ਕੇਂਦਰੀ ਸੂਚਨਾ ਕਮਿਸ਼ਨ ਕੋਲ 32 ਹਜ਼ਾਰ ਆਰਟੀਆਈ ਅਰਜ਼ੀਆਂ ਜਵਾਬ ਦੀ ਉਡੀਕ ’ਚ

ਨਵੀਂ ਦਿੱਲੀ (ਸਮਾਜ ਵੀਕਲੀ):  ਸਰਕਾਰ ਨੇ ਅੱਜ ਦੱਸਿਆ ਕਿ ਕੇਂਦਰੀ ਸੂਚਨਾ ਕਮਿਸ਼ਨ ਕੋਲ 32,000 ਆਰਟੀਆਈ (ਸੂਚਨਾ ਦਾ ਅਧਿਕਾਰ) ਬੇਨਤੀਆਂ ਜਵਾਬ ਦੀ ਉਡੀਕ ਵਿੱਚ ਹਨ। ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ ਜਤਿੰਦਰ ਸਿੰਘ ਨੇ ਰਾਜ ਸਭਾ ਵਿੱਚ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ 2019-20 ਅਤੇ 2020-21 ਦੌਰਾਨ ਕ੍ਰਮਵਾਰ 35,178 ਅਤੇ 38,116 ਆਰਟੀਆਈ ਅਰਜ਼ੀਆਂ ਸਨ। ਸਾਲ 2021-22 ਵਿੱਚ 6 ਦਸੰਬਰ 2021 ਤੱਕ 32,147 ਆਰਟੀਆਈ ਅਰਜ਼ੀਆਂ ਪਈਆਂ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੰਗਲਾਦੇਸ਼ ਦੀ ਵਿਜੈ ਦਿਵਸ ਪਰੇਡ ’ਚ ਰਾਸ਼ਟਰਪਤੀ ਕੋਵਿੰਦ ਵਿਸ਼ੇਸ਼ ਮਹਿਮਾਨ
Next articleਪਾਕਿਸਤਾਨ: ਸਮੂਹਿਕ ਜਬਰ-ਜਨਾਹ ਦੇ ਚਾਰ ਦੋਸ਼ੀਆਂ ਨੂੰ ਮੌਤ ਦੀ ਸਜ਼ਾ