34 ਈ ਟੀ ਟੀ ਅਧਿਆਪਕਾਂ ਨੂੰ ਪਦਉਨੱਤ ਕਰਕੇ ਹੈੱਡ ਟੀਚਰ ਬਣਾਇਆ

ਹਾਜ਼ਰੀ ਰਿਪੋਰਟ ਸਬੰਧਤ ਬਲਾਕ ਸਿੱਖਿਆ ਅਧਿਕਾਰੀ ਨੂੰ ਪੰਜ ਦਿਨਾਂ ਦੇ ਅੰਦਰ ਅੰਦਰ ਪੇਸ਼ ਕਰਨ ਦੇ ਹੁਕਮ ਜਾਰੀ

ਕਪੂਰਥਲਾ (ਕੌੜਾ)– ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵੱਲੋਂ ਵੱਖ ਵੱਖ ਫ਼ੈਸਲਿਆਂ ਅਨੁਸਾਰ ਅਤੇ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਹਦਾਇਤਾਂ ਦੇ ਚਲਦੇ ਡਾਇਰੈਕਟਰ ਸਿੱਖਿਆ ਵਿਭਾਗ ਦੇ ਹੁਕਮਾਂ ਤਹਿਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਰਾਮਪਾਲ ਸਿੰਘ ਦੇ ਆਦੇਸ਼ਾਂ ਤੇ ਈ ਟੀ ਟੀ ਅਧਿਆਪਕਾਂ ਤੋਂ ਬਤੌਰ 34 ਹੈੱਡ ਟੀਚਰ ਪਦਉੱਨਤ ਕੀਤੇ ਗਏ ਹਨ। ਜਿਨ੍ਹਾਂ ਵਿੱਚ ਕੁਸ਼ਲ ਲਤਾ ਸਰਕਾਰੀ ਐਲੀ ਸਕੂਲ ਨਾਨਕ ਨਗਰੀ ਨੂੰ ਭਗਤਪੁਰ (ਫਗਵਾੜਾ -2) , ਰਮਨਦੀਪ ਕੌਰ( ਮਸੀਤਾਂ) ਨੂੰ ਤਾਸ਼ਪੁਰ (ਮਸੀਤਾਂ), ਕਮਲਜੋਤ ਕੌਰ ਮੁਹੱਲਾ ਪ੍ਰੇਮ ਪੁਰਾ ਤੋਂ ਰਿਹਾਣਾ ਜੱਟਾਂ (ਫਗਵਾੜਾ -2), ਪੂਨਮ ਸੂਰੀ ਵਡਾਲਾ ਕਲਾਂ ਤੋਂ ਮੰਡੀ (ਕਪੂਰਥਲਾ -3) , ਸੁਮਨ ਸ਼ਾਮ ਨਗਰ ਤੋਂ ਢੱਕ ਨਾਰੰਗਸ਼ਾਹਪੁਰ (ਫਗਵਾੜਾ -1) ,ਜੋਗਿੰਦਰ ਕੌਰ ਹਮੀਰਾ ਤੋਂ ਦਾਊਦਪੁਰ (ਨਡਾਲਾ), ਰੇਨੂੰ ਬਾਲਾ ਦੀਪੇਵਾਲ ਤੋਂ ਰਾਜੇਵਾਲ (ਸੁਲਤਾਨਪੁਰ -1), ਰਾਕੇਸ਼ ਕੁਮਾਰ ਸ਼ਾਹਜਹਾਨਪੁਰ ਤੋਂ ਭੌਰ (ਮਸੀਤਾਂ) , ਨਿੰਮੀ ਰਾਣੀ ਪ੍ਰਵੀਨ ਨਗਰ ਤੋਂ ਮੈਣਵਾਂ (ਕਪੂਰਥਲਾ -2) ,ਮਨਜੀਤ ਕੌਰ ਮਹਿਤਾਬਗਡ਼੍ਹ ਤੋਂ ਵਿਲ੍ਹਾ ਕੋਠੀ (ਕਪੂਰਥਲਾ -2), ਗੀਤਾ ਓਬਰਾਏ ਖੋਜੇਵਾਲ ਤੋਂ ਧੁਆਂਖੇ ਨਿਸ਼ਾਨ (ਕਪੂਰਥਲਾ-2), ਕੁਲਦੀਪ ਠਾਕੁਰ ਕਰਮਜੀਤਪੁਰ ਤੋਂ ਪੰਮਣਾ (ਮਸੀਤਾਂ), ਹਰੀਸ਼ ਕੁਮਾਰ ਹੈਦਰਾਬਾਦ ਬੇਟ ਤੋਂ ਦੀਪੇਵਾਲ (ਸੁਲਤਾਨਪੁਰ-1),ਸੀਮਾ ਰਾਣੀ ਦਿਆਲਪੁਰ ਤੋਂ ਹਬੀਬਵਾਲ (ਨਡਾਲਾ), ਅਨੀਤਾ ਕੁਮਾਰੀ ਡੋਗਰਾਂਵਾਲ ਤੋਂ ਬਾਦਸ਼ਾਹਪੁਰ (ਕਪੂਰਥਲਾ -2) ,ਸੁਖਵਿੰਦਰ ਸਿੰਘ ਸਾਬੂਵਾਲ ਤੋਂ ਦੰਦੂਪੁਰ (ਮਸੀਤਾਂ), ਮਨਪ੍ਰੀਤ ਸਿੰਘ ਬਾਜਾ ਤੋਂ ਉੱਚਾ ਬੋਹੜਵਾਲਾ (ਸ-1) , ਸਨੇਹ ਲਤਾ ਸੁਖਚੈਨ ਨਗਰ ਬਾਬਾ ਗਧੀਆ (ਫਗਵਾੜਾ-1), ਪ੍ਰਦੀਪ ਕੁਮਾਰ ਤਲਵੰਡੀ ਮਹਿਮਾ ਤੋਂ ਠੀਕਰੀਵਾਲ (ਕ-1) , ਗੁਰਦੀਪ ਸਿੰਘ ਨੂਰਪੁਰ ਜੱਟਾਂ ਤੋਂ ਧਾਲੀਵਾਲ ਬੇਟ (ਕ-3), ਰਾਜਪਾਲ ਸਿੰਘ ਮੰਡੀ ਤਲਵੰਡੀ ਕੂਕਾ ਤੋਂ ਬਰਿਆਰ (ਭੁਲੱਥ), ਦਲਜੀਤ ਸਿੰਘ ਫੱਤੂਚੱਕ ਤੋਂ ਸੁਰਖਪੁਰ (ਕ-2) , ਪੂਜਾ ਸ਼ਰਮਾ ਬਸਤੀ ਤਾਰੂ ਕੀ ਤੋਂ ਬਘਾਣਾ (ਫਗਵਾੜਾ), ਕੁਲਵੰਤ ਕੌਰ ਸਿੱਧਵਾਂ ਤੋਂ ਅਕਬਰਪੁਰ (ਭੁਲੱਥ) ,ਜਗਜੀਤ ਸਿੰਘ ਮੰਗੂਪੁਰ ਤੋਂ ਕਾਹਨਾ( ਕ-3) ਨਿਰਮਲਜੀਤ ਕੌਰ ਤਰਖਾਣਾਂ ਵਾਲੀ ਤੋਂ ਪੀਰੇਵਾਲ (ਕ-1), ਕਮਲਜੀਤ ਕੌਰ ਬਸਤੀ ਤਾਰੂ ਕੀ ਤੋਂ ਪੀਪਾ ਰੰਗੀ ਫਗਵਾੜਾ-1 ਰਾਜਬੀਰ ਸਿੰਘ ਖਾਨਪੁਰ ਤੋਂ ਖਾਨਪੁਰ (ਕ-3) ਜਗਤਾਰ ਸਿੰਘ ਅਹਿਮਦਪੁਰ ਤੋਂ ਖਾਨੋਵਾਲ (ਕ-1), ਆਸ਼ਾ ਰਾਣੀ ਮੰਡੀ ਤੋਂ ਢੁੱਡੀਆਂਵਾਲ (ਕ-1), ਸਲਵਿੰਦਰ ਕੌਰ ਮਨਸੂਰਵਾਲ ਦੋਨਾਂ ਤੋਂ ਲੱਖਣ ਖੁਰਦ (ਕ-2), ਪਰਮਜੀਤ ਲਾਲ ਕਮਾਲਪੁਰ ਤੋਂ ਸੈਦੋ ਭੁਲਾਣਾ (ਕ-1) , ਹਰਜਿੰਦਰ ਸਿੰਘ ਸਾਬੂਵਾਲ ਤੋਂ ਕਡ਼ਾਲ ਕਲਾਂ (ਕ-2) ,ਰਜੀਵ ਕੁਮਾਰ ਮਹਿਤਾਬਗਡ਼੍ਹ ਤੋਂ ਮਹਿਤਾਬਗਡ਼੍ਹ (ਕ-3) ਵਿੱਚ ਬਤੌਰ ਹੈੱਡ ਟੀਚਰ ਨਿਯੁਕਤ ਕੀਤਾ ਗਿਆ ਹੈ । ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਰਾਮਪਾਲ ਸਿੰਘ ਵੱਲੋਂ ਉਕਤ ਹੁਕਮ ਜਾਰੀ ਕਰਦੇ ਹੋਏ ਹੈੱਡ ਟੀਚਰਾਂ ਨੂੰ ਆਪਣੀ ਹਾਜ਼ਰੀ ਰਿਪੋਰਟ ਸਬੰਧਤ ਬਲਾਕ ਸਿੱਖਿਆ ਅਧਿਕਾਰੀ ਨੂੰ ਪੰਜ ਦਿਨਾਂ ਦੇ ਅੰਦਰ ਅੰਦਰ ਪੇਸ਼ ਕਰਨ ਦੇ ਵੀ ਹੁਕਮ ਜਾਰੀ ਕੀਤੇ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਪਦਉਨਤ ਅਧਿਆਪਕ ਆਪਣੇ ਸਬੰਧਤ ਸਟੇਸ਼ਨ ਤੇ ਉਕਤ ਸਮੇਂ ਦੌਰਾਨ ਹਾਜ਼ਰ ਨਹੀਂ ਹੁੰਦੇ ਉਹਨਾਂ ਨੂੰ 2 ਸਾਲ ਲਈ ਡੀ ਬਾਰ ਕੀਤਾ ਜਾਵੇਗਾ। ਜਿਸਦੀ ਐਂਟਰੀ ਬਲਾਕ ਸਿੱਖਿਆ ਅਧਿਕਾਰੀ ਸੰਬੰਧਿਤ ਅਧਿਆਪਕ ਦੀ ਸੇਵਾ ਪੱਤਰੀ ਵਿੱਚ ਕਰਨਾ ਯਕੀਨੀ ਬਣਾਉਗੇ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੈਨਸ਼ਨਰਜ਼ ਐਸੋਸੀਏਸ਼ਨ ਨੇ ਪੈਨਸ਼ਨਰ-ਡੇ ਮਨਾਇਆ
Next articleBWF World C’ships: Srikanth, Sen assured of medals after reaching semis; Sindhu, Prannoy lose