ਚੰਡੀਗੜ੍ਹ (ਸਮਾਜਵੀਕਲੀ) : ਕੋਰੋਨਾ ਵਾਇਰਸ ਦੇ ਕਾਰਨ 14 ਅਪ੍ਰੈਲ ਤਕ ਲਾਕ ਡਾਊਨ ਹੈ, ਇਸ ਤੋਂ ਬਾਅਦ ਵੀ ਏਅਰਪੋਰਟ ਆਪ੍ਰੇਸ਼ਨਲ ਹੋਵੇਗਾ, ਫਿਲਹਾਲ ਇਸ ਦੀ ਉਮੀਦ ਘੱਟ ਹੀ ਹੈ। ਇਸ ਦੇ ਬਾਵਜੂਦ ਜਹਾਜ਼ ਕੰਪਨੀਆਂ ਵਲੋਂ 15 ਅਪ੍ਰੈਲ ਦੇ ਲਈ ਟਿਕਟਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ।
ਚੰਡੀਗੜ੍ਹ ਏਅਰਪੋਰਟ ਤੋਂ ਜਹਾਜ਼ ਉਡਾਉਣ ਵਾਲੀਆਂ 4 ਹਵਾਈ ਕੰਪਨੀਆਂ ਨੇ ਆਪਣੀਆਂ ਉਡਾਣਾ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਏਅਰਲਾਈਨਜ਼ ਦੀ ਦਲੀਲ ਹੈ ਕਿ ਜੇਕਰ ਸਰਕਾਰ ਵਲੋਂ ਲਾਕ ਡਾਊਨ ਹਟਾ ਦਿੱਤਾ ਜਾਂਦਾ ਹੈ ਤਾਂ ਟਿਕਟ ਬੁਕ ਕਰਨ ਵਾਲੇ ਯਾਤਰੀ ਆਪਣੇ ਨਿਰਧਾਰਿਤ ਸ਼ੈਡਿਊਲ ਮੁਤਾਬਕ ਉਡਾਣ ਭਰ ਸਕਣਗੇ ਨਹੀਂ ਤਾਂ ਲਾਕ ਡਾਉਨ ਖੁਲ੍ਹਣ ਤੋਂ ਬਾਅਦ ਬੁੱਕ ਕੀਤੀ ਗਈ ਟਿਕਟ ਉਤੇ ਯਾਤਰਾ ਕਰ ਸਕਦੇ ਹਨ।
ਏਅਰਪੋਰਟ ਦੇ ਪਬਲਿਕ ਰਿਲੇਸ਼ਨ ਅਫਸਰ ਪਿ੍ਰੰਸ ਨੇ ਦੱਸਿਆ ਕਿ ਏਅਰਪੋਰਟ ਨੂੰ ਆਪ੍ਰਰੇਸ਼ਨਲ ਕਰਨ ਵਿਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ। ਜੇਕਰ ਸਰਕਾਰ ਲਾਕ ਡਾਉਨ ਹਟਾ ਦਿੰਦੀ ਹੈ ਤਾਂ ਉਡਾਣਾ ਦੀ ਆਵਾਜਾਈ ਸ਼ੁਰੂ ਹੋ ਜਾਵੇਗੀ। ਆਖਰੀ ਫੈਸਲਾ ਸਰਕਾਰ ਦੇ ਹੱਥ ਵਿਚ ਹੈ। ਅਸੀਂ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਹਰ ਤਰ੍ਹਾਂ ਦੇ ਸੁਰੱਖਿਆ ਇੰਤਜ਼ਾਮਾਂ ਨੂੰ ਇਸਤੇਮਾਲ ਕਰਾਂਗੇ।