ਭੋਗੀਵਾਲ ਵਿੱਚ ਅੱਗ ਲੱਗਣ ਕਾਰਨ 35 ਕਿੱਲੇ ਕਣਕ ਸੜੀ

ਕੁੱਪ ਕਲਾਂ  (ਸਮਾਜ ਵੀਕਲੀ):  ਇੱਥੋਂ ਨੇੜਲੇ ਪਿੰਡ ਭੋਗੀਵਾਲ ਵਿੱਚ ਸਰਕਾਰੀ ਸਕੂਲ ਦੇ ਸਾਹਮਣੇ ਪਿੰਡ ਬਾਲੇਵਾਲ ਵਿੱਚ ਤੇਜ਼ ਹਨੇਰੀ ਦੌਰਾਨ ਹੋਏ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਖੜ੍ਹੀ ਕਣਕ ਨੂੰ ਭਿਆਨਕ ਅੱਗ ਲੱਗ ਗਈ। ਜਿਸ ਨਾਲ ਕਰੀਬ ਇੱਕੋ ਕਿਸਾਨ ਦੇ 35 ਕਿਲੇ ਕਣਕ ਸੜ ਕੇ ਸੁਆਹ ਹੋ ਗਈ। ਜਾਣਕਾਰੀ ਦਿੰਦੇ ਸੁਖਵਿੰਦਰ ਸਿੰਘ, ਕੁਲਵਿੰਦਰ ਸਿੰਘ ,ਰਾਜਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਪਿੰਡ ਵਾਸੀਆਂ ਨੇ ਦੱਸਿਆ ਕਿ ਪੀੜਤ ਕਿਸਾਨ ਸੁਖਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਬਾਲੇਵਾਲ ਨੇ ਕਰੀਬ 12000 ਰੁਪਏ ਵਿੱਘੇ ਠੇਕੇ ’ਤੇ ਲੈ ਕੇ ਕਣਕ ਬੀਜੀ ਸੀ। ਪੀੜਤ ਕਿਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ।

ਇਸ ਤੋਂ ਇਲਾਵਾ ਗੁਰਦੁਆਰਾ ਸੁੱਖ ਸਾਗਰ ਭੋਗੀਵਾਲ ਦੀ ਜ਼ਮੀਨ ਵਿੱਚ ਵੀ ਕੁਝ ਕਣਕ ਸੜੀ ਹੈ। ਕਿਸਾਨ ਮਨਪ੍ਰੀਤ ਸਿੰਘ ਦਾ ਕਰੀਬ 25 ਵਿੱਘੇ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ। ਉੱਥੇ ਹੀ ਪਿੰਡ ਦੇ ਦੂਜੇ ਪਾਸੇ ਲੱਗੀ ਭਿਆਨਕ ਅੱਗ ਵਿੱਚ ਹਰਿੰਦਰ ਸਿੰਘ ਪੁੱਤਰ ਕਿਰਪਾਲ ਸਿੰਘ ਭੋਗੀਵਾਲ 6 ਵਿੱਗੇ ਖੜ੍ਹੀ ਕਣਕ ਅਤੇ ਲਗਪੱਗ ਪੰਜ ਪਰਿਵਾਰਾ ਦਾ 50 ਵਿੱਘੇ ਦੇ ਕਰੀਬ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ। ਤੇਜ਼ ਹਨੇਰੀ ਦੌਰਾਨ ਆਲੇ ਦੁਆਲੇ ਦੇ ਪਿੰਡ ਭੋਗੀਵਾਲ, ਬਾਲੇਵਾਲ ਅਤੇ ਕੁੱਪ ਕਲਾਂ ਦੇ ਕਿਸਾਨਾਂ ਵੱਲੋਂ ਟਰੈਕਟਰਾਂ ਤਵੀਆਂ ਅਤੇ ਨਾਹਰ ਫਾਈਬਰ ਦੀਆਂ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਮੇਤ ਕੀਤੀ ਘੰਟਿਆਂ ਬੱਧੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ ਗਿਆ ਅਤੇ ਜਿਸ ਨਾਲ ਆਲੇ ਦੁਆਲੇ ਦੀ ਖੜ੍ਹੀ ਸੈਕੜੇ ਏਕੜ ਪੱਕੀ ਕਣਕ ਦੀ ਫਸਲ ਨੂੰ ਬਚਾਉਣ ਚ ਕਿਸਾਨ ਸਫ਼ਲ ਹੋ ਸਕੇ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਜਰੀਵਾਲ ਚਲਾ ਰਹੇ ਨੇ ਪੰਜਾਬ ਸਰਕਾਰ: ਗੜ੍ਹੀ
Next articleਦੇਸ਼ ’ਚ ਕਰੋਨਾ ਦੇ 949 ਨਵੇਂ ਮਾਮਲੇ ਤੇ 6 ਮੌਤਾਂ