
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਲੁਧਿਆਣਾ ਜ਼ਿਲ੍ਹਾ ਜੂਡੋ ਐਸੋਸੀਏਸ਼ਨ ਵੱਲੋਂ ਗੁਰੂ ਨਾਨਕ ਸਟੇਡੀਅਮ ਦੇ ਮਲਟੀਪਰਪਜ਼ ਹਾਲ ਵਿਖੇ ਕਰਵਾਈ ਗਈ 45ਵੀਂ ਪੰਜਾਬ ਰਾਜ ਜੂਨੀਅਰ ਜੂਡੋ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ 300 ਖਿਡਾਰੀਆਂ ਨੇ ਆਪਣੀ ਤਾਕਤ ਦਾ ਦਮਖਮ ਦਿਖਾਇਆ। ਲੜਕੇ ਅਤੇ ਲੜਕੀਆਂ ਵਿੱਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ। ਇਸ ਮੌਕੇ ਸਿਮਰਜੀਤ ਸਿੰਘ ਬੈਂਸ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ, ਜਿਨ੍ਹਾਂ ਦਾ ਸਵਾਗਤ ਲੁਧਿਆਣਾ ਜ਼ਿਲ੍ਹਾ ਜੂਡੋ ਐਸੋਸੀਏਸ਼ਨ ਦੇ ਚੇਅਰਮੈਨ ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ, ਪ੍ਰਧਾਨ ਰਜਿੰਦਰ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਕਲਸੀ ਅਤੇ ਕੌਂਸਲਰ ਸੋਹਣ ਸਿੰਘ ਗੋਗਾ ਨੇ ਕੀਤਾ। ਮੁੱਖ ਮਹਿਮਾਨ ਸਿਮਰਜੀਤ ਸਿੰਘ ਬੈਂਸ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਮੈਚਾਂ ਵਿੱਚ ਗੁਰਦਾਸਪੁਰ, ਜਲੰਧਰ, ਪਟਿਆਲਾ, ਲੁਧਿਆਣਾ, ਅੰਮ੍ਰਿਤਸਰ ਅਤੇ ਮੋਹਾਲੀ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜੂਨੀਅਰ ਲੜਕੇ ਕੈਟਾਗਿਰੀ 55 ਕਿਲੋ ਵਜਨ ‘ਚ ਸਿਵਾਂਸ਼ (ਜਲੰਧਰ) ਪਹਿਲਾ, ਸਾਹਿਲ ਦੂਜਾ, ਪ੍ਰਿੰਸ (ਲੁਧਿਆਣਾ) ਤੀਜਾ, 60 ਕਿਲੋ ਵਜਨ ‘ਚ ਨਕੁਲ ਅਰੋੜਾ (ਜਲੰਧਰ) ਪਹਿਲੇ, ਅਨੁਜ (ਪਟਿਆਲਾ) ਦੂਜੇ, ਆਰੁਸ਼ (ਹੁਸ਼ਿਆਰਪੁਰ) ਤੀਜੇ, 73 ਕਿਲੋ ਵਜਨ ‘ਚ ਚਿਰਾਗ ਸ਼ਰਮਾ (ਗੁਰਦਾਸਪੁਰ) ਪਹਿਲੇ, ਕਰਨਵੀਰ (ਬਠਿੰਡਾ) ਦੂਜੇ, ਹਰਜੀਤ (ਪਟਿਆਲਾ) ਤੀਜੇ, 100 ਕਿਲੋ ਵਜਨ ‘ਚ ਮਾਨਵ (ਗੁਰਦਾਸਪੁਰ) ਨੇ ਪਹਿਲਾ, ਅਮਾਨਤ (ਅੰਮ੍ਰਿਤਸਰ) ਦੂਜਾ, ਰਵਿੰਦਰ (ਮੁਹਾਲੀ) ਨੇ ਤੀਜਾ ਸਥਾਨ ਹਾਸਲ ਕੀਤਾ। ਜੂਨੀਅਰ ਲੜਕੀਆਂ ਕੈਟਾਗਿਰੀ 44 ਕਿਲੋ ਵਜਨ ਪਾਇਲ (ਮੋਹਾਲੀ) ਪਹਿਲਾ, ਮਾਨਵੀ (ਲੁਧਿਆਣਾ) ਦੂਜਾ, ਨਿਸੂ ਰਾਣੀ (ਫਾਜਿਲਕਾ) ਤੀਜਾ, 52 ਕਿਲੋ ਵਜਨ ਬੰਸਿਕਾ (ਪਟਿਆਲਾ) ਪਹਿਲਾ, ਖੂਸ਼ਬੂ (ਲੁਧਿਆਣਾ) ਦੂਜਾ, ਹਰਸ਼ਿਤਾ (ਅੰਮ੍ਰਿਤਸਰ) ਤੀਜਾ, 78 ਕਿਲੋ ਵਜਨ ‘ਚ ਕੰਵਰਪ੍ਰੀਤ (ਹੁਸਿਆਰਪੁਰ) ਪਹਿਲਾ, ਮੀਨਾਕਸ਼ੀ (ਜਲੰਧਰ) ਦੂਜਾ, ਹਰਪੁਨੀਤ (ਗੁਰਦਾਸਪੁਰ) ਨੇ ਤੀਜਾ ਸਥਾਨ ਹਾਸਲ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj