ਫ਼ਰੀਦਕੋਟ/ਭਲੂਰ 21 ਜੁਲਾਈ (ਬੇਅੰਤ ਗਿੱਲ ਭਲੂਰ )-ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਦੇ ਨਵੇਂ ਪ੍ਰਧਾਨ ਪ੍ਰਿੰਸੀਪਲ ਡਾ.ਐਸ.ਐਸ. ਬਰਾੜ ਦੀ ਪ੍ਰਧਾਨਗੀ ਹੇਠ ਜੈਨ ਫ਼ਾਰਮ, ਪਿੰਡ ਪਿੱਪਲੀ ਫ਼ਰੀਦਕੋਟ ਵਿਖੇ 300 ਪੌਦੇ ਲਗਾਏ ਗਏ। ਇਸ ਮੌਕੇ ਕਲੱਬ ਦੇ ਖਜ਼ਾਨਚੀ ਗੁਰਵਿੰਦਰ ਸਿੰਘ ਧਿੰਗੜਾ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ। ਇਸ ਮੌਕੇ ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਦੇ ਪ੍ਰਿੰਸੀਪਲ ਡਾ.ਐਸ.ਐਸ.ਬਰਾੜ ਨੇ ਕਿਹਾ ਕਿ ਅੱਜ ਮਹਾਂਉਤਸਵ ਤਹਿਤ ਦੂਜੇ ਪੜਾਅ ’ਚ ਪੌਦੇ ਲਗਾਏ ਜਾ ਰਹੇ ਹਨ। ਇਹ ਮੁਹਿੰਮ ਤਹਿਤ ਪਹਿਲੇ ਪੜਾਅ ’ਚ ਪੈਲੀਕਨ ਪਲਾਜ਼ਾ ’ਚ ਪੌਦੇ ਲਗਾਏ ਗਏ ਸਨ । ਕਲੱਬ ਦੇ ਪ੍ਰਧਾਨ ਨੇ ਕਿਹਾ ਪੂਰਾ ਸਾਲ ਹੀ ਕਲੱਬ ਵੱਲੋਂ ਪੌਦੇ ਲਗਾਏ ਜਾਣਗੇ। ਉਨ੍ਹਾਂ ਕਿਹਾ ਰੁੱਖਾਂ ਬਿਨਾਂ ਮਨੁੱਖ ਦਾ ਧਰਤੀ ‘ਤੇ ਤੰਦਰੁਸਤ ਰਹਿਣਾ ਸੰਭਵ ਨਹੀਂ ਹੈ।
ਉਨ੍ਹਾਂ ਕਿਹਾ ਦੇਸ਼ ਦਾ ਹਰ ਬਾਸ਼ਿੰਦਾ ਨਿਰੰਤਰ ਪੌਦੇ ਲਗਾਉਣ ਦੀ ਆਦਤ ਪਾਵੇ ਤਾਂ ਅਸੀਂ ਦੇਸ਼ ਦੀ ਧਰਤੀ ਦਾ ਰੁੱਖਾਂ ਨਾਲ ਸ਼ਿੰਗਾਰ ਕਰਕੇ ਦੇਸ਼ ਦੇ ਨਾਗਰਿਕ ਹੋਣ ਦਾ ਪ੍ਰਮਾਣ ਦੇ ਸਕਦੇ ਹਾਂ। ਇਸ ਮੌਕੇ ਨਾਮਵਰ ਸਮਾਜ ਸੇਵੀ ਡਾ.ਸੰਜੀਵ ਗੋਇਲ, ਡਾ.ਗੁਰਸੇਵਕ ਸਿੰਘ ਡਾਇਰੈਕਟਰ, ਸਵਰਨਜੀਤ ਸਿੰਘ ਗਿੱਲ ਜੁਆਇੰਟ ਡਾਇਰੈਕਟਰ ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ, ਪਾਸਟ ਡਿਸਟ੍ਰਿਕ ਗਵਰਨਰ ਇੰਜ.ਰਾਜੀਵ ਗੋਇਲ,ਸੀਨੀਅਰ ਮੈਂਬਰ ਜਨਿੰਦਰ ਜੈਨ, ਅਮਰਦੀਪ ਸਿੰਘ ਗਰੋਵਰ, ਡਾ.ਐਸ.ਐਸ.ਬਰਾੜ, ਬਲਦੇਵ ਤੇਰੀਆ, ਐਡਵੋਕੇਟ ਦਿਲਦੀਪ ਸਿੰਘ ਪਟੇਲ, ਰਵੀ ਸੇਠੀ, ਡਾ.ਅਮਿਤ ਜੈਨ, ਰਵੀ ਬਾਂਸਲ, ਇਕਬਾਲ ਘਾਰੂ, ਡਾ.ਪ੍ਰਵੀਨ ਗੁਪਤਾ, ਦਲਜੀਤ ਸਿੰਘ ਬਿੱਟੂ, ਡਾ.ਰਵਿੰਦਰ ਗੋਇਲ, ਡਾ.ਪੰਕਜ ਬਾਂਸਲ, ਹਰਿੰਦਰ ਦੂਆ ਨੇ ਮਿਲ ਕੇ ਪੌਦੇ ਲਗਾਏ। ਇਸ ਮੌਕੇ ਜੈਨ ਫ਼ਾਰਮ ਦੇ ਮਾਲਕ ਜਨਿੰਦਰ ਜੈਨ ਨੇ ਵਿਸ਼ਵਾਸ਼ ਦੁਆਇਆ ਕਿ ਅੱਜ ਲਗਾਏ ਸਾਰੇ ਪੌਦਿਆਂ ਦੀ ਦਰੱਖਤ ਬਣਨ ਤੱਕ ਸੰਭਾਲ ਕੀਤੀ ਜਾਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly