30 ਲੱਖ ਖਰਚ ਕੇ 13 ਦਿਨ ਪਹਿਲਾਂ ਅਮਰੀਕਾ ਪਹੁੰਚਿਆ ਪਿੰਡ ਲਾਂਦੜਾ ਦਾ ਨੌਜਵਾਨ ਡਿਪੋਰਟ ਹੋ ਕੇ ਇੰਡੀਆ ਪਹੁੰਚਿਆ

ਦਵਿੰਦਰਜੀਤ

ਫਿਲੌਰ/ਅੱਪਰਾ (ਸਮਾਜ ਵੀਕਲੀ)  (ਦੀਪਾ)-ਕਰੀਬੀ ਪਿੰਡ ਲਾਂਦੜਾ ਦਾ ਵਸਨੀਕ ਦਵਿੰਦਰਜੀਤ (40) ਪੁੱਤਰ ਸਵ. ਰਾਮ ਦਾਸ, ਜੋ ਕਿ ਬੀਤੀ 22 ਦਸੰਬਰ ਨੂੰ  30 ਲੱਖ ਰੁਪਏ ਖਰਚ ਕੇ ਅਮਰੀਕਾ ਪਹੁੰਚਿਆ ਸੀ, ਅਮਰੀਕਾ ਦੀ ਨਵੀਂ ਸਰਕਾਰ ਵਲੋਂ ਬਣਾਏ ਗਏ ਕਾਨੂੰਨ ਦੇ ਕਾਰਣ ਡਿਪੋਰਟ ਹੋ ਕੇ ਵਾਪਿਸ ਇੰਡੀਆ ਪਹੁੰਚ ਗਿਆ ਹੈ | ਦਵਿੰਦਰਜੀਤ ਦੀ ਮਾਤਾ ਬਲਵੀਰ ਕੌਰ ਨੇ ਦੱਸਿਆ ਕਿ ਦਵਿੰਦਰਜੀਤ ਦੋ ਭਰਾ ਹਨ, ਛੋਟਾ ਮਨਜੀਤ ਰਾਮ ਵਿਆਹਿਆ ਹੋਇਆ ਹੈ, ਜਿਸਦੇ ਇੱਕ ਸਾਲ ਹਾ ਬੇਟਾ ਹੈ | ਦਵਿੰਦਰਜੀਤ ਦਾ ਅਜੇ ਵਿਆਹ ਨਹੀਂ ਹੋਇਆ ਸੀ ਤੇ ਉਹ ਇੱਧਰ ਪਲੰਬਰ ਦਾ ਕੰਮ ਕਰਦਾ ਸੀ | ਦਵਿੰਦਰਜੀਤ ਦੇ ਪਿਤਾ  ਰਾਮ ਦਾਸ ਦੀ ਮੌਤ ਹੋ ਚੁੱਕੀ ਹੈ | ਦਵਿੰਦਰਜੀਤ ਬੀਤੀ 22 ਦਸੰਬਰ ਨੂੰ  ਹੀ ਦੁਬਈ ਤੋਂ ਹੁੰਦਾ ਹੋਇਆ ਮੈਕਸੀਕੋ ਦੇ ਜਰੀਏ ਅਮਰੀਕਾ ਪਹੁੰਚਿਆ ਸੀ | ਬਲਵੀਰ ਕੌਰ ਨੇ ਦੱਸਿਆ ਕਿ ਅਸੀਂ ਕਰਜਾ ਚੁੱਕ ਕੇ ਤੇ ਰਿਸ਼ਤੇਦਾਰਾਂ ਤੋਂ ਰਕਮ ਫੜਕੇ ਦਵਿੰਦਰਜੀਤ ਨੂੰ  ਭੇਜਿਆ ਸੀ ਤਾਂ ਕਿ ਉਹ ਰੋਜ਼ੀ ਰੋਟੀ ਕਮਾ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ ਤੇ ਆਪਣਾ ਭਵਿੱਖ ਸੁਨਿਹਰਾ ਬਣਾ ਸਕੇ | ਪਰੰਤੂ ਉਸਦੇ ਵਾਪਿਸ ਇੰਡੀਆ ਡਿਪੋਰਟ ਕਰਨ ਦੇ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਤੇ ਪਰਿਵਾਰ ਦੀਆਂ ਰੀਝਾਂ ਧਰੀਆਂ ਹੀ ਰਹਿ ਗਈਆਂ | ਖਬਰ ਲਿਖੇ ਜਾਣ ਤੱਕ ਦਵਿੰਦਰਜੀਤ ਅਜੇ ਸ੍ਰੀ ਅੰਮਿ੍ਤਸਰ ਸਾਹਿਬ ਏਅਰਪੋਰਟ ‘ਤੇ ਹੀ ਸੀ ਤੇ ਘਰ ਨਹੀਂ ਪਹੁੰਚਿਆ ਸੀ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj 

Previous articleਅੱਗ ਲੱਗਣ ਕਾਰਣ ਬਿਜਲੀ ਦੇ 20 ਮੀਟਰ ਸੜਕੇ ਸੁਆਹ
Next articleਅੱਜ ਬਰਸੀ ਮੌਕੇ ਯਾਦ ਕਰਦਿਆਂ ਸੰਗੀਤ ਜਗਤ ਦੀ ਅਮਰ ਆਵਾਜ਼ : ਲਤਾ ਮੰਗੇਸ਼ਕਰ