32 ਵਾਂ ਜਾਗ੍ਰਿਤੀ ਸੰਮੇਲਨ

 ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਜਾਗ੍ਰਿਤੀ ਕਲਾਂ ਕੇਂਦਰ ਔੜ ਅਤੇ ਗ੍ਰਾਮ ਪੰਚਾਇਤ ਗੜ੍ਹੀ ਅਜੀਤ ਸਿੰਘ ਵੱਲੋਂ ਡਾ ਭੀਮ ਰਾਓ ਅੰਬੇਦਕਰ ਜੀ ਦੇ ਪ੍ਰੀ ਨਿਰਵਾਣ ਦਿਵਸ ਨੂੰ ਸਮਰਪਿਤ ਸਵ ਨੇਕਾਂ ਮੱਲਾਂ ਬੇਦੀਆਂ ਅਤੇ ਸੁਰਿੰਦਰ ਸੁਮਨ ਦੀ ਯਾਦ ਵਿੱਚ 32 ਵਾਂ ਜਾਗ੍ਰਿਤੀ ਸੰਮੇਲਨ ਡਾ ਬੀ ਆਰ ਅੰਬੇਡਕਰ ਚੌਂਕ ਗੜ੍ਹੀ ਅਜੀਤ ਸਿੰਘ ਵਿਖੇ ਕਰਵਾਇਆ ਜਾ ਰਿਹਾ ਹੈ। ਮਿਤੀ 15 ਦਸੰਬਰ 2024 ਦਿਨ ਐਤਵਾਰ ਨੂੰ ਸਵੇਰੇ 11 ਵਜੇ ਕਰਵਾਇਆ ਜਾ ਰਿਹਾ ਹੈ। ਮੁੱਖ ਮਹਿਮਾਨ ਡਾ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ, ਉਦਘਾਟਨ ਬਹਾਦਰ ਸਿੰਘ ਥਿਆੜਾ ਸਰਪੰਚ, ਨਿਰਮਲ ਕੌਰ ਧੀਰ ਸਾਬਕਾ ਸਰਪੰਚ ਸਮਾਂ ਰੌਸ਼ਨ, ਅਮਰੀਕ ਸਿੰਘ ਪੁਰੇਵਾਲ ਵਿਦਿਆਰਥੀਆਂ ਨੂੰ ਸਨਮਾਨਿਤ, ਮਹਿੰਦਰ ਸਿੰਘ ਅਣਦੇਹ ਨੰਬਰਦਾਰ ਮੇਲਾ ਸਹਿਯੋਗੀ, ਹਰਜਿੰਦਰ ਸਿੰਘ ਬਾਠ ਫੋਟੋ ਤੋਂ ਪਰਦਾ ਹਟਾਉਣਗੇ ਅਤੇ ਬਹਾਦਰ ਸਿੰਘ ਗਰਚਾ ਵਿਸ਼ੇਸ਼ ਸਹਿਯੋਗੀ। ਮਿਸ਼ਨਰੀ ਕਲਾਕਾਰ ਆਪਣੇ ਆਪਣੇ ਫ਼ਨ ਦਾ ਮੁਜਾਹਰਾ ਕਰਨਗੇ। ਰੂਪ ਲਾਲ ਧੀਰ ਪ੍ਰਧਾਨ ਅਤੇ ਬਾਕੀ ਮੈਂਬਰ ਸਾਹਿਬਾਨ ਤੁਹਾਡੇ ਆਉਣ ਦੀ ਉਡੀਕ ਕਰਦੇ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਗਰ ਨਿਗਮ ਚੋਣਾਂ ਲਈ ਬਸਪਾ ਨੇ 17 ਉਮੀਦਵਾਰ ਚੋਣ ਮੈਦਾਨ ’ਚ ਉਤਾਰੇ
Next articleਬਹੁਜਨ ਸਮਾਜ ਪਾਰਟੀ ਦੇ ਮਿਸ਼ਨਰੀ ਆਗੂ ਲੈਹਿੰਬਰ ਰਾਮ ਨੰਬਰਦਾਰ ਦੀ ਸਿਹਤ ਦੇਖਣ ਬਸਪਾ ਦੇ ਵਿਧਾਇਕ ਗਏ।