35ਵੀਆਂ ਕੋਕਾ ਕੋਲਾ, ਏਵਨ ਸਾਈਕਲ ਜਰਖੜ ਖੇਡਾਂ

ਕਬੱਡੀ, ਹਾਕੀ, ਵਾਲੀਬਾਲ ਤੇ ਕੁਸ਼ਤੀਆਂ ਦੇ ਫਸਵੇਂ ਮੁਕਾਬਲੇ

ਅਮਨ ਅਰੋੜਾ, ਗੋਗੀ, ਪੱਪੀ ਪਰਾਸ਼ਰ ਤੇ ਜਰਗ ਸਮੇਤ ਅਹਿਮ ਹਸਤੀਆਂ ਪੁੱਜੀਆਂ

ਲੁਧਿਆਣਾ, ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) : 35ਵੀਆਂ ਕੋਕਾ ਕੋਲਾ, ਏਵਨ ਸਾਈਕਲ ਜਰਖੜ ਖੇਡਾਂ ਦੇ ਦੂਜੇ ਦਿਨ ਕਬੱਡੀ, ਹਾਕੀ, ਵਾਲੀਬਾਲ ਤੇ ਕੁਸ਼ਤੀਆਂ ਦੇ ਫਸਵੇਂ ਮੁਕਾਬਲੇ ਵੇਖਣ ਨੂੰ ਮਿਲ਼ੇ। ਕੈਬਨਿਟ ਮੰਤਰੀ ਅਮਨ ਅਰੋੜਾ, ਵਿਧਾਇਕ ਗੁਰਪ੍ਰੀਤ ਗੋਗੀ, ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ, ਪੰਜਾਬ ਜੰਗਲਾਤ ਨਿਗਮ ਦੇ ਚੇਅਰਮੈਨ ਨਵਜੋਤ ਸਿੰਘ ਜਰਗ ਅਤੇ ਲੁਧਿਆਣਾ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਤਰਸੇਮ ਭਿੰਡਰ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ, ਪੀ ਏ ਯੂ ਦੇ ਡਾਇਰੈਕਟਰ ਵਿਦਿਆਰਥੀ ਭਲਾਈ ਡਾ: ਨਿਰਮਲ ਜੌੜਾ, ਭੰਗੜਾ ਕੋਚ ਰਵਿੰਦਰ ਰੰਗੂਵਾਲ, ਤਾਰਾ ਸਿੰਘ ਸੰਧੂ ਯੂ ਐਸ ਏ ਸਮੇਤ ਅਹਿਮ ਹਸਤੀਆਂ ਪੁੱਜੀਆਂ।

ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਜਰਖੜ ਵਿਖੇ ਦੂਜੇ ਦਿਨ ਹੋਏ ਹਾਕੀ ਮੁਕਾਬਲਿਆਂ ਵਿਚ ਹਾਬੜੀ (ਹਰਿਆਣਾ) ਤੇ ਉਤਰੀ ਰੇਲਵੇ ਵਿਚਾਲ਼ੇ ਮੈਚ 2-2 ਨਾਲ਼ ਬਰਾਬਰ ਰਿਹਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਨੇ ਲੁਧਿਆਣੇ ਨੂੰ 8-0 ਨਾਲ਼, ਥੂਹੀ ਅਕੈਡਮੀ ਨਾਭਾ ਨੇ ਜਗਤਾਰ ਇਲੈਵਨ ਜਰਖੜ ਨੂੰ 4-2 ਨਾਲ਼, ਜਰਖੜ ਅਕੈਡਮੀ ਨੇ ਨਨਕਾਣਾ ਸਾਹਿਬ ਪਬਲਿਕ ਸਕੂਲ ਅਮਰਗੜ੍ਹ ਨੂੰ 7-1, ਤੇਹਿੰਗ ਅਕਾਡਮੀ ਨੇ ਰਾਮਪੁਰ ਕੋਚਿੰਗ ਸੈਂਟਰ ਨੂੰ 3-2 ਨਾਲ਼, ਉਤਰੀ ਰੇਲਵੇ ਨੇ ਬਠਿੰਡਾ ਨੂੰ 8-3, ਜਦਕਿ ਈਗਲਜ਼ ਨੇ ਤੇਹਿੰਗ ਨੂੰ 7-4 ਹਰਾਇਆ।

ਕਬੱਡੀ ਇਕ ਪਿੰਡ ਓਪਨ ਦੇ ਮੁਢਲੇ ਮੈਚਾਂ ਵਿਚ ਬੜਵਾਲ਼ੀ ਨੇ ਖਾਨਪੁਰ, ਲਸਾੜਾ ਨੇ ਕੰਗਣਵਾਲ਼, ਜੱਸੋਵਾਲ਼ ਨੇ ਸਾਇਆਂ ਨੂੰ, ਚੰਨਣਵਾਲ ਨੇ ਰਣੀਆ, ਠੀਕਰੀਵਾਲ਼ ਨੇ ਬੱਸੀਆਂ ਨੂੰ, ਤਲਵੰਡੀ ਰਾਏ ਨੇ ਧਮੋਟ, ਹਠੂਰ ਨੇ ਬਡਰੁੱਖਾਂ ਨੂੰ, ਨੂਰਾ ਮਾਹੀ ਰਾਏਕੋਟ ਨੇ ਮੰਡੀਆਂ ਨੂੰ ਜਦਕਿ ਰਾਮਾ ਨੇ ਛੀਨੀਵਾਲ਼ ਨੂੰ ਹਰਾਇਆ। ਦੂਜੇ ਗੇੜ ਵਿਚ ਚੰਨਣਵਾਲ਼ ਨੇ ਜੱਸੋਵਾਲ਼ ਨੂੰ, ਤਲਵੰਡੀ ਰਾਏ ਨੇ ਬੜਵਾਲ਼ੀ ਨੂੰ, ਨੂਰਾ ਮਾਹੀ ਰਾਏਕੋਟ ਨੇ ਦੌਣ ਕਲਾਂ ਪਟਿਆਲ਼ਾ ਨੂੰ, ਹਠੂਰ ਨੇ ਠੀਕਰੀਵਾਲ਼ ਨੂੰ, ਚੰਨਣਵਾਲ਼ ਨੇ ਕਟਾਰੀ ਨੂੰ, ਲਸਾੜਾ ਨੇ ਰਾਮਾ ਕਲੱਬ ਮੋਗਾ ਨੂੰ ਹਰਾਇਆ।

ਮਾਤਾ ਸਾਹਿਬ ਕੌਰ ਚੈਰੀਟੇਬਲ ਟਰਸਟ ਵੱਲੋਂ ਕਰਵਾਈਆਂ ਜਾ ਰਹੀਆਂ ਇਨ੍ਹਾਂ ਖੇਡਾਂ ਵਿੱਚ ਨਾਇਬ ਸਿੰਘ ਜੋਧਾਂ ਆਲ ਓਪਨ ਕਬੱਡੀ ਕੱਪ, ਧਰਮ ਸਿੰਘ ਜਰਖੜ ਨਿਰੋਲ ਇੱਕ ਪਿੰਡ ਓਪਨ ਕਬੱਡੀ ਕੱਪ, ਮਹਿੰਦਰ ਪ੍ਰਤਾਪ ਸਿੰਘ ਗਰੇਵਾਲ ਹਾਕੀ ਗੋਲਡ ਕੱਪ, ਬਚਨ ਸਿੰਘ ਮੰਡੋੜ ਕੁਸ਼ਤੀ ਕੱਪ, ਅਮਰਜੀਤ ਸਿੰਘ ਗਰੇਵਾਲ ਵਾਲੀਬਾਲ ਕੱਪ ਤੋਂ ਇਲਾਵਾ ਹਾਕੀ (ਲੜਕੀਆਂ), ਹਾਕੀ ਜੂਨੀਅਰ (ਮੁੰਡੇ) ਆਦਿ ਖੇਡਾਂ ਦੇ ਮੁਕਾਬਲੇ ਹੋ ਰਹੇ ਹਨ।

ਇਸ ਮੌਕੇ ਚੈਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਪ੍ਰਧਾਨ ਹਰਕਮਲ ਸਿੰਘ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਨਰਾਇਣ ਸਿੰਘ ਗਰੇਵਾਲ, ਦੇਪਿੰਦਰ ਸਿੰਘ ਡਿੰਪੀ, ਬਲਬੀਰ ਸਿੰਘ ਇੰਸਪੈਕਟਰ, ਸਾਬੀ ਜਰਖੜ, ਅਜੈਬ ਸਿੰਘ ਗਰਚਾ ਯੂ ਕੇ, ਹਰਦੀਪ ਸਿੰਘ ਸੈਣੀ, ਲਕਸ਼ੈ ਭਾਰਤੀ, ਜੀਤ ਸਿੰਘ ਲਾਦੀਆਂ, ਹੈਰੀ ਗੁੱਜਰਵਾਲ਼, ਕੁਲਵੰਤ ਸਿੰਘ ਰੇਲਵੇ, ਮਨਜੀਤ ਸਿੰਘ ਸਿਆਟਲ, ਕਰਨੈਲ ਸਿੰਘ ਕੈਲ, ਸੁਰਿੰਦਰ ਸਿੰਘ ਖੰਨਾ, ਨਿਰਮਲ ਸਿੰਘ ਖਹਿਰਾ ਯੂ ਕੇ, ਜੀ ਐਸ ਰੰਧਾਵਾ, ਅਸ਼ੋਕ ਬਾਂਸਲ, ਪ੍ਰੋ. ਰਜਿੰਦਰ ਸਿੰਘ ਤੋਂ ਇਲਾਵਾ ਸੰਦੀਪ ਪੰਧੇਰ, ਪਰਮਜੀਤ ਸਿੰਘ ਨੀਟੂ, ਟਰੱਸਟ ਦੇ ਸਮੂਹ ਮੈੰਬਰ ਤੇ ਅਹੁਦੇਦਾਰ ਹਾਜਰ ਸਨ।

ਖੇਡ ਪਰਮੋਟਰ ਜਗਰੂਪ ਸਿੰਘ ਨੇ ਸਮੂਹ ਖੇਡ ਪ੍ਰੇਮੀਆਂ ਨੁੰ ਹੁੰਮ ਹੁੰਮਾ ਕੇ ਜਰਖੜ ਪਹੁੰਚਣ ਦੀ ਅਪੀਲ ਕਰਦਿਆਂ ਦੱਸਿਆ ਕਿ 29 ਜਨਵਰੀ ਨੂੰ ਖੇਡਾਂ ਦੀ ਸਮਾਪਤੀ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਨਗੇ ਅਤੇ ਲੋਕ ਗਾਇਕ ਹਰਭਜਨ ਮਾਨ ਦਾ ਅਖਾੜਾ ਲੱਗੇਗਾ। ਇਸ ਤੋਂ ਇਲਾਵਾ ਜਗਤ ਪ੍ਰਸਿੱਧ ਖੇਡ ਲਿਖਾਰੀ ਪ੍ਰਿੰ: ਸਰਵਣ ਸਿੰਘ, ਨਾਮਵਰ ਪੱਤਰਕਾਰ ਯਾਦਵਿੰਦਰ ਕਰਫਿਊ, ਵਲੌਗਰ ਗੁਰੀ ਘਰਾਂਗਣਾ ਅਤੇ ਖੇਡ ਪ੍ਰਮੋਟਰ ਨਰੈਣ ਸਿੰਘ ਗਰੇਵਾਲ ਦਾ ਵੱਖ ਵੱਖ ਐਵਾਰਡਾਂ ਨਾਲ਼ ਸਨਮਾਨ ਕੀਤਾ ਜਾਵੇਗਾ।

 

Previous articleਰੈਡੀਕਲ ਪੰਥਕ ਮੁੱਦੇ’ ਅਕਾਲੀ ਦਲ ਨੂੰ ਰਾਸ ਆ ਸਕਣਗੇ!
Next articleਜੁਗਨੂੰ