30ਵਾਂ ਸੱਭਿਆਚਾਰਕ ਦਿਵਾਲੀ ਮੇਲਾ ਵਰਕਰ ਕਲੱਬ ਵਿਖੇ 23 ਤੋਂ 25 ਤੱਕ

ਕਪੂਰਥਲਾ, (ਸਮਾਜ ਵੀਕਲੀ)   (ਕੌੜਾ)- ਸਾਹਿਬਜ਼ਾਦਾ ਅਜੀਤ ਸਿੰਘ ਸੰਸਥਾਨ ਵਰਕਰ ਕਲੱਬ ਆਰ ਸੀ ਐੱਫ ਕਪੂਰਥਲਾ ਦੁਆਰਾ 30ਵਾਂ ਸੱਭਿਆਚਾਰਕ ਦਿਵਾਲੀ ਮੇਲਾ 2024 ਸਾਲ ਦੀ ਤਰ੍ਹਾਂ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਸਕੱਤਰ ਨਰੇਸ਼ ਭਾਰਤੀ ਨੇ ਹਰਪ੍ਰੀਤ ਸਿੰਘ, ਆਦੇਸ਼ ਕੁਮਾਰ, ਅਸ਼ਵਨੀ ਕੁਮਾਰ, ਵਿਨੋਦ ਕੁਮਾਰ ਆਦਿ ਦੀ ਹਾਜ਼ਰੀ ਵਿੱਚ ਦੱਸਿਆ ਕਿ 30ਵਾਂ ਸੱਭਿਆਚਾਰਕ ਦਿਵਾਲੀ ਮੇਲਾ 2024,  23 ਅਕਤੂਬਰ ਤੋਂ ਲੈ ਕੇ 25 ਅਕਤੂਬਰ ਤੱਕ ਮਨਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਦੌਰਾਨ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਤੇ ਸੱਭਿਆਚਾਰਕ ਗਰੁੱਪ ਤੇ ਹੋਰ ਮਨੋਰੰਜਨ ਸਬੰਧੀ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਇਸ ਦੌਰਾਨ ਛੋਟੇ ਵੱਡੇ ਝੂਲੇ, ਖਾਨ ਪੀਣ ਦੇ ਸਟਾਲ, ਕਾਰ ,ਮੋਟਰਸਾਈਕਲ ਸਕੂਟਰ ਬਾਜ਼ਾਰ, ਜਿਊਲਰੀ ਸ਼ਾਪ, ਮੀਨਾ ਬਾਜ਼ਾਰ ਆਦਿ ਵੀ ਲਗਾਏ ਜਾ ਰਹੇ ਹਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੀ ਡੀ ਗੋਇਨਕਾ ਸਕੂਲ ਵਿਖੇ ਗਾਂਧੀ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਵੱਛਤਾ ਦਿਵਸ ਮਨਾਇਆ ਗਿਆ
Next articleਪੰਜਾਬ ਭਵਨ ਸਰੀ ਕੈਨੇਡਾ ਵਿਖੇ ਪ੍ਰਸਿੱਧ ਗੀਤਕਾਰ ਬਿੱਟੂ ਖੰਨੇ ਵਾਲੇ ਦਾ ਸੁੱਖੀ ਬਾਠ ਦੀ ਟੀਮ ਵਲੋਂ ਵਿਸ਼ੇਸ਼ ਸਨਮਾਨ