ਏਟੀਐੱਫ ’ਚ 4.2 ਫ਼ੀਸਦ ਦਾ ਵਾਧਾ ਤੇ ਕਮਰਸ਼ੀਅਲ ਐੱਲਪੀਜੀ ਸਿਲੰਡਰ ਦੇ ਭਾਅ ’ਚ 115.5 ਰੁਪੲੇ ਦੀ ਕਟੌਤੀ

ਨਵੀਂ ਦਿੱਲੀ (ਸਮਾਜ ਵੀਕਲੀ): ਹਵਾਈ ਜਹਾਜ਼ਾਂ ਦੇ ਤੇਲ (ਏਟੀਐਫ) ਦੀ ਕੀਮਤ ਵਿੱਚ ਅੱਜ 4.2 ਫੀਸਦੀ ਦਾ ਵਾਧਾ ਕੀਤਾ ਗਿਆ ਪਰ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਵਰਤੇ ਜਾਣ ਵਾਲੇ 19 ਕਿਲੋਗ੍ਰਾਮ ਦੇ ਵਪਾਰਕ ਐੱਲਪੀਜੀ ਸਿਲੰਡਰ ਦੀ ਕੀਮਤ ਵਿੱਚ 115.5 ਰੁਪਏ ਦੀ ਕਟੌਤੀ ਕੀਤੀ ਗਈ। ਏਟੀਐੱਫ ਦੀ ਕੀਮਤ ਵਿੱਚ 4,842.37 ਰੁਪਏ ਪ੍ਰਤੀ ਕਿਲੋਲਿਟਰ ਵਾਧੇ ਨਾਲ ਇਹ ਹੁਣ 120,362.64 ਰੁਪਏ ਪ੍ਰਤੀ ਕਿਲੋਲਿਟਰ ਹੋ ਗਈ ਹੈ। ਘਰੇਲੂ ਰਸੋਈ ਵਿੱਚ ਵਰਤੀ ਜਾਣ ਵਾਲੀ ਐੱਲਪੀਜੀ ਦੀਆਂ ਦਰਾਂ 1,053 ਰੁਪਏ ਪ੍ਰਤੀ 14.2-ਕਿਲੋਗ੍ਰਾਮ ਸਿਲੰਡਰ ‘ਤੇ ਬਰਕਰਾਰ ਹਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਦੇ ‘ਸਟੀਲ ਮੈਨ’ ਜਮਸ਼ੇਦ ਇਰਾਨੀ ਦਾ ਦੇਹਾਂਤ
Next articleਪਿੰਡ ਘਣਗਸ (ਲੁਧਿਆਣਾ) ਵਿਖੇ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕਤਾ ਰੈਲੀ ਕਰਵਾਈ ਗਈ।