ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਜਦੋਂ ਸਰਕਾਰੀ ਸਹੂਲਤਾਂ ਭ੍ਰਿਸ਼ਟਾਚਾਰ ਦੀ ਭੇਂਟ ਚੜ੍ਹਦੀਆਂ ਹਨ ਤਾਂ ਹੀ ਗਰੀਬ ਲੋਕ ਕਰਜੇ ਥੱਲੇ ਦਬਦੇ ਜਾ ਰਹੇ ਨੇ। ਕੈਟਲ ਸ਼ੈਡਾਂ ਦੀ ਵਧੀਆ ਸਕੀਮ ਵੀ ਵੱਡੇ ਪਧੱਰ ਤੇ ਭ੍ਰਿਸ਼ਟਾਚਾਰ ਅਤੇ ਨੀਜੀ ਹਿੱਤਾਂ ਦੀ ਪੂਰਤੀ ਤੱਕ ਹੀ ਹੋ ਕੇ ਰਹਿ ਗਈ।ਕਈ ਗੈਰ ਕਾਨੂੰਨੀ ਢੰਗ ਨਾਲ ਲਾਭ ਲੈ ਗਏ ਤੇ ਕਈ ਗਰੀਬ ਵਿਚਾਰੇ ਲਾਭ ਲੈਣ ਲਈ ਤਰਲੋ ਮੱਛੀ ਹੋਏ। ਪੰਚਾਇਤੀ ਰਾਜ ਵਿਚ ਘਪਲੇ ਅਸਮਾਨ ਛੂਹ ਰਹੇ ਹਨ ਤੇ ਆਪ ਸਰਕਾਰ ਇਮਾਨਦਾਰੀ ਹੋਣ ਦੇ ਦਾਅਬੇ ਕਰ ਰਹੀ ਹੈ। ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਸੋਨੂ ਮਹਿਤਪੁਰ ਵਾਸੀ ਨੇ ਪਿੰਡ ਪਟਆੜੀਆਂ ਵਿਖੇ ਜਾ ਕੇ ਮਨਰੇਗਾ ਵਰਕਰ (ਜਾਬ ਕਾਰਡ ਨੰਬਰ:10) ਦੀਆਂ ਮੁਸ਼ਿਕਲਾਂ ਸੁਣੀਆਂ ਤੇ ਦਸਿਆ ਕਿ ਮਨਰੇਗਾ ਵਰਕਰ ਨੂੰ ਪਿਛਲੇ 4 ਸਾਲਾਂ ਤੋਂ ਬਣੀ ਕੈਟਲ ਸ਼ੈਡ ਦੇ ਮਟੀਰੀਅਲ ਦੀ ਪੇਮੈਂਟ ਲਈ ਦਫਤਰ ਬਲਾਕ^2 ਹੁਸ਼ਿਆਰ ਪੁਰ ਵਲੋਂ ਅਜ ਕਲ,ਅਜ ਕਲ ਦੀ ਰੱਟ ਲਗਾਉਣ ਤੇ ਵਰਕਰ ਨੂੰ ਪ੍ਰੇਸ਼ਾਨ ਕਰਨ ਤੇ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਨਾਲ ਲੱਥ ਪੱਥ ਹੋਏ ਪੈਂਡੂ ਪੰਚਾਇਤੀ ਵਿਭਾਗ ਦਾ ਕੰਮ ਹੀ ਮਨਰੇਗਾ ਵਰਕਰਾਂ ਨੂੰ ਪ੍ਰਸ਼ਾਨ ਕਰਨਾ ਰਹਿ ਗਿਆ ਹੈ। ਧੀਮਾਨ ਨੇ ਦਸਿਆ ਕਿ ਵਰਕਰ ਸੁਖਵਿੰਦਰ ਕੌਰ ਨੇ ਕੈਟਲ ਸ਼ੈਡ ਬਨਾਉਣ ਲਈ ਮਸਟਰੋਲ ਨੰਬਰ 1244 ਮਿਤੀ 30^-07^2020 ਤੋਂ ਲੈ ਕੇ ਮਸਟਰੋਲ ਨੰਬਰ 1337, 1676,2172,2898,3098 ਤਹਿਤ ਕੁਲ 52 ਦਿਹਾੜੀਆਂ ਦਾ ਕੰਮ ਕੀਤਾ। ਜੋ ਕਿ ਕੀਤੇ ਕੰਮ ਦੀ ਪੇਮੈਂਟ 13,676 ਰੁ: ਦੀ ਮਿਲ ਚੁੱਕੀ ਹੈ। ਪਰ ਮਟੀਰੀਅਲ ਦੀ ਪੇਮੈਂਟ ਨਹੀ ਮਿਲ ਰਹੀ।ਸਰਕਾਰ ਦੀਆਂ ਗਲਤ ਨੀਤੀਆਂ ਦਾ ਖਮਿਆਜਾ ਗਰੀਬ ਦਿਹਾੜੀਦਾਰ ਮਨਰੇਗਾ ਵਰਕਾਂ ਨੂੰ ਭੁਗਤਣਾ ਪੈਂਦਾ ਹੈ। ਪਹਿਲਾ ਲੋਕਾਂ ਨੂੰ ਅਪਣੇ ਕੋਲੋਂ ਜਾਂ ਉਧਾਰ ਲੈ ਕੇ ਪੈਸੇ ਖਰਚਣੇ ਪੈਂਦੇ ਹਨ ਤੇ ਬਾਅਦ ਵਿਚ ਪੇਮੈਂਟ ਲੈਣੀ ਪੈਂਦੀ ਹੈ।ਕੈਟਲ ਸ਼ੈਡ ਦੀ ਕੁਲ ਲਾਗਤ ਸਮੇਤ ਦਿਹਾੜੀਆਂ ਸਮੇਤ 60000 ਰੁ; ਸੀ ਤੇ ਬਾਕੀ 46,324 ਰੁ: ਦੀ ਪੇਮੈਂਟ ਬਕਾਇਆ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਮਟੀਰੀਅਲ ਦੀ ਪੇਮੈਂਟ ਨਾ ਮਿਲਣ ਕਾਰਨ, ਕੈਟਲ ਸ਼ੈਡ ਬਨਾਉਣਾ ਸੰਤਾਪ ਬਣੀ। ਜਦੋਂ ਇਹ ਸਾਰਾ ਕੁਝ ਸਬੰਧ ਜੁੰਮੇਵਾਰੀ ਬਲਾਕ^2 ਹੁਸ਼ਿਆਰ ਪੁਰ ਦੇ ਦਫਤਰ ਦੀ ਅਣਗਹਿਲੀ ਹੈ। ਅਜਿਹਾ ਧੱਕਾ ਹਮੇਸ਼ਾਂ ਗਰੀਬ ਨਾਲ ਹੀ ਹੁੰਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly