਜੀ ਟੈਕਨਾਲੋਜੀ ਮਨੁੱਖੀ ਸਿਹਤ ਲਈ ਪੂਰੀ ਤਰ੍ਹਾਂ ਸੁਰੱਖਿਅਤ: ਸੀਓਏਆਈ

ਨਵੀਂ ਦਿੱਲੀ, (ਸਮਾਜ ਵੀਕਲੀ): ਸੈਲੂਲਰ ਅਪਰੇਟਰਜ਼ ਐਸੋਸੀਏਸ਼ਨ ਆਫ ਇੰਡੀਆ (ਸੀਓਏਆਈ) ਨੇ ਕਿਹਾ ਹੈ ਕਿ 5ਜੀ ਟੈਕਨਾਲੋਜੀ ਦੇ ਸਿਹਤ ’ਤੇ ਮਾੜੇ ਪ੍ਰਭਾਵ ਬਾਰੇ ਪੈਦਾ ਹੋਈਆਂ ਚਿੰਤਾਵਾਂ ਪੂਰੀ ਤਰ੍ਹਾਂ ਗ਼ਲਤ ਹਨ। ਹੁਣ ਤੱਕ ਜੋ ਵੀ ਸਬੂਤ ਮਿਲੇ ਹਨ ਉਨ੍ਹਾਂ ਤੋਂ ਸਾਫ਼ ਹੁੰਦਾ ਹੈ ਕਿ ਅਗਲੀ ਪੀੜ੍ਹੀ ਦੀ ਤਕਨਾਲੋਜੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਸੀਓਏਆਈ ਨੇ ਜ਼ੋਰ ਦਿੱਤਾ ਕਿ 5ਜੀ ਟੈਕਨਾਲੋਜੀ “ਕਾਇਆ ਕਲਪ ਵਾਲੀ” ਹੋਵੇਗੀ ਅਤੇ ਅਰਥਚਾਰੇ ਅਤੇ ਸਮਾਜ ਨੂੰ ਬਹੁਤ ਲਾਭ ਦੇਵੇਗੀ। ਸੀਓਏਆਈ ਜੀਓ, ਭਾਰਤੀ ਏਅਰਟੈੱਲ ਤੇ ਵੋਡਾਫੋਨ ਵਰਗੀਆਂ ਕੰਪਨੀਆਂ ਦੀ ਪ੍ਰਤੀਨਿਧਤਾ ਕਰਦੀ ਹੈ।।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡੇਰਾ ਮੁਖੀ ਦੇ ਢਿੱਡ ’ਚ ਮੁੜ ਉਠਿਆ ਦਰਦ, ਮੇਦਾਂਤਾ ਵਿੱਚ ਦਾਖਲ
Next articleਘੱਲੂਘਾਰਾ ਦਿਵਸ ਮੌਕੇ ਅਕਾਲ ਤਖ਼ਤ ’ਤੇ ਲੱਗੇ ਖ਼ਾਲਿਸਤਾਨ ਪੱਖੀ ਨਾਅਰੇ ਜਾਇਜ਼: ਜਗੀਰ ਕੌਰ